ਵੱਡੀ ਖ਼ਬਰ : ਸਰਕਾਰੀ ਸਕੂਲਾਂ ਦਾ ਬਦਲਿਆ ਸਮਾਂ, 3 ਸ਼ਿਫਟਾਂ ’ਚ ਖੁੱਲ੍ਹਣਗੇ ਸਕੂਲ, ਗਰਮੀਆਂ ’ਚ ਮਿਲਣੀਆਂ 39 ਛੁੱਟੀਆਂ
Thursday, Mar 21, 2024 - 06:16 AM (IST)
ਚੰਡੀਗੜ੍ਹ (ਆਸ਼ੀਸ਼)– ਚੰਡੀਗੜ੍ਹ ਸਿੱਖਿਆ ਵਿਭਾਗ ਨਵੇਂ ਸੈਸ਼ਨ ਦੀ ਸ਼ੁਰੂਆਤ ਤੋਂ ਸਕੂਲ ਖੁੱਲ੍ਹਣ ਦੇ ਸਮੇਂ ’ਚ ਬਦਲਾਅ ਕਰਨ ਜਾ ਰਿਹਾ ਹੈ। ਵਿਭਾਗ ਨੇ ਸਰਦੀਆਂ ਕਾਰਨ ਸਕੂਲਾਂ ਦਾ ਸਮਾਂ ਬਦਲ ਦਿੱਤਾ ਸੀ। 1 ਅਪ੍ਰੈਲ ਤੋਂ 31 ਅਕਤੂਬਰ ਤੱਕ ਸਮੇਂ ’ਚ ਬਦਲਾਅ ਕੀਤਾ ਗਿਆ ਹੈ।
ਸਿੰਗਲ ਸ਼ਿਫਟ ਸਕੂਲਾਂ ’ਚ ਸਟਾਫ਼ ਦਾ ਸਮਾਂ ਸਵੇਰੇ 7.50 ਵਜੇ ਤੋਂ ਦੁਪਹਿਰ 2:10 ਵਜੇ ਤੱਕ ਹੋਵੇਗਾ। ਇਸ ਦੇ ਨਾਲ ਹੀ ਬੱਚੇ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਰਹਿਣਗੇ। ਡਬਲ ਸ਼ਿਫਟ ਵਾਲੇ ਸਕੂਲਾਂ ’ਚ ਪਹਿਲੀ ਸ਼ਿਫਟ 7.15 ਵਜੇ ਸ਼ੁਰੂ ਹੋਵੇਗੀ ਤੇ 1.35 ਤੱਕ ਚੱਲੇਗੀ, ਜਦਕਿ ਦੂਜੀ ਸ਼ਿਫਟ ਸਵੇਰੇ 11.10 ਵਜੇ ਤੋਂ ਸ਼ਾਮ 5.30 ਵਜੇ ਤੱਕ ਜਾਰੀ ਰਹੇਗੀ।
ਇਹ ਖ਼ਬਰ ਵੀ ਪੜ੍ਹੋ : ਇਕ ਵਾਰ ਫਿਰ ਬੰਦ ਹੋਏ Instagram ਤੇ FaceBook! ਸਰਵਰ ਹੋਏ ਡਾਊਨ, ਯੂਜ਼ਰਜ਼ ਪਰੇਸ਼ਾਨ (ਵੀਡੀਓ)
ਬੱਚਿਆਂ ਲਈ ਪਹਿਲੀ ਸ਼ਿਫਟ ਦਾ ਸਮਾਂ 7.15 ਤੋਂ 12.45 ਤੱਕ ਤੇ ਦੂਜੀ ਸ਼ਿਫਟ ਦੇ ਬੱਚਿਆਂ ਦਾ ਸਮਾਂ ਦੁਪਹਿਰ 1 ਵਜੇ ਤੋਂ ਸ਼ਾਮ 5.30 ਵਜੇ ਤੱਕ ਹੋਵੇਗਾ।
ਵਿਭਾਗ ਵਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਸ਼ੈਡਿਊਲ ਵੀ ਜਾਰੀ ਕਰ ਦਿੱਤਾ ਗਿਆ ਹੈ। ਇਸ ਵਾਰ 23 ਮਈ ਤੋਂ 30 ਜੂਨ ਤੱਕ 39 ਦਿਨਾਂ ਦੀਆਂ ਛੁੱਟੀਆਂ ਹੋਣਗੀਆਂ। ਅਧਿਆਪਕਾਂ ਤੇ ਸਟਾਫ਼ ਨੂੰ 28 ਤੇ 29 ਜੂਨ ਨੂੰ ਹਾਜ਼ਰ ਰਹਿਣਾ ਹੋਵੇਗਾ। ਆਟਮਬ੍ਰੇਕ 29 ਅਕਤੂਬਰ ਤੋਂ 1 ਨਵੰਬਰ ਤੱਕ 4 ਦਿਨ ਦੀ ਹੈ। ਸਰਦੀਆਂ ਦੀਆਂ ਛੁੱਟੀਆਂ 26 ਦਸੰਬਰ ਤੋਂ 7 ਜਨਵਰੀ ਤੱਕ 13 ਦਿਨਾਂ ਲਈ ਹੋਣਗੀਆਂ। ਇਸ ਤੋਂ ਇਲਾਵਾ 19 ਅਗਸਤ ਨੂੰ ਰੱਖੜੀ ਤੇ 2 ਨਵੰਬਰ ਨੂੰ ਗੋਵਰਧਨ ਪੂਜਾ ਦੀ ਛੁੱਟੀ ਰਹੇਗੀ। ਇਸ ਤੋਂ ਇਲਾਵਾ ਪ੍ਰਿੰਸੀਪਲ ਤੇ ਸਕੂਲ ਮੁਖੀ ਆਪਣੇ ਪੱਧਰ ’ਤੇ 1 ਦਿਨ ਦੀ ਛੁੱਟੀ ਲੈ ਸਕਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।