ਜਲੰਧਰ ਤੋਂ ਵੱਡੀ ਖ਼ਬਰ, ਨਸ਼ਾ ਤਸਕਰਾਂ ਤੇ ਪੁਲਸ ਵਿਚਾਲੇ ਮੁਕਾਬਲਾ, ਚੱਲੀਆਂ ਤਾੜ-ਤਾੜ ਗੋਲ਼ੀਆਂ
Wednesday, Mar 05, 2025 - 04:49 PM (IST)

ਜਲੰਧਰ (ਸੋਨੂੰ)- ਜਲੰਧਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਜਲੰਧਰ ਦੇ ਸਪੈਸ਼ਲ ਸੈੱਲ ਦੀ ਟੀਮ ਅਤੇ ਨਸ਼ਾ ਤਸਕਰਾਂ ਵਿਚਾਲੇ ਟਕਰਾਅ ਹੋ ਗਿਆ। ਇਹ ਘਟਨਾ ਬਸਤੀ ਗੁਜ਼ਾਂ 120 ਫੁੱਟੀ ਰੋਡ 'ਤੇ ਵਾਪਰੀ। ਇਥੇ ਦੱਸ ਦੇਈਏ ਇਹ ਇਕ ਰਿਹਾਇਸ਼ੀ ਏਰੀਆ ਹੈ। ਮਿਲੀ ਜਾਣਕਾਰੀ ਅਨੁਸਾਰ ਜਦੋਂ ਪੁਲਸ ਤਸਕਰਾਂ ਦਾ ਪਿੱਛਾ ਕਰ ਰਹੀ ਸੀ ਤਾਂ ਮੁਲਜ਼ਮਾਂ ਨੂੰ ਇਸ ਦੀ ਜਾਣਕਾਰੀ ਮਿਲ ਗਈ ਅਤੇ ਉਨ੍ਹਾਂ ਆਪਣੀ ਕਾਰ ਤੇਜ਼ ਕਰ ਦਿੱਤੀ। ਕਾਰ 'ਚ ਭੱਜ ਰਹੇ ਨਸ਼ਾ ਤਸਕਰ ਨੂੰ ਪੁਲਸ ਨੇ ਘੇਰਾ ਪਾਇਆ ਅਤੇ ਗੱਡੀ ਦੇ ਟਾਇਰ 'ਤੇ ਗੋਲ਼ੀਆਂ ਚਲਾ ਕੇ ਉਨ੍ਹਾਂ ਨੂੰ ਰੋਕਿਆ ਗਿਆ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਸੱਦੀ ਮੀਟਿੰਗ, 13 ਮਾਰਚ ਨੂੰ ਇਸ ਮੁੱਦੇ 'ਤੇ ਲਿਆ ਜਾਵੇਗਾ ਵੱਡਾ ਫ਼ੈਸਲਾ
ਚੱਲੀਆਂ ਗੋਲ਼ੀਆਂ ਦੌਰਾਨ ਕਾਰ ਦੀਆਂ ਖਿੜਕੀਆਂ ਵੀ ਟੁੱਟੀਆਂ ਪਈਆਂ ਸਨ। ਉਥੇ ਹੀ ਪੁਲਸ ਨੂੰ ਕਾਰ ਦੇ ਅੰਦਰ ਇਕ ਨਿੱਜੀ ਪੋਰਟਲ ਦਾ ਪ੍ਰੈੱਸ ਕਾਰਡ ਵੀ ਪਿਆ ਮਿਲਿਆ ਹੈ। ਪੁਲਸ ਨੇ ਨਸ਼ਾ ਤਸਕਰ ਸੰਦੀਪ ਉਰਫ਼ ਗਿੰਨੀ ਅਤੇ ਇਕ ਹੋਰ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਸੰਦੀਪ ਜਲੰਧਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਪੁਲਸ ਉਨ੍ਹਾਂ ਨੂੰ ਸਪੈਸ਼ਲ ਸੈੱਲ ਦੇ ਦਫ਼ਤਰ ਲੈ ਗਈ। ਪੁਲਸ ਨੇ ਤਸਕਰਾਂ ਦੀ ਕਾਰ ਨੂੰ ਜ਼ਬਤ ਕਰ ਲਿਆ ਹੈ ਜੋਕਿ ਅਪਰਾਧ ਵਾਲੀ ਥਾਂ 'ਤੇ ਨੁਕਸਾਨੀ ਗਈ ਸੀ। ਇਸ ਸਮੇਂ ਫਰਾਰ ਦੋ ਤਸਕਰਾਂ ਦੀ ਭਾਲ ਜਾਰੀ ਹੈ। ਗੱਡੀ 'ਤੇ ਗੋਲ਼ੀਆਂ ਦੇ ਨਿਸ਼ਾਨ ਵੀ ਮਿਲੇ ਹਨ।
ਇਹ ਵੀ ਪੜ੍ਹੋ : ਮਲੇਸ਼ੀਆ ਬੈਠੇ ਨੌਜਵਾਨ ਦਾ ਵੱਡਾ ਕਾਂਡ, ਸਹੁਰੇ ਪਰਿਵਾਰ ਨੂੰ ਭੇਜੀਆਂ ਨੂੰਹ ਦੀਆਂ ਅਜਿਹੀਆਂ ਤਸਵੀਰਾਂ, ਕਿ...