ਲਾਡੋਵਾਲ ਟੋਲ ਪਲਾਜ਼ਾ ਦੇ ਮੈਨੇਜਰ ਤੋਂ 23 ਲੱਖ ਲੁੱਟਣ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਡਰਾਈਵਰ ਨਿਕਲਿਆ ਮਾਸਟਰ ਮਾਈਂਡ

07/27/2023 2:27:58 PM

ਫਿਲੌਰ (ਭਾਖੜੀ)-ਲਾਡੋਵਾਲ ਟੋਲ ਪਲਾਜ਼ਾ ਦੀ ਕੈਸ਼ ਵੈਨ ’ਚੋਂ ਹੋਈ 23.40 ਲੱਖ ਰੁਪਏ ਦੀ ਲੁੱਟ ਦਾ ਮਾਮਲਾ ਫਿਲੌਰ ਪੁਲਸ ਨੇ 24 ਘੰਟਿਆਂ ’ਚ ਹੱਲ ਕਰ ਲਿਆ। 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਲੁੱਟ ਦੀ ਰਕਮ ਦੇ 2 ਲੱਖ ਰੁਪਏ ਅਤੇ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਹਨ। ਇਸ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਵਾਲਾ ਮਾਸਟਰਮਾਈਂਡ ਵਿਪਨ ਨਿਕਲਿਆ, ਜੋ ਪਹਿਲਾਂ ਟੋਲ ਪਲਾਜ਼ਾ ’ਤੇ ਡਰਾਈਵਰ ਦਾ ਕੰਮ ਕਰ ਚੁੱਕਾ ਹੈ। ਬੁੱਧਵਾਰ ਡੀ. ਐੱਸ. ਪੀ. ਫਿਲੌਰ ਜਗਦੀਸ਼ ਰਾਜ ਨੇ ਆਪਣੇ ਕਾਰਜਕਾਲ ’ਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ 24 ਜੁਲਾਈ ਨੂੰ ਸਵੇਰੇ 11 ਵਜੇ ਲਾਡੋਵਾਲ ਟੋਲ ਪਲਾਜ਼ਾ ਦਾ ਮੈਨੇਜਰ ਸੌਦਾਗਰ ਸਿੰਘ ਪੁੱਤਰ ਤਿਲਕ ਧਾਰੀ ਡਰਾਈਵਰ ਨਾਲ ਬੈਂਕ ’ਚ ਕੈਸ਼ ਜਮ੍ਹਾ ਕਰਵਾਉਣ ਜਾ ਰਹੇ ਸਨ ਤਾਂ ਉਸੇ ਸਮੇਂ ਚਿੱਟੇ ਰੰਗ ਦੀ ਬ੍ਰੀਜ਼ਾ ਕਾਰ ’ਚ ਸਵਾਰ 5 ਲੁਟੇਰਿਆਂ ਨੇ ਬੱਸ ਅੱਡੇ ਕੋਲ ਉਨ੍ਹਾਂ ਦੀ ਕੈਸ਼ ਵੈਨ ਨੂੰ ਘੇਰ ਕੇ ਤੇਜ਼ਧਾਰ ਹਥਿਆਰਾਂ ਦੇ ਜ਼ੋਰ ’ਤੇ 23.40 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ ਸਨ। ਲੁਟੇਰਿਆਂ ਨੂੰ ਫੜਨ ਲਈ ਪੂਰੇ ਜ਼ਿਲ੍ਹੇ ’ਚ ਹਾਈ ਅਲਰਟ ਕਰ ਦਿੱਤਾ।

ਥਾਣਾ ਮੁਖੀ ਇੰਸ. ਹਰਜਿੰਦਰ ਸਿੰਘ ਦੀ ਟੀਮ ਦਿਨ ਰਾਤ ਉਨ੍ਹਾਂ ਨੂੰ ਫੜਨ ਲਈ ਪਿੱਛੇ ਲੱਗ ਗਈ, ਜਿਸ ਵਿਚ ਉਨ੍ਹਾਂ ਨੂੰ 24 ਘੰਟਿਆਂ ਬਾਅਦ ਹੀ ਵੱਡੀ ਸਫ਼ਲਤਾ ਮਿਲ ਗਈ ਅਤੇ ਉਨ੍ਹਾਂ ਨੇ 2 ਲੁਟੇਰਿਆਂ ਮਨਪ੍ਰੀਤ ਸੱਲ੍ਹਣ ਪੁੱਤਰ ਅਮਰਜੀਤ ਸਿੰਘ, ਗੁਰਜੀਤ ਸਿੰਘ ਵਿੱਕੀ ਪੁੱਤਰ ਬਲਦੇਵ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਲੁੱਟੀ ਗਈ ਰਕਮ ਦੇ 2 ਲੱਖ ਰੁਪਏ ਅਤੇ ਵਰਤੇ ਗਏ ਤੇਜ਼ਧਾਰ ਹਥਿਆਰ ਬਰਾਮਦ ਕਰ ਲਏ।

PunjabKesari

ਇਹ ਵੀ ਪੜ੍ਹੋ- 16 ਸਾਲਾ ਮੁੰਡੇ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਬਣਾਈ ਵੀਡੀਓ 'ਚ ਮਾਂ ਨੂੰ ਕਹੇ ਭਾਵੁਕ ਕਰ ਦੇਣ ਵਾਲੇ ਬੋਲ

ਪੁਲਸ ਨੂੰ ਪੈ ਗਿਆ ਦੋਹਰੀ ਥਿਊਰੀ ’ਤੇ ਕੰਮ ਕਰਨਾ, ਇਸ ਲਈ ਲੁਟੇਰਿਆਂ ਨੂੰ ਫੜਨ ’ਚ ਲੱਗ ਗਏ 24 ਘੰਟੇ
ਡੀ. ਐੱਸ. ਪੀ. ਜਗਦੀਸ਼ ਰਾਜ ਨੇ ਦੱਸਿਆ ਕਿ ਲੁਟੇਰੇ ਜਿਸ ਸਫੈਦ ਰੰਗ ਦੀ ਬ੍ਰੀਜ਼ਾ ਕਾਰ ’ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋਏ ਸਨ, ਉਨ੍ਹਾਂ ਦੀ ਪੁਲਸ ਪਾਰਟੀ ਨੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕਰਕੇ ਕਾਰ ਦਾ ਨੰਬਰ ਪਤਾ ਕਰ ਲਿਆ। ਜਦੋਂ ਕਾਰ ਦੇ ਮਾਲਕ ਤੋਂ ਪੁਲਸ ਨੇ ਜਾ ਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਦੀ ਕਾਰ ਚੋਰੀ ਨਹੀਂ ਹੋਈ, ਸਗੋਂ ਉਸ ਦਾ ਬੇਟਾ ਆਪਣੇ ਦੋਸਤਾਂ ਦੇ ਨਾਲ ਲੈ ਕੇ ਗਿਆ ਹੈ, ਜਿਸ ਤੋਂ ਬਾਅਦ ਪੁਲਸ ਨੂੰ ਲੱਗਾ ਕਿ ਇਹੀ ਪੰਜੇ ਲੁਟੇਰੇ ਹਨ। ਪੁਲਸ ਉਨ੍ਹਾਂ ਦੇ ਪਿੱਛੇ ਲੱਗ ਗਈ ਤਾਂ ਪੁਲਸ ਦੇ ਡਰੋਂ ਉਹ ਕਾਰ ਰਸਤੇ ’ਚ ਹੀ ਛੱਡ ਕੇ ਫਰਾਰ ਹੋ ਗਏ।

ਸਖ਼ਤ ਮਿਹਨਤ ਤੋਂ ਬਾਅਦ ਜਦੋਂ ਪੁਲਸ ਉਨ੍ਹਾਂ ਲੜਕਿਆਂ ਤੱਕ ਪੁੱਜੀ ਤਾਂ ਪਤਾ ਲੱਗਾ ਕਿ ਉਹ ਤਾਂ ਨਸ਼ੇੜੀ ਹਨ। ਉਨ੍ਹਾਂ ਨੂੰ ਲੱਗਾ ਕਿ ਪੁਲਸ ਨਸ਼ਾ ਸਮੱਗਲਿੰਗ ਦੇ ਦੋਸ਼ ਵਿਚ ਉਨ੍ਹਾਂ ਨੂੰ ਲੱਭ ਰਹੀ ਹੈ, ਜਿਸ ਕਾਰਨ ਉਹ ਇਧਰ-ਉਧਰ ਭੱਜ ਰਹੇ ਸਨ, ਜਦਕਿ ਇਸ ਕਾਰ ’ਚ ਘਟਨਾ ਨੂੰ ਅੰਜਾਮ ਵਿਪਨ ਕੁਮਾਰ ਹੀ ਦੇ ਕੇ ਖ਼ੁਦ ਨਿਕਲ ਗਿਆ। ਉਸੇ ਸਮੇਂ ਪੁਲਸ ਨੂੰ ਦੂਜੀ ਥਿਊਰੀ ਅਪਣਾਉਂਦੇ ਹੋਏ ਵਿਪਨ ਅਤੇ ਉਸ ਦੇ ਸਾਥੀਆਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਥਾਣਾ ਮੁਖੀ ਹਰਜਿੰਦਰ ਸਿੰਘ ਦੀ ਟੀਮ ਉਨ੍ਹਾਂ ਦੇ ਪਿੱਛੇ ਲੱਗ ਗਈ। ਉਸ ਵਿਚ ਪੁਲਸ ਦੇ ਹੱਥ ਸਫ਼ਲਤਾ ਲੱਗ ਗਈ।

PunjabKesari

ਇਹ ਵੀ ਪੜ੍ਹੋ- ਮੂਸੇਵਾਲਾ ਕਤਲ ਕਾਂਡ ਨਾਲ ਜੁੜੀ ਵੱਡੀ ਖ਼ਬਰ, ਗੈਂਗਸਟਰ ਲਾਰੈਂਸ ਸਣੇ ਸਾਰੇ ਮੁਲਜ਼ਮਾਂ ਦੀ ਮਾਨਸਾ ਕੋਰਟ 'ਚ ਪੇਸ਼ੀ

ਵਿਪਨ ਨਿਕਲਿਆ ਲੁੱਟ ਦਾ ਅਸਲੀ ਮਾਸਟਰ ਮਾਈਂਡ
ਵਿਪਨ ਇਕ ਸਾਲ ਪਹਿਲਾਂ ਟੋਲ ਪਲਾਜ਼ਾ ’ਤੇ ਐਂਬੂਲੈਂਸ ਗੱਡੀ ਚਲਾਉਣ ਦਾ ਕੰਮ ਕਰ ਚੁੱਕਾ ਸੀ। ਉਸ ਨੂੰ ਪਤਾ ਸੀ ਕਿ ਪਲਾਜ਼ਾ ਦਾ ਕੈਸ਼ ਕਿਸ ਦਿਨ, ਕਿਸ ਸਮੇਂ ਅਤੇ ਕੌਣ ਬੈਂਕ ਵਿਚ ਜਮ੍ਹਾ ਕਰਵਾਉਣ ਲਈ ਜਾਂਦਾ ਹੈ ਅਤੇ ਉਸ ਨੂੰ ਇਹ ਵੀ ਪਤਾ ਸੀ ਕਿ ਕੈਸ਼ ਲਿਜਾਂਦੇ ਸਮੇਂ ਮੈਨੇਜਰ ਨਾਲ ਸਿਰਫ਼ ਡਰਾਈਵਰ ਹੀ ਹੁੰਦਾ ਹੈ। ਇਸ ਕੈਸ਼ ਵੈਨ ਨੂੰ ਲੁੱਟਣ ਲਈ ਉਸ ਨੇ ਆਪਣੇ ਨਾਲ ਮਨਪ੍ਰੀਤ ਸੱਲ੍ਹਣ ਪੁੱਤਰ ਅਮਰਜੀਤ ਵਾਸੀ ਪਿੰਡ ਮਹਿਰਮਪੁਰ ਬਤੌਲੀ, ਥਾਣਾ ਬੰਗਾ, ਗੁਰਜੀਤ ਸਿੰਘ ਵਿੱਕੀ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਲੋਹਾਰਾ ਥਾਣਾ ਗੋਰਾਇਆਂ, ਜਿਨ੍ਹਾਂ ਦੋਵਾਂ ਨੂੰ ਪੁਲਸ ਗ੍ਰਿਫ਼ਤਾਰ ਕਰ ਚੁੱਕੀ ਹੈ, ਤੋਂ ਇਲਾਵਾ ਧਰਮਿੰਦਰ ਪੁੱਤਰ ਸ਼ਿੰਦਾ ਵਾਸੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਗੁਰਪ੍ਰੀਤ ਗੋਪੀ ਪੁੱਤਰ ਰਵੇਲ ਸਿੰਘ ਵਾਸੀ ਭਾਨੋਕੀ, ਥਾਣਾ ਸਤਨਾਮਪੁਰਾ, ਫਗਵਾੜਾ ਜੋ ਫਰਾਰ ਹਨ। ਇਨ੍ਹਾਂ ਨੂੰ ਆਪਣੇ ਨਾਲ ਸ਼ਾਮਲ ਕਰਕੇ ਲੁੱਟ ਦੀ ਘਟਨਾ ਨੂੰ ਅੰਜਾਮ ਦੇ ਦਿੱਤਾ। ਫੜੇ ਗਏ ਮੁਲਜ਼ਮਾਂ ਨੇ ਦੱਸਿਆ ਕਿ ਪੁਲਸ ਦਾ ਦਬਾਅ ਵਧਦਾ ਦੇਖ ਕੇ ਵਿਪਨ ਉਨ੍ਹਾਂ ਨੂੰ ਲੁੱਟ ਦੀ ਰਕਮ ’ਚੋਂ 2 ਲੱਖ ਰੁਪਏ ਹਿੱਸਾ ਦੇ ਕੇ ਇਹ ਕਹਿ ਕੇ ਚਲਾ ਗਿਆ ਕਿ ਸਾਰੇ ਵੱਖ ਹੋ ਜਾਓ। ਇਕੱਠੇ ਰਹੇ ਤਾਂ ਫੜੇ ਜਾਓਗੇ। ਡੀ. ਐੱਸ. ਪੀ. ਨੇ ਕਿਹਾ ਕਿ ਵਿਪਨ ਅਤੇ ਉਸ ਦੇ ਦੋਵੇਂ ਸਾਥੀਆਂ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ- ਨੰਗਲ ਵਿਖੇ ਵਾਪਰਿਆ ਭਿਆਨਕ ਸੜਕ ਹਾਦਸਾ, 3 ਪ੍ਰਵਾਸੀ ਮਜ਼ੂਦਰਾਂ ਦੀ ਹੋਈ ਮੌਕੇ 'ਤੇ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News