ਵੱਡੀ ਖ਼ਬਰ : ਅੰਮਿ੍ਰਤਸਰ ਦੇ ਦੁਰਗਿਆਣਾ ਮੰਦਰ ’ਚ ਨੌਜਵਾਨ ਨੇ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

Monday, Mar 29, 2021 - 06:05 PM (IST)

ਵੱਡੀ ਖ਼ਬਰ : ਅੰਮਿ੍ਰਤਸਰ ਦੇ ਦੁਰਗਿਆਣਾ ਮੰਦਰ ’ਚ ਨੌਜਵਾਨ ਨੇ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

ਅੰਮਿ੍ਰਤਸਰ (ਇੰਦਰਜੀਤ) : ਅੱਜ ਹੋਲਿਕਾ ਦਹਿਨ ਮੌਕੇ  ਅੰਮਿ੍ਰਤਸਰ ਦੇ ਦੁਰਗਿਆਣਾ ਮੰਦਰ ਤੋਂ ਵੱਡੀ ਖ਼ਬਰ ਸਾਹਮਣੇ ਆਈਹੈ। ਸੂਤਰਾਂ ਅਨੁਸਾਰ ਅੱਜ ਇਕ ਨੌਜਵਾਨ ਵਲੋਂ ਸਰਵੋਰ ’ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ ਕਰ ਲਈ ਹੈ। ਮੌਕੇ ’ਤੇ ਮੌਜੂਦ ਮੰਦਰ ’ਚ ਲੋਕਾਂ ਵਲੋਂ ਨੌਜਵਾਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਪਾਣੀ ਦਾ ਵਹਾਅ ਜ਼ਿਆਦਾ ਹੋਣ ਕਰਕੇ ਨੌਜਵਾਨ ਪਾਣੀ ’ਚ ਪੂਰੀ ਤਰ੍ਹਾਂ ਨਾਲ ਡੁੱਬ ਚੁੱਕਾ ਸੀ। ਮੌਕੇ ’ਤੇ ਮੌਜੂਦ ਲੋਕਾਂ ਵਲੋਂ ਪੁਲਸ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ। ਉਸ ਤੋਂ ਬਾਅਦ ਨੌਜਵਾਨ ਨੂੰ ਜਦੋਂ ਸਰੋਵਰ ’ਚੋਂ ਬਾਹਰ ਕੱਢਿਆ ਗਿਆ ਤਾਂ ਉਕਤ ਨੌਜਵਾਨ ਦੀ ਮੌਤ ਹੋ ਚੁੱਕੀ ਸੀ। ਜਾਂਚ ਪੜਤਾਲ ਤੋਂ ਬਾਅਦ ਪੁਲਸ ਨੇ ਦੱਸਿਆ ਕਿ ਉਕਤ ਮਿ੍ਰਤਕ ਨੌਜਵਾਨ ਦਾ ਨਾਂ ਸੁਨੀਲ ਮਹਿਰਾ (45) ਹੈ, ਜੋ ਕਿ ਜਗਦੰਬੇ ਕਾਲੋਨੀ ਮਜੀਠਾ ਰੋਡ ਦਾ ਰਹਿਣ ਵਾਲਾ ਹੈ।

ਇਹ ਵੀ ਪੜ੍ਹੋ : ਬੰਦ ਦੇ ਸੱਦੇ ਤੋਂ ਬਾਅਦ ਮਲੋਟ ’ਚ ਸਥਿਤੀ ਤਣਾਅਪੂਰਨ, ਪੁਲਸ ਛਾਉਣੀ ’ਚ ਹੋਇਆ ਤਬਦੀਲ

PunjabKesari

ਮਿ੍ਰਤਕ ਨੌਜਵਾਨ ਦੇ ਭਰਾ ਸੰਜੇ ਮਹਿਰਾ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸ ਦਾ ਭਰਾ ਮਾਨਸਿਕ ਤੌਰ ’ਤੇ ਪਰੇਸ਼ਾਨ ਰਹਿੰਦਾ ਸੀ ਅਤੇ ਉਹ ਇਸ ਸਬੰਧੀ ਦਵਾਈ ਵੀ ਖਾਂਦਾ ਸੀ। ਫ਼ਿਲਹਾਲ ਪੁਲਸ ਵਲੋਂ ਮਿ੍ਰਤਕ ਨੌਜਵਾਨ ਦੀ ਮਿ੍ਰਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਸ ਵਲੋਂ ਉਕਤ ਨੌਜਵਾਨ ਦੇ ਖ਼ੁਦਕੁਸ਼ੀ ਕਰਨ ਦੇ ਕਾਰਨਾਂ ਦਾ ਵੀ ਪਤਾ ਕੀਤਾ ਜਾ ਰਿਹਾ ਹੈ।

PunjabKesari

ਇਹ ਵੀ ਪੜ੍ਹੋ : ਹੁਣ ਸਾਰੇ ਸਿਹਤ ਕੇਂਦਰਾਂ ’ਚ ਹੋਵੇਗਾ ਕੋਵਿਡ-19 ਟੀਕਾਕਰਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 


author

Anuradha

Content Editor

Related News