ਪੰਜਾਬ 'ਚ ਮਸ਼ਹੂਰ ਕਾਰੋਬਾਰੀ ਦੇ ਅਗਵਾ ਮਾਮਲੇ 'ਚ ਵੱਡੇ ਖ਼ੁਲਾਸੇ, ਪੁਲਸ ਅੱਗੇ ਬਿਆਨ ਕੀਤਾ ਖ਼ੌਫ਼ਨਾਕ ਸੱਚ

Monday, Nov 20, 2023 - 11:18 AM (IST)

ਲੁਧਿਆਣਾ (ਰਾਜ) : ਪੰਜਾਬ ਦੇ ਮਸ਼ਹੂਰ ਕਾਰੋਬਾਰੀ ਦੇ ਪੁੱਤਰ ਸੰਭਵ ਜੈਨ ਨੂੰ ਅਗਵਾ ਕਰ ਕੇ ਪੱਟ ’ਚ ਗੋਲੀ ਮਾਰਨ ਦੇ ਮਾਮਲੇ ’ਚ ਬਹੁਤ ਸਾਰੀਆਂ ਗੱਲਾਂ ਦਾ ਖ਼ੁਲਾਸਾ ਹੋਇਆ ਹੈ। ਸੰਭਵ ਜੈਨ ਨੇ ਪੁਲਸ ਨੂੰ ਦੱਸਿਆ ਕਿ ਮੁਲਜ਼ਮਾਂ ਨੇ ਕਿਹਾ ਸੀ ਕਿ ਉਸ ਦੀ ਸੁਪਾਰੀ ਮਿਲੀ ਹੈ। ਜੇਕਰ ਉਹ ਬਚਣਾ ਚਾਹੁੰਦਾ ਹੈ ਤਾਂ ਘਰੋਂ 5 ਕਰੋੜ ਰੁਪਏ ਮੰਗਵਾ ਲਵੇ। ਇਸ ਲਈ ਸੰਭਵ ਨੇ ਘਰ ’ਚ ਕਾਲ ਕਰ ਕੇ ਪੈਸੇ ਲਿਆਉਣ ਲਈ ਕਿਹਾ ਸੀ। ਹਾਲਾਂਕਿ ਮੁਲਜ਼ਮਾਂ ਨੇ ਉਸ ਦੀਆਂ ਅੱਖਾਂ ’ਤੇ ਪੱਟੀ ਬੰਨ੍ਹ ਦਿੱਤੀ ਸੀ, ਤਾਂ ਜੋ ਉਸ ਨੂੰ ਲਿਜਾਣ ਵਾਲੇ ਰਸਤਿਆਂ ਦਾ ਪਤਾ ਨਾ ਲੱਗ ਸਕੇ। ਮੁਲਜ਼ਮਾਂ 'ਚ 2 ਮੁਲਜ਼ਮ ਇਕ-ਦੂਜੇ ਨੂੰ ਮੋਹਿਤ ਅਤੇ ਰਵੀ ਦੇ ਨਾਂ ਨਾਲ ਬੁਲਾ ਰਹੇ ਸਨ। ਹਾਲ ਦੀ ਘੜੀ ਪੁਲਸ ਜਾਂਚ ਕਰ ਰਹੀ ਹੈ ਕਿ ਇਹ ਨਾਂ ਮੁਲਜ਼ਮਾਂ ਦੇ ਅਸਲੀ ਨਾਂ ਹਨ ਜਾਂ ਨਕਲੀ ਨਾਵਾਂ ਦੀ ਵਰਤੋਂ ਕਰ ਰਹੇ ਸਨ।

ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਅੱਜ, ਵਿਧਾਨ ਸਭਾ ਇਜਲਾਸ ਦੀਆਂ ਤਾਰੀਖ਼ਾ ਦਾ ਹੋ ਸਕਦੈ ਐਲਾਨ
ਧਨਤੇਰਸ ਦੇ ਦਿਨ ਖ਼ਰੀਦੀ ਸੀ ਨਵੀਂ ਕਾਰ
ਪਤਾ ਲੱਗਾ ਹੈ ਕਿ ਸੰਭਵ ਨੇ ਧਨਤੇਰਸ ਵਾਲੇ ਦਿਨ ਹੀ ਨਵੀਂ ਕੀਆ ਕਾਰ ਖ਼ਰੀਦੀ ਸੀ। ਹਾਲਾਂਕਿ ਕਾਰ ਦੇ ਅੰਦਰ ਜੀ. ਪੀ. ਐੱਸ. ਸਿਸਟਮ ਲੱਗਾ ਹੋਇਆ ਹੈ ਪਰ ਹੁਣ ਤੱਕ ਉਸ ਨੇ ਸ਼ੁਰੂ ਨਹੀਂ ਕੀਤਾ ਸੀ। ਇਸੇ ਲਈ ਪੁਲਸ ਨੂੰ ਕਾਰ ਦੀ ਲੋਕੇਸ਼ਨ ਲੱਭਣ ’ਚ ਪਰੇਸ਼ਾਨੀ ਹੋ ਰਹੀ ਹੈ, ਜਦੋਂ ਕਿ ਜੀ. ਪੀ. ਐੱਸ. ਸਿਸਟਮ ਸ਼ੁਰੂ ਹੁੰਦਾ ਤਾਂ ਉਹ ਕਾਰ ਦਾ ਪਤਾ ਲਗਾ ਸਕਦੇ ਸਨ।

ਇਹ ਵੀ ਪੜ੍ਹੋ : ਮੋਬਾਇਲ ਲੱਭਣ ਡੂੰਘੇ ਪਾਣੀ 'ਚ ਉਤਰਿਆ ਪੁੱਤ ਡੁੱਬਿਆ ਤਾਂ ਪਿਓ ਨੇ ਵੀ ਮਾਰ ਦਿੱਤੀ ਛਾਲ, ਦੋਹਾਂ ਦੀ ਮੌਤ
ਸੀ. ਸੀ. ਟੀ. ਵੀ. ਕੈਮਰੇ ਦੀਆਂ ਕਈ ਫੁਟੇਜ ਮਿਲੀਆਂ
ਪੁਲਸ ਨੇ ਜਾਂਚ ਦੌਰਾਨ 50 ਤੋਂ ਵੱਧ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਸਨ, ਜਿਸ 'ਚ ਪੁਲਸ ਨੂੰ ਕਈ ਸੀ. ਸੀ. ਟੀ. ਵੀ. ਫੁਟੇਜ ਮਿਲੀਆਂ ਹਨ, ਜਿਨ੍ਹਾਂ ’ਚ ਕਾਰ ਆਉਂਦੀ-ਜਾਂਦੀ ਨਜ਼ਰ ਆ ਰਹੀ ਹੈ ਪਰ ਮੁਲਜ਼ਮਾਂ ਦੀ ਪਛਾਣ ਨਹੀਂ ਹੋ ਰਹੀ। ਇਸ ਤੋਂ ਇਲਾਵਾ ਉਨ੍ਹਾਂ ਰੂਟਾਂ ’ਤੇ ਸੀ. ਸੀ. ਟੀ. ਵੀ. ਕੈਮਰੇ ਵੀ ਚੈੱਕ ਕਰ ਰਹੀ ਹੈ, ਜਿੱਥੇ-ਜਿੱਥੇ ਮੁਲਜ਼ਮ ਗਏ ਸਨ। ਇਸ ਤੋਂ ਇਲਾਵਾ ਜਿਸ ਪਾਸੇ ਮੁਲਜ਼ਮ ਗਏ ਹਨ, ਉਨ੍ਹਾਂ ਰਸਤਿਆਂ ਦੇ ਕੈਮਰੇ ਵੀ ਚੈੱਕ ਕੀਤੇ ਜਾ ਰਹੇ ਹਨ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


Babita

Content Editor

Related News