ਅਦਾਕਾਰ ਅਭਿਨਵ ਸ਼ੁਕਲਾ ਦੇ ਇਸ ਟਵੀਟ ਨੇ ਪੰਜਾਬ ਪੁਲਸ ਨੂੰ ਪਾਈਆਂ ਭਾਜੜਾਂ, ਜਾਣੋ ਕੀ ਹੈ ਮਾਮਲਾ

01/25/2022 12:15:35 PM

ਨਵੀਂ ਦਿੱਲੀ (ਬਿਊਰੋ) : ਟੀ. ਵੀ. ਅਦਾਕਾਰ ਅਤੇ ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 14' ਦੇ ਸਭ ਤੋਂ ਮਸ਼ਹੂਰ ਮੁਕਾਬਲੇਬਾਜ਼ ਅਭਿਨਵ ਸ਼ੁਕਲਾ ਇਸ ਸਮੇਂ ਇੱਕ ਮੁਸ਼ਕਲ ਦੌਰ 'ਚੋਂ ਗੁਜ਼ਰ ਰਹੇ ਹਨ। ਅਦਾਕਾਰ ਦਾ ਚਚੇਰਾ ਭਰਾ 30 ਦਿਨਾਂ ਤੋਂ ਹਸਪਤਾਲ ਆਈ. ਸੀ. ਯੂ. 'ਚ ਗੰਭੀਰ ਹਾਲਤ 'ਚ ਸੀ। ਅਭਿਨਵ ਸ਼ੁਕਲਾ ਦੇ ਚਚੇਰੇ ਭਰਾ ਨੂੰ ਕਿਸੇ ਨੇ ਇੰਨੀ ਬੁਰੀ ਤਰ੍ਹਾਂ ਕੁੱਟਿਆ ਹੈ ਕਿ ਉਹ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਿਹਾ ਹੈ। ਅਦਾਕਾਰ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਆਪਣਾ ਦਰਦ ਜ਼ਾਹਰ ਕੀਤਾ ਹੈ ਅਤੇ ਪੰਜਾਬ ਪੁਲਸ ਨੂੰ ਐੱਫ. ਆਈ. ਆਰ. ਦਰਜ ਕਰਨ ਦੀ ਅਪੀਲ ਕੀਤੀ ਹੈ।

ਅਭਿਨਵ ਨੇ ਬਿਆਨ ਕੀਤਾ ਦਰਦ
ਅਭਿਨਵ ਸ਼ੁਕਲਾ ਨੇ ਹਸਪਤਾਲ ਦੇ ਬੈੱਡ 'ਤੇ ਪਏ ਆਪਣੇ ਜ਼ਖਮੀ ਚਚੇਰੇ ਭਰਾ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ ਸ਼ੇਅਰ ਕਰਨ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ 30 ਦਿਨ ICU 'ਚ ਰਹਿਣ ਤੋਂ ਬਾਅਦ ਮੇਰੇ ਭਰਾ ਨੂੰ ਅਧਰੰਗ ਹੋ ਗਿਆ ਹੈ। ਪਰ ਹੁਣ ਤੱਕ ਉਹ ਐੱਫ. ਆਈ. ਆਰ. ਦਰਜ ਕਰਵਾਉਣ ਲਈ ਠੋਕਰ ਖਾ ਰਹੇ ਹਨ। ਉਨ੍ਹਾਂ ਪੰਜਾਬ ਪੁਲਸ ਨੂੰ ਵੀ ਇਸ ਮਾਮਲੇ 'ਚ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।

PunjabKesari

ਐੱਫ. ਆਈ. ਆਰ. ਦਰਜ ਕਰਨ ਦੀ ਮੰਗ ਰਹੇ ਨੇ ਭੀਖ 
ਅਭਿਨਵ ਨੇ ਆਪਣੇ ਟਵੀਟ 'ਚ ਲਿਖਿਆ, ''ਮੇਰੇ ਚਚੇਰੇ ਭਰਾ ਨੂੰ ਬੇਹੋਸ਼ੀ ਦੀ ਹਾਲਤ 'ਚ ਬੇਰਹਿਮੀ ਨਾਲ ਕੁੱਟਿਆ ਗਿਆ ਸੀ। ਕੱਪੜੇ ਫਾੜ੍ਹ ਦਿੱਤੇ ਗਏ ਸਨ। ਉਸ ਨੂੰ ਮਰਨ ਲਈ ਛੱਡ ਦਿੱਤਾ ਗਿਆ ਸੀ ਪਰ ਉਹ ਕਿਸੇ ਤਰ੍ਹਾਂ ਬਚ ਗਿਆ। 30 ਦਿਨਾਂ ਤੋਂ ਆਈ. ਸੀ. ਯੂ. 'ਚ ਹੈ ਅਤੇ ਉਸ ਨੂੰ ਅਧਰੰਗ ਹੋ ਗਿਆ ਹੈ। ਬਹੁਤ ਕੁਝ ਹੋ ਚੁੱਕਾ ਹੈ ਪਰ ਹਰ ਪੁਲਸ ਥਾਣੇ ਨੂੰ ਐੱਫ. ਆਈ. ਆਰ. ਦਰਜ ਕਰਨ ਦੀ ਭੀਖ ਮੰਗ ਰਹੇ ਹਨ।

PunjabKesari

ਪੰਜਾਬ ਪੁਲਸ ਤੋਂ ਕੀਤੀ ਕਾਰਵਾਈ ਦੀ ਮੰਗ
ਅਭਿਨਵ ਨੇ ਆਪਣੀ ਪੋਸਟ 'ਚ ਪੰਜਾਬ ਪੁਲਸ ਨੂੰ ਟੈਗ ਕਰਨ ਦੇ ਨਾਲ ਆਪਣੇ ਭਰਾ ਦੇ ਵੇਰਵੇ (ਡਿਟੇਲ) ਵੀ ਸਾਂਝੇ ਕੀਤੇ ਹਨ। ਉਨ੍ਹਾਂ ਨੇ ਦੱਸਿਆ ਕਿ ਮੇਰੇ ਚਚੇਰੇ ਭਰਾ ਦਾ ਨਾਂ ਮਹੇਸ਼ ਸ਼ਰਮਾ ਹੈ, ਉਮਰ 36 ਸਾਲ ਹੈ। ਆਪਣੀ ਇਸ ਪੋਸਟ ਰਾਹੀਂ ਉਨ੍ਹਾਂ ਨੇ ਪੰਜਾਬ ਪੁਲਸ ਨੂੰ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ ਅਤੇ ਪੂਰੇ ਮਾਮਲੇ ਦੀ ਜਾਣਕਾਰੀ ਵੀ ਸਾਂਝੀ ਕੀਤੀ ਹੈ।

PunjabKesari

ਦੱਸਣਯੋਗ ਹੈ ਕਿ ਅਭਿਨਵ ਸ਼ੁਕਲਾ 'ਬਿੱਗ ਬੌਸ 14' ਦੀ ਜੇਤੂ ਰੁਬੀਨਾ ਦਿਲਾਇਕ ਦੇ ਪਤੀ ਹਨ। ਅਭਿਨਵ ਖੁਦ ਵੀ ਇਸ ਸ਼ੋਅ ਦਾ ਹਿੱਸਾ ਰਹਿ ਚੁੱਕੇ ਹਨ। ਅਭਿਨਵ ਨੂੰ ਸ਼ੋਅ 'ਚ ਕਾਫੀ ਪਸੰਦ ਕੀਤਾ ਗਿਆ ਸੀ ਅਤੇ 'ਬਿੱਗ ਬੌਸ' ਤੋਂ ਉਨ੍ਹਾਂ ਨੂੰ ਕਾਫੀ ਪ੍ਰਸਿੱਧੀ ਮਿਲੀ। ਅਭਿਨਵ ਨੇ ਕਈ ਸੀਰੀਅਲਾਂ 'ਚ ਵੀ ਕੰਮ ਕੀਤਾ ਹੈ ਅਤੇ ਕਈ ਮਿਊਜ਼ਿਕ ਵੀਡੀਓਜ਼ 'ਚ ਆਪਣੇ ਲੁੱਕ ਅਤੇ ਸਟਾਈਲ ਨਾਲ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕੀਤਾ ਹੈ।

PunjabKesari

ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਸਾਡੇ ਨਾਲ ਜ਼ਰੂਰ ਸਾਂਝੀ ਕਰੋ।


sunita

Content Editor

Related News