ਪੰਜਾਬ ਦੇ ਮੌਸਮ ਸਬੰਧੀ ਪੜ੍ਹੋ ਵੱਡੀ ਅਪਡੇਟ! ਹੁਣ ਠੰਡ ਵਿਖਾਏਗੀ ਆਪਣਾ ਜ਼ੋਰ, ਜਾਣੋ ਅਗਲੇ ਦਿਨਾਂ ਦਾ ਹਾਲ
Wednesday, Oct 08, 2025 - 05:59 PM (IST)

ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਮੌਸਮ ਸਬੰਧੀ ਤਾਜ਼ਾ ਅਪਡੇਟ ਸਾਹਮਣੇ ਆਈ ਹੈ। ਦਰਅਸਲ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਬਾਰਿਸ਼ ਅਤੇ ਹਿਮਾਚਲ 'ਚ ਹੋਈ ਬਰਫ਼ਬਾਰੀ ਕਾਰਨ ਪੰਜਾਬ ਤੇ ਚੰਡੀਗੜ੍ਹ ਮੌਸਮ ਵਿਚ ਤਬਦੀਲੀ ਵੇਖਣ ਨੂੰ ਮਿਲੀ ਹੈ। ਲਗਾਤਾਰ ਮੀਂਹ ਅਤੇ ਠੰਡੀਆਂ ਹਵਾਵਾਂ ਠੰਡ ਦਾ ਅਹਿਸਾਸ ਹੋਣ ਲੱਗਾ ਹੈ। ਪਿਛਲੇ 24 ਘੰਟਿਆਂ 'ਚ ਤਾਪਮਾਨ ਵਿੱਚ 0.6 ਡਿਗਰੀ ਦੀ ਕਮੀ ਆਈ ਹੈ, ਜੋਕਿ ਸਾਧਾਰਣ ਤਾਪਮਾਨ ਨਾਲੋਂ 9.6 ਡਿਗਰੀ ਘੱਟ ਹੈ। ਸਭ ਤੋਂ ਵੱਧ ਤਾਪਮਾਨ 30.5 ਡਿਗਰੀ ਗੁਰਦਾਸਪੁਰ ਵਿੱਚ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ: ਜਲੰਧਰ 'ਚ ਵੱਡਾ ਹਾਦਸਾ, ਦੋ ਮਹੀਨੇ ਪਹਿਲਾਂ ਕੈਨੇਡਾ ਤੋਂ ਪਰਤੇ ਨੌਜਵਾਨ ਦੀ ਟਰੇਨ ਹੇਠਾਂ ਆਉਣ ਕਾਰਨ ਮੌਤ
ਮੌਸਮ ਵਿਭਾਗ ਵੱਲੋਂ ਕੀਤੀ ਗਈ ਵੱਡੀ ਭਵਿੱਖਬਾਣੀ ਮੁਤਾਬਕ ਆਉਣ ਵਾਲੇ ਦਿਨਾਂ ਵਿਚ ਮੌਸਮ ਸਾਫ਼ ਰਹਿਣ ਦੀ ਉਮੀਦ ਹੈ। 13 ਅਕਤੂਬਰ ਤੱਕ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਦੱਸੀ ਜਾ ਰਹੀ ਹੈ। ਵਿਭਾਗ ਵੱਲੋਂ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ। ਮੌਸਮ ਵਿਭਾਗ ਮੁਤਾਬਕ ਪੰਜਾਬ ਅਤੇ ਚੰਡੀਗੜ੍ਹ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਤਾਪਮਾਨ ਘਟਿਆ ਹੈ। ਮੌਸਮ ਵਿਭਾਗ ਮੁਤਾਬਕ 8 ਅਕਤੂਬਰ ਤੋਂ ਉੱਤਰੀ-ਪੱਛਮੀ ਹਵਾ ਦੇ ਚਲਣ ਨਾਲ ਤਾਪਮਾਨ ਖ਼ਾਸ ਕਰਕੇ ਰਾਤ ਦੇ ਤਾਪਮਾਨ ਵਿੱਚ ਕਮੀ ਦਰਜ ਕੀਤੀ ਜਾਵੇਗੀ। ਹੁਣ ਸਵੇਰੇ ਅਤੇ ਸ਼ਾਮ ਸਮੇਂ ਹਲਕੀ ਠੰਡ ਮਹਿਸੂਸ ਹੋਵੇਗੀ। ਦੀਵਾਲੀ ਤੋਂ ਬਾਅਦ ਦਿਨ ਵਿੱਚ ਵੀ ਠੰਡ ਮਹਿਸੂਸ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਜਲੰਧਰ-ਅੰਮ੍ਰਿਤਸਰ ਹਾਈਵੇਅ 'ਤੇ ਦੋਸਤਾਂ ਨਾਲ ਵੱਡਾ ਹਾਦਸਾ, 2 ਦੀ ਦਰਦਨਾਕ ਮੌਤ, ਕਾਰ ਦੇ ਉੱਡੇ ਪਰਖੱਚੇ
ਅਕਤੂਬਰ ਦੇ ਅੰਤ 'ਚ ਬਦਲੇਗਾ ਮੌਸਮ
ਮੌਸਮ ਵਿਭਾਗ ਕੇਂਦਰ ਚੰਡੀਗੜ੍ਹ ਦੇ ਡਾਇਰੈਕਟਰ ਸੁਰੇਂਦਰ ਪਾਲ ਸਿੰਘ ਮੁਤਾਬਕ ਪੰਜਾਬ ਦੇ ਮੌਸਮ ਵਿੱਚ ਸੁਧਾਰ ਸ਼ੁਰੂ ਹੋ ਜਾਵੇਗਾ। ਤਾਪਮਾਨ ਵਿੱਚ ਗਿਰਾਵਟ ਆਉਣ ਲੱਗੇਗੀ। ਪਹਾੜਾਂ 'ਤੇ ਵੀ ਪ੍ਰਭਾਵ ਵੇਖਣ ਨੂੰ ਮਿਲੇਗਾ ਕਿਉਂਕਿ ਉੱਥੇ ਬਰਫ਼ਬਾਰੀ ਹੋਈ ਹੈ। ਹਿਮਾਚਲ ਵਿੱਚ ਵੀ ਬਾਰਿਸ਼ ਘਟ ਜਾਵੇਗੀ। ਇਸ ਤੋਂ ਬਾਅਦ 5 ਤੋਂ 7 ਦਿਨਾਂ ਲਈ ਮੌਸਮ ਵਿੱਚ ਕੋਈ ਵੱਡਾ ਬਦਲਾਅ ਨਹੀਂ ਹੋਵੇਗਾ ਅਤੇ ਮੌਸਮ ਸਾਧਾਰਣ ਹੀ ਰਹੇਗਾ। ਹਵਾਵਾਂ ਦੀ ਦਿਸ਼ਾ ਉੱਤਰੀ-ਪੱਛਮੀ ਹੋ ਜਾਵੇਗੀ, ਜਿਸ ਨਾਲ ਮੌਸਮ ਸੁੱਕਾ ਰਹੇਗਾ। ਇਸ ਤੋਂ ਬਾਅਦ ਦੋ ਵੈਸਟਨ ਡਿਸਟਰਬਨ ਆ ਸਕਦੇ ਹਨ ਜਿਸ ਨਾਲ ਫਿਰ ਮੌਸਮ ਵਿੱਚ ਬਦਲਾਅ ਵੇਖਣ ਨੂੰ ਮਿਲ ਸਕਦਾ ਹੈ।
ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਲਈ ਵੱਡੀ ਖ਼ੁਸ਼ਖ਼ਬਰੀ! ਹੁਣ ਨਹੀਂ ਲੱਗਣਗੇ Power Cut, CM ਮਾਨ ਨੇ ਕੀਤਾ ਵੱਡਾ ਐਲਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8