ਮਾਡਲ ਟਾਊਨ ’ਚ ਨਾਜਾਇਜ਼ ਤੌਰ ’ਤੇ ਬਣ ਰਹੀਆਂ ਬਿਲਡਿੰਗਾਂ ਨੂੰ ਲੈ ਕੇ ਵੱਡਾ ਖ਼ੁਲਾਸਾ

06/11/2024 11:16:24 AM

ਲੁਧਿਆਣਾ (ਹਿਤੇਸ਼)- ਮਾਡਲ ਟਾਊਨ ਵਿਚ ਨਾਜਾਇਜ਼ ਤੌਰ ’ਤੇ ਬਣ ਰਹੀਆਂ ਬਿਲਡਿੰਗਾਂ ਨੂੰ ਲੈ ਕੇ ਵੱਡਾ ਖ਼ੁਲਾਸਾ ਹੋਇਆ ਹੈ, ਜਿਸ ਮੁਤਾਬਕ ਨਗਰ ਨਿਗਮ ਵੱਲੋਂ ਰੋਡ ਕਮਰਸ਼ੀਅਲ ਡਿਕਲੇਅਰ ਕਰਨ ਦਾ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਪਹਿਲਾਂ ਹੀ ਨਕਸ਼ੇ ਪਾਸ ਕਰ ਦਿੱਤੇ ਗਏ। ਇੱਥੇ ਜ਼ਿਕਰਯੋਗ ਹੈ ਕਿ ਇੰਪਰੂਵਮੈਂਟ ਟਰੱਸਟ ਗਲਾਡਾ ਵੱਲੋਂ ਰਿਹਾਇਸ਼ੀ ਉਦੇਸ਼ ਨਾਲ ਵਿਕਸਤ ਕੀਤੀ ਗਈ ਟਾਊਨਸ਼ਿਪ ਅਤੇ ਟੀ. ਪੀ. ਸਕੀਮ ਵਿਚ ਕਮਰਸ਼ੀਅਲ ਗਤੀਵਿਧੀਆਂ ਦੀ ਮਨਜ਼ੂਰੀ ਦੇਣ ਲਈ ਪਹਿਲਾਂ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਹੋਣਾ ਜ਼ਰੂਰੀ ਹੈ।

ਇਹ ਖ਼ਬਰ ਵੀ ਪੜ੍ਹੋ - ਚੰਗੇ ਭਵਿੱਖ ਲਈ ਵਿਦੇਸ਼ ਗਏ ਪੰਜਾਬੀ ਨੌਜਵਾਨ ਦੀ ਹੋਈ ਦਰਦਨਾਕ ਮੌਤ, ਜ਼ਿੰਦਗੀ ਤੇ ਮੌਤ ਵਿਚਾਲੇ ਜੂਝ ਰਿਹੈ ਸਾਥੀ

ਜਿੱਥੋਂ ਤੱਕ ਮਾਡਲ ਟਾਊਨ ਦਾ ਸਵਾਲ ਹੈ ਉਥੇ ਜ਼ਿਆਦਾਤਰ ਸੜਕਾਂ ਨੂੰ ਕਮਰਸ਼ੀਅਲ ਡਿਕਲੇਅਰ ਕਰਨ ਦਾ ਨੋਟੀਫ਼ਿਕੇਸ਼ਨ ਸਰਕਾਰ ਵੱਲੋਂ ਜਾਰੀ ਨਹੀਂ ਕੀਤਾ ਗਿਆ ਹੈ। ਇਨ੍ਹਾਂ ਵਿਚ ਮਾਡਲ ਟਾਊਨ ਮਾਰਕੀਟ ਦੇ ਗੁਲਾਟੀ ਚੌਕ ਤੋਂ ਹੁੰਦੇ ਹੋਏ ਕਾਲਜ ਅਤੇ ਕਲੱਬ ਦੇ ਅੱਗੇ ਤੋਂ ਹੋ ਕੇ ਦੁਗਰੀ ਰੋਡ ਤੱਕ ਜਾਣ ਵਾਲੀ ਸੜਕ ਵੀ ਸ਼ਾਮਲ ਹਨ ਪਰ ਨਗਰ ਨਿਗਮ ਦੇ ਜ਼ੋਨ ਡੀ ਦੀ ਬਿਲਡਿੰਗ ਬ੍ਰਾਂਚ ਦੇ ਅਫਸਰਾਂ ਵੱਲੋਂ ਮਿਲੀਭਗਤ ਕਾਰਨ ਇਸ ਸੜਕ ’ਤੇ ਕਮਰਸ਼ੀਅਲ ਬਿਲਡਿੰਗ ਬਣਾਉਣ ਲਈ ਨਕਸ਼ੇ ਪਾਸ ਕੀਤੇ ਜਾ ਰਹੇ ਹਨ।

ਇਹ ਗੱਲ ਇਕ ਕੰਪਲੈਕਸ ਦੇ ਮਾਲਕਾਂ ਵੱਲੋਂ ਕੰਪਲੀਸ਼ਨ ਸਰਟੀਫਿਕੇਟ ਦੇ ਅਪਲਾਈ ਕਰਨ ਦੌਰਾਨ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਕਮਿਸ਼ਨਰ ਤੋਂ ਕਮਰਸ਼ੀਅਲ ਡਿਕਲੇਅਰ ਕਰਨ ਦਾ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਪਹਿਲਾ ਨਕਸ਼ੇ ਪਾਸ ਕਰਨ ’ਤੇ ਤਾਂ ਰੋਕ ਲਾ ਦਿੱਤੀ ਗਈ ਹੈ ਪਰ ਪਹਿਲਾਂ ਇਸ ਸੜਕ ’ਤੇ ਗਲਤ ਤਰੀਕੇ ਨਾਲ ਪਾਸ ਕੀਤੇ ਗਏ ਨਕਸ਼ਿਆਂ ਨੂੰ ਰੱਦ ਕਰਨ ਲਈ ਤਿਆਰ ਨਹੀਂ ਹੈ।

ਕੋਰਟ ਵਿਚ ਵੀ ਪੁੱਜ ਚੁੱਕਾ ਹੈ ਮਾਲ ਦੇ ਨਿਰਮਾਣ ਦਾ ਵਿਵਾਦ

ਨਗਰ ਨਿਗਮ ਦੇ ਅਫਸਰਾਂ ਵੱਲੋਂ ਮਾਡਲ ਟਾਊਨ ਵਿਚ ਜਿਸ ਸੜਕ ਨੂੰ ਕਮਰਸ਼ੀਅਲ ਡਿਕਲੇਅਰ ਕਰਨ ਦਾ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਪਹਿਲਾਂ ਨਕਸ਼ੇ ਪਾਸ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਉਸ ਰੋਡ ’ਤੇ ਬਣ ਰਹੇ ਮਾਲ ਦੇ ਨਿਰਮਾਣ ਦਾ ਵਿਵਾਦ ਕੋਰਟ ਵਿਚ ਵੀ ਪੁੱਜ ਚੁੱਕਾ ਹੈ ਕਿਉਂਕਿ ਮਾਲ ਦੇ ਨਿਰਮਾਣ ਲਈ ਬੇਸਮੈਂਟ ਦੀ ਖੁਦਾਈ ਕਰਨ ਦੌਰਾਨ ਨਾਲ ਲੱਗਦੇ ਮਕਾਨਾਂ ਵਿਚ ਦਰਾਰਾਂ ਆ ਗਈਆਂ ਸਨ। ਇਸ ਮਾਲ ਦੇ ਨਿਰਮਾਣ ਦੇ ਵਿਰੋਧ ਵਿਚ ਇਲਾਕੇ ਦੇ ਲੋਕਾਂ ਵਲੋਂ ਕਈ ਵਾਰ ਸ਼ਿਕਾਇਤ ਵੀ ਕੀਤੀ ਗਈ ਪਰ ਨਗਰ ਨਿਗਮ ਦੇ ਅਫਸਰ ਰੋਡ ਕਮਰਸ਼ੀਅਲ ਡਿਕਲੇਅਰ ਹੋਣ ਦੀ ਜ਼ਿੱਦ ’ਤੇ ਅੜੇ ਰਹੇ।

ਇਹ ਖ਼ਬਰ ਵੀ ਪੜ੍ਹੋ - Sidhu Moosewala Birthday: ਇੰਝ ਮਨਾਇਆ ਜਾਵੇਗਾ ਸਿੱਧੂ ਦਾ ਜਨਮ ਦਿਨ, ਬਾਪੂ ਬਲਕੌਰ ਸਿੰਘ ਨੇ ਦਿੱਤੀ ਜਾਣਕਾਰੀ

ਮਾਡਲ ਟਾਊਨ ’ਚ ਵੀ ਲੱਗੀ ਹੋਈ ਬਿਨਾਂ ਮਨਜ਼ੂਰੀ ਦੇ ਬਣ ਰਹੀਆਂ ਬਿਲਡਿੰਗਾਂ ਦੀ ਭਰਮਾਰ

ਮਾਡਲ ਟਾਊਨ ਦੇ ਕਈ ਹੋਰ ਇਲਾਕਿਆਂ ਵਿਚ ਵੀ ਬਿਨਾਂ ਮਨਜ਼ੂਰੀ ਦੇ ਬਣ ਰਹੀਆਂ ਬਿਲਡਿੰਗਾਂ ਦੀ ਭਰਮਾਰ ਲੱਗੀ ਹੋਈ ਹੈ, ਜਿਨ੍ਹਾਂ ਵਿਚ ਗੁਰੂ ਤੇਗ ਬਹਾਦਰ ਹਸਪਤਾਲ ਤੋਂ ਬੀ. ਸੀ. ਐੱਮ. ਸਕੂਲ, ਇਸ਼ਮੀਤ ਚੌਕ ਤੋਂ ਕ੍ਰਿਸ਼ਨਾ ਮੰਦਰ, ਗੁਰਦੁਆਰਾ ਸਾਹਿਬ ਨੂੰ ਜਾਣ ਵਾਲੀ ਰੋਡ, ਚਾਰ ਖੰਭਾ ਰੋਡ, ਚਿਲਡਰਨ ਪਾਰਕ ਰੋਡ ਅਤੇ ਡਾਕਘਰ ਤੋਂ ਦੁਗਰੀ ਰੋਡ ਨੂੰ ਜਾਣ ਵਾਲੀਆਂ ਸੜਕਾਂ ਸ਼ਾਮਲ ਹਨ। ਜਿਥੇ ਬਣ ਰਹੀਆਂ ਕਮਰਸ਼ੀਅਲ ਬਿਲਡਿੰਗਾਂ ਦੇ ਨਿਰਮਾਣ ਲਈ ਨਾ ਤਾਂ ਨਕਸ਼ਾ ਪਾਸ ਹੋ ਸਕਦਾ ਹੈ ਤੇ ਨਾ ਹੀ ਫੀਸ ਕਰ ਕੇ ਰੈਗੂਲਰ ਕਰਨ ਦਾ ਨਿਯਮ ਹੈ।

ਜਿਸ ਦੇ ਬਾਵਜੂਦ ਵੱਡੇ ਪੱਧਰ ’ਤੇ ਕਮਰਸ਼ੀਅਲ ਬਿਲਡਿੰਗਾਂ ਬਣ ਰਹੀਆਂ ਹਨ, ਜਿਨ੍ਹਾਂ ਦਾ ਨਿਰਮਾਣ ਜ਼ੋਨ ਡੀ ਦੀ ਟੀਮ ਵੱਲੋਂ ਤੋੜਨ ਜਾਂ ਸੀਲ ਕਰਨ ਦੀ ਖਾਨਾਪੂਰਤੀ ਦੇ ਕੁੱਝ ਦੇਰ ਬਾਅਦ ਫਿਰ ਤੋਂ ਪੂਰਾ ਹੋ ਜਾਂਦਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Anmol Tagra

Content Editor

Related News