ਕਾਂਗਰਸ ਨੂੰ ਵੱਡੀ ਰਾਹਤ, ਹਾਈ ਕੋਰਟ ਵੱਲੋਂ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਦੀ ਸਜਾ ''ਤੇ ਰੋਕ
Saturday, Sep 04, 2021 - 08:23 PM (IST)
ਬੁਢਲਾਡਾ(ਬਾਂਸਲ)- ਪੰਜਾਬ ਅੰਦਰ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਪੰਜਾਬ ਦੀ ਸਿਆਸਤ ਵਿੱਚ ਕਾਂਗਰਸ ਦੇ ਹਿੰਦੂ ਚਿਹਰੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਪੁਲਸ ਦੁਆਰਾ ਦਰਜ ਕੀਤੇ ਗਏ ਇੱਕ ਝੂਠੇ ਮਾਮਲੇ ਵਿੱਚ ਵੱਡੀ ਰਾਹਤ ਦਿੰਦਿਆਂ ਸਜ਼ਾ ਤੇ ਰੋਕ ਲਗਾ ਦਿੱਤੀ ਗਈ ਹੈ। ਕੋਰਟ ਦੇ ਇਸ ਫੈਸਲੇ ਤੋਂ ਬਾਅਦ ਜਿੱਥੇ ਪੰਜਾਬ ਦੀ ਸਿਆਸਤ ਵਿੱਚ ਕਾਂਗਰਸ ਪਾਰਟੀ 2022 ਦੀਆਂ ਚੋਣਾਂ ਨੂੰ ਫਤਿਹ ਕਰਨ ਵਿੱਚ ਇੱਕ ਸੂਭ ਸੰਕੇਤ ਮੰਨ੍ਹ ਰਹੇ ਹਨ। ਫੈਸਲੇ ਦੇ ਕਾਰਨ ਮਾਲਵੇ ਦੇ ਤਿੰਨ ਹਲਕੇ ਮੋੜ, ਮਾਨਸਾ, ਬੁਢਲਾਡਾ ਵਿੱਚ ਕਾਂਗਰਸੀ ਵਰਕਰਾਂ ਵੱਲੋਂ ਜਿੱਥੇ ਜਸਨ ਮਨਾਏ ਗਏ ਉੱਥੇ ਲੱਡੂ ਵੰਡ ਕੇ ਖੁਸੀ ਦਾ ਇੰਜਹਾਰ ਕੀਤਾ ਗਿਆ। ਪੰਜਾਬ ਪੰਚਾਇਤ ਯੂਨੀਅਨ ਦੇ ਪ੍ਰਧਾਨ ਸੂਬੇਦਾਰ ਭੋਲਾ ਸਿੰਘ ਅਤੇ ਅਗਰਵਾਲ ਸਭਾ ਪੰਜਾਬ ਦੇ ਮੀਤ ਪ੍ਰਧਾਨ ਆਸੀਸ ਸਿੰਗਲਾ, ਲੋਕ ਕਲਿਆਣ ਸੇਵਾ ਸੰਮਤੀ ਦੇ ਰਾਜ ਕੁਮਾਰ ਬੀਰੋਕੇ, ਸ੍ਰੀ ਸਿਵ ਸਕਤੀ ਸੇਵਾ ਮੰਡਲ ਦੇ ਵਿਜੈ ਜੈਨ, ਜੈ ਦੁਰਗਾ ਭਜਨ ਮੰਡਲੀ ਦੇ ਸੁਭਾਸ ਬਾਂਸਲ, ਆੜਤੀਆਂ ਐਸੋਸੀਏਸਨ ਦੇ ਸਾਬਕਾ ਪ੍ਰਧਾਨ ਰਾਜ ਕੁਮਾਰ ਬੋੜਾਵਾਲੀਆ, ਪੰਜਾਬ ਪੈਸਟੀਸਾਇਡ ਯੂਨੀਅਨ ਦੇ ਨਰਿੰਦਰ ਗੋਇਲ, ਸੈਲਰ ਐਸੋਸੀਏਸਨ ਦੇ ਸੂਬਾ ਪ੍ਰਧਾਨ ਅਮਰਨਾਥ ਬਿੱਲੂ, ਕਰਿਆਣਾ ਅਤੇ ਹਲਵਾਈ ਯੂਨੀਅਨ ਦੇ ਆਗੂ ਕ੍ਰਿਸਨ ਚੰਦ ਆਦਿ ਨੇ ਕਿਹਾ ਕਿ ਕੋਰਟ ਦੇ ਫੈਸਲੇ ਨਾਲ ਜਿੱਥੇ ਕਾਂਗਰਸੀ ਵਰਕਰਾਂ ਦੇ ਹੋਸਲੇ ਬੁਲੰਦ ਹੋਏ ਹਨ ਉੱਥੇ ਕਾਂਗਰਸ ਪਾਰਟੀ 2022 ਦੇ ਫਤਿਹ ਮਿਸਨ ਨੂੰ ਪੂਰਾ ਕਰਨ ਲਈ ਬਲ ਮਿਲੇਗਾ।
ਵਰਣਨਯੋਗ ਹੈ ਕਿ ਪੰਜਾਬ ਵਿੱਚ ਕਾਂਗਰਸ ਸਿਆਸਤ ਵਿੱਚ ਸਭ ਤੋਂ ਅਹਿਮ ਹਿੰਦੂ ਚਿਹਰਾ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਹੈ ਜਿਨ੍ਹਾਂ ਦੀ ਹਿੰਦੂ ਭਾਈਚਾਰੇ ਦੇ ਨਾਲ ਨਾਲ ਮਾਲਵੇ ਖੇਤਰ ਵਿੱਚ ਮਜਬੂਤ ਪਕੜ ਹੈ। ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਹਿੰਦੂ ਭਾਈਚਾਰੇ ਨੂੰ ਨੁਮਾਇੰਦਗੀ ਦਿੰਦਿਆਂ ਜਿੱਥੇ ਪਹਿਲਾ ਹੀ ਪਵਨ ਗੋਇਲ ਨੂੰ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਉੱਥੇ ਮੰਗਤ ਰਾਏ ਬਾਂਸਲ ਨੂੰ ਹਾਈ ਕੋਰਟ ਵੱਲੋਂ ਰਾਹਤ ਦੇਣ ਤੋਂ ਬਾਅਦ ਕਾਂਗਰਸ ਪਾਰਟੀ ਲਈ ਸੁਭ ਸੰਕੇਤ ਨਜ਼ਰ ਆ ਰਿਹਾ ਹੈ।