ਵੱਡੀ ਸਕਰੀਨ ਵਾਲੇ ''ਐੱਲ. ਈ. ਡੀ.'' ਟੈਲੀਵਿਜ਼ਨਾਂ ਨੇ ਲੁੱਟਿਆ ਪੰਜਾਬੀਆਂ ਦਾ ਦਿਲ

10/15/2019 10:35:52 AM

ਚੰਡੀਗੜ੍ਹ : ਠਾਠ ਭਰੀ ਅਤੇ ਬਾਦਸ਼ਾਹਾਂ ਵਾਲੀ ਜ਼ਿੰਦਗੀ ਜਿਊਣਾ ਪੰਜਾਬੀਆਂ ਦਾ ਸ਼ੁਰੂ ਤੋਂ ਹੀ ਸਟਾਈਲ ਰਿਹਾ ਹੈ ਅਤੇ ਇਹ ਉਨ੍ਹਾਂ ਦੀ ਖਰੀਦਦਾਰੀ ਅਤੇ ਵਰਤਾਓ 'ਚ ਵੀ ਝਲਕਦਾ ਹੈ, ਖਾਸ ਕਰਕੇ ਉਸ ਸਮੇਂ ਜਦੋਂ ਲਗਜ਼ਰੀ ਕਾਰਾਂ, ਬੰਗਲੇ, ਲਗਜ਼ਰੀ ਘੜੀਆਂ ਅਤੇ ਸੋਨੇ ਦੀਆਂ ਚੀਜ਼ਾਂ ਦੀ ਗੱਲ ਆਉਂਦੀ ਹੈ ਪਰ ਇਨ੍ਹੀਂ ਦਿਨੀਂ 4ਕੇ ਜਾਂ ਅਲਟਰਾ ਹਾਈ ਡੈਫੀਨੇਸ਼ਨ ਪ੍ਰੀਮੀਅਮ 43 ਤੋਂ ਲੈ ਕੇ 75 ਇੰਚ ਦੇ ਐੱਲ. ਈ. ਡੀ. ਅਤੇ ਓ. ਐੱਲ. ਈ. ਡੀ. ਟੈਲੀਵਿਜ਼ਨਾਂ 'ਤੇ ਪੰਜਾਬੀਆਂ ਦਾ ਦਿਲ ਆ ਗਿਆ ਹੈ।

ਇਕ ਪ੍ਰਮੁੱਖ ਨਿਰਮਾਤਾ ਨਾਲ ਕੰਮ ਕਰਨ ਵਾਲੇ ਸੀਨੀਅਰ ਅਧਿਕਾਰੀ ਮੁਤਾਬਕ ਪੰਜਾਬ ਦੇ ਲੋਕ ਫਲੈਟਾਂ ਨਾਲੋਂ ਬੰਗਲਿਆਂ 'ਚ ਰਹਿਣਾ ਪਸੰਦ ਕਰਦੇ ਹਨ, ਇਸ ਲਈ ਉਹ ਵੱਡੀ ਸਕਰੀਨ ਵਾਲੇ ਟੈਲੀਵਿਜ਼ਨਾਂ ਨੂੰ ਤਵੱਜੋਂ ਦੇ ਰਹੇ ਹਨ। ਸੋਨੀ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਸੁਨੀਲ ਨਈਅਰ ਦਾ ਕਹਿਣਾ ਹੈ ਕਿ ਪੰਜਾਬ ਉਨ੍ਹਾਂ ਲਈ ਸਭ ਤੋਂ ਸੰਭਾਵਿਤ ਬਾਜ਼ਾਰਾਂ 'ਚੋਂ ਇੱਕ ਹੈ ਕਿਉਂਕਿ ਇੱਥੋਂ ਦੇ ਲੋਕ ਕੁਆਲਟੀ ਪ੍ਰਤੀ ਜਾਗਰੂਕ ਹਨ ਅਤੇ ਖਰਚਣ ਲਈ ਵੀ ਤਿਆਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਦੇਸ਼ ਦੀ ਸਮੁੱਚੀ ਐੱਲ. ਈ. ਡੀ. ਦੀ ਵਿਕਰੀ 'ਚ 5 ਫੀਸਦੀ ਯੋਗਦਾਨ ਪਾਉਂਦੇ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਉਨ੍ਹਾਂ ਨੇ ਟੈਲੀਵਿਜ਼ਨਾਂ ਦੀ ਵਿਕਰੀ ਦਾ ਟੀਚਾ 100 ਫੀਸਦੀ ਨਿਰਧਾਰਿਤ ਕੀਤਾ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਆਪਣੇ ਟੀਚਾ ਉਹ ਜ਼ਰੂਰ ਪੂਰਾ ਕਰ ਲੈਣਗੇ।


Babita

Content Editor

Related News