ਪੰਜਾਬ 'ਚ ਵੱਡੀ ਲੁੱਟ, ਚੱਲਦੀ ਕਾਰ 'ਤੇ ਪੱਥਰ ਮਾਰ ਤੋੜਿਆ ਸ਼ੀਸ਼ਾ, ਲੁਟੇਰੇ ਕਰ ਗਏ ਕਾਂਡ

05/21/2024 10:37:16 AM

ਸਾਦਿਕ (ਪਰਮਜੀਤ) : ਸਾਦਿਕ ਥਾਣੇ ਤੋਂ 2 ਕਿਲੋਮੀਟਰ ਦੂਰ ਜੰਡ ਸਾਹਿਬ ਵਾਲੀ ਸੜਕ 'ਤੇ ਇੱਕ ਕਾਰ ਸਵਾਰ ਨੌਜਵਾਨ ਆੜ੍ਹਤੀ ਤੋਂ ਚੱਲਦੀ ਕਾਰ ਦਾ ਸ਼ੀਸ਼ਾ ਤੋੜ ਕੇ 6 ਲੱਖ ਰੁਪਏ ਦੀ ਲੁੱਟ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਵਿਕਾਸ ਬਜਾਜ ਸਾਦਿਕ ਤੋਂ ਰਾਤ ਕਰੀਬ 9 ਕੁ ਵਜੇ ਆਪਣੇ ਪਿਤਾ ਪਵਨ ਬਜਾਜ ਨੂੰ ਦਾਣਾ ਮੰਡੀ ਜੰਡ ਸਾਹਿਬ ਤੋਂ ਕਾਰ 'ਤੇ ਲੈਣ ਜਾ ਰਿਹਾ ਸੀ। ਜਦੋਂ ਉਹ ਸਕੂਲ ਕੋਲ ਪੁੱਜਾ ਤਾਂ ਪਿੱਛੋਂ ਆ ਰਹੇ 2 ਮੋਟਰਸਾਈਕਲ ਸਵਾਰਾਂ ਨੇ ਪੱਥਰ ਮਾਰ ਕੇ ਚੱਲਦੀ ਕਾਰ ਦਾ ਡਰਾਈਵਰ ਸਾਈਡ ਵਾਲਾ ਸ਼ੀਸ਼ਾ ਤੋੜ ਦਿੱਤਾ।

ਇਹ ਵੀ ਪੜ੍ਹੋ : ਪੰਜਾਬੀਓ ਹੋ ਜਾਓ ਖ਼ੁਸ਼, ਅੱਗ ਵਰ੍ਹਾਊ ਗਰਮੀ ਦੌਰਾਨ 'ਮਾਨਸੂਨ' ਨੂੰ ਲੈ ਕੇ ਵੱਡੀ ਖ਼ਬਰ, ਜਾਣੋ ਕਦੋਂ ਪੁੱਜੇਗਾ

ਇਸ ਤੋਂ ਬਾਅਦ ਵਿਕਾਸ ਨੇ ਗੱਡੀ ਰੋਕ ਲਈ। ਸ਼ੀਸ਼ਾ ਲੱਗਣ ਨਾਲ ਉਸ ਨੂੰ ਸੱਟਾਂ ਵੀ ਲੱਗੀਆਂ। ਗੱਡੀ ਰੁਕਣ 'ਤੇ ਮੂੰਹ ਬੰਨ੍ਹ ਕੇ ਆਏ ਲੁਟੇਰਿਆਂ ਨੇ ਉਸ ਨੂੰ ਵਾਲਾਂ ਤੋਂ ਫੜ੍ਹ ਲਿਆ ਤੇ ਧਮਕੀ ਦੇ ਕੇ ਪਿਛਲੀ ਸੀਟ 'ਤੇ ਪਿਆ ਲੈਪਟਾਪ ਵਾਲਾ ਬੈਗ ਅਤੇ ਆੜ੍ਹਤ ਦੇ ਉਸ 'ਚ ਰੱਖੇ 6 ਲੱਖ ਰੁਪਏ ਚੁੱਕੇ ਅਤੇ ਫ਼ਰਾਰ ਹੋ ਗਏ। ਇਸ ਘਟਨਾ ਨਾਲ ਵਿਕਾਸ ਸਹਿਮ ਗਿਆ ਅਤੇ ਕੁੱਝ ਸਮੇਂ ਬਾਅਦ ਉਸ ਨੇ ਆਪਣੇ ਪਿਤਾ ਨੂੰ ਫੋਨ 'ਤੇ ਘਟਨਾ ਦੀ ਜਾਣਕਾਰੀ ਦਿੱਤੀ ਤਾਂ ਸਾਰੇ ਮੌਕੇ 'ਤੇ ਪੁੱਜੇ।

ਇਹ ਵੀ ਪੜ੍ਹੋ : ਪੰਜਾਬ ਦੀਆਂ ਔਰਤਾਂ ਨੂੰ 1000 ਰੁਪਿਆ ਦੇਣ ਬਾਰੇ CM ਮਾਨ ਦਾ ਵੱਡਾ ਐਲਾਨ, ਜਾਣੋ ਕਦੋਂ ਮਿਲਣਗੇ

ਉਨ੍ਹਾਂ ਨੇ ਵਿਕਾਸ ਨੂੰ ਕਾਰ 'ਚੋਂ ਬਾਹਰ ਕੱਢਿਆ। ਲੁਟੇਰੇ 6 ਲੱਖ ਰੁਪਏ ਦੀ ਨਕਦੀ ਅਤੇ ਲੈਪਟਾਪ ਆਪਣੇ ਨਾਲ ਲੈ ਗਏ। ਦੱਸ ਦੇਈਏ ਕਿ ਪਵਨ ਬਜਾਜ ਜੰਡ ਸਾਹਿਬ ਵਿਖੇ ਆੜ੍ਹਤ ਦਾ ਕੰਮ ਕਰਦਾ ਹੈ ਅਤੇ ਅਕਸਰ ਉੱਥੇ ਲੇਟ ਹੋ ਜਾਂਦਾ ਹੈ ਅਤੇ ਬੇਟਾ ਵਿਕਾਸ ਉਸ ਨੂੰ ਕਾਰ 'ਤੇ ਲੈ ਕੇ ਆਉਂਦਾ ਹੈ। ਵਿਕਾਸ ਸਾਦਿਕ ਵਿਖੇ ਪੈਸਟੀਸਾਈਡ ਦਾ ਕੰਮ ਕਰਦਾ ਹੈ ਅਤੇ ਘਰ ਮਾਤਾ ਇਕੱਲੀ ਹੋਣ ਕਾਰਨ ਉਹ ਆਪਣਾ ਡੈੱਲ ਲੈਪਟਾਪ ਤੇ ਨਕਦੀ ਨਾਲ ਹੀ ਲੈ ਗਿਆ ਸੀ। ਕੁੱਝ ਸਮੇਂ ਬਾਅਦ ਉਨ੍ਹਾਂ ਥਾਣਾ ਸਾਦਿਕ ਨੂੰ ਇਤਲਾਹ ਦਿੱਤੀ ਤਾਂ ਪੁਲਸ ਨੇ ਮੌਕਾ ਦੇਖ ਕੇ ਨਾਕਾਬੰਦੀ ਤੇਜ਼ ਕਰ ਦਿੱਤੀ। ਥਾਣਾ ਮੁਖੀ ਅਮਰਿੰਦਰ ਸਿੰਘ ਨੇ ਦੱਸਿਆ ਕਿ ਵਿਕਾਸ ਕੁਮਾਰ ਦੇ ਬਿਆਨਾਂ 'ਤੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਤੇਜ਼ੀ ਨਾਲ ਸ਼ੁਰੂ ਕਰ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 

 


Babita

Content Editor

Related News