ਚੰਡੀਗੜ੍ਹ 'ਚ ਹੋਏ ਧਮਾਕਿਆਂ ਦੇ ਮਾਮਲੇ 'ਚ ਵੱਡਾ ਖ਼ੁਲਾਸਾ
Thursday, Nov 28, 2024 - 10:06 AM (IST)
ਚੰਡੀਗੜ੍ਹ (ਸੁਸ਼ੀਲ)- ਸੈਕਟਰ-26 ਸਥਿਤ ਸੇਵਿਲੇ ਬਾਰ ਐਂਡ ਲਾਊਂਜ ਅਤੇ ਡਿਓਰਾ ਕਲੱਬ ਦੇ ਬਾਹਰ ਧਮਾਕੇ ਕਰਨ ਵਾਲੇ ਮੋਟਰਸਾਈਕਲ ਸਵਾਰਾਂ ਨੇ ਮੋਗਾ ਦੇ ਈ-ਰਿਕਸ਼ਾ ਦਾ ਜਾਅਲੀ ਨੰਬਰ ਲਾਇਆ ਹੋਇਆ ਸੀ, ਜੋ ਮੋਟਰਸਾਈਕਲ ਦੀ ਪਿਛਲੀ ਨੰਬਰ ਪਲੇਟ ਤੋਂ ਨੰਬਰ ਨੋਟ ਕੀਤਾ ਗਿਆ। ਚੰਡੀਗੜ੍ਹ ਪੁਲਸ ਟੀਮ ਮੋਗਾ ਪਹੁੰਚੀ ਤਾਂ ਈ-ਰਿਕਸ਼ਾ ਉੱਥੇ ਹੀ ਖੜ੍ਹਾ ਮਿਲਿਆ। ਪੁਲਸ ਜਾਂਚ ’ਚ ਸਾਹਮਣੇ ਆਇਆ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਪੰਜਾਬ ਦੇ ਨੌਜਵਾਨ ਹਨ। ਇਸ ਤੋਂ ਇਲਾਵਾ ਚੰਡੀਗੜ੍ਹ ਪੁਲਸ ਦੀ ਜਾਂਚ ਮੋਹਾਲੀ ਪਹੁੰਚ ਕੇ ਰੁਕ ਗਈ ਹੈ। ਧਮਾਕੇ ਕਰਨ ਵਾਲਿਆਂ ਨੂੰ ਆਖ਼ਰੀ ਵਾਰ ਮੋਹਾਲੀ ਦੇ ਬੈਸਟੈਕ ਮਾਲ ਨੇੜੇ ਦੇਖਿਆ ਗਿਆ ਸੀ। ਉਸ ਤੋਂ ਬਾਅਦ ਪੁਲਸ ਨੂੰ ਮੁਲਜ਼ਮਾਂ ਦਾ ਕੋਈ ਸੁਰਾਗ ਨਹੀਂ ਲੱਗਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ 15 ਜ਼ਿਲ੍ਹਿਆਂ ਲਈ ਅਲਰਟ ਜਾਰੀ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ
ਚੰਡੀਗੜ੍ਹ ਪੁਲਸ ਨੇ ਸ਼ਹਿਰ ਦੇ ਲਾਈਟ ਪੁਆਇੰਟਾਂ ਅਤੇ ਚੌਕਾਂ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਤੋਂ ਬੰਬ ਧਮਾਕਿਆਂ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਜ਼ਬਤ ਕਰ ਲਈਆਂ ਹਨ। ਵਾਰਦਾਤ ਤੋਂ ਬਾਅਦ ਮੋਹਾਲੀ ਜਾਂਦੇ ਸਮੇਂ ਮੁਲਜ਼ਮ ਕਿਸੇ ਵੀ ਲਾਈਟ ’ਤੇ ਨਹੀਂ ਰੁਕੇ। ਧਮਾਕੇ ਤੋਂ ਬਾਅਦ ਦੋਵਾਂ ਮੁਲਜ਼ਮਾਂ ਨੇ ਕਾਲੇ ਰੰਗ ਦੇ ਹੈਲਮੇਟ ਪਹਿਨ ਲਏ ਸਨ ਤਾਂ ਜੋ ਪੁਲਸ ਉਨ੍ਹਾਂ ਨੂੰ ਨਾ ਰੋਕੇ। ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਇਕ ਪੋਸਟ ਪਾ ਕੇ ਵਾਰਦਾਤ ਦੀ ਜ਼ਿੰਮੇਵਾਰੀ ਲਈ ਗਈ ਪਰ ਕੁਝ ਸਮੇਂ ਬਾਅਦ ਹੀ ਇਸ ਨੂੰ ਡਿਲੀਟ ਕਰ ਦਿੱਤਾ ਗਿਆ। ਸਾਈਬਰ ਸੈੱਲ ਨੇ ਪੋਸਟ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! ਜੇ ਅਜੇ ਵੀ ਨਾ ਸੰਭਲੇ ਤਾਂ...
ਪੁਲਸ ਸੈਕਟਰ-26 ਸਥਿਤ ਸੇਵਿਲੇ ਬਾਰ ਐਂਡ ਲਾਊਂਜ ਅਤੇ ਡਿਓਰਾ ਕਲੱਬ ਦੇ ਮਾਲਕਾਂ ਦੇ ਬਿਆਨ ਦਰਜ ਕਰਨ ’ਚ ਲੱਗੀ ਹੋਈ ਹੈ। ਕਲੱਬਾਂ ਵਿਚ ਕਈ ਲੋਕਾਂ ਨੇ ਭਾਈਵਾਲੀ ਕੀਤੀ ਹੋਈ ਹੈ। ਪੁਲਸ ਵਲੋਂ ਦੋਵੇਂ ਕਲੱਬ ਮਾਲਕਾਂ ਤੋਂ ਫਿਰੌਤੀ ਦੀਆਂ ਕਾਲਾਂ ਬਾਰੇ ਪੁੱਛ-ਪੜਤਾਲ ਕੀਤੀ ਜਾ ਰਹੀ ਹੈ ਪਰ ਮਾਲਕ ਗੋਲਮੋਲ ਜਵਾਬ ਦੇ ਰਹੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8