ਕੈਨੇਡਾ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ, ਜਾਣੋ ਕਿਉਂ ਸਰਕਾਰੀ ਕਾਲਜ ਛੱਡ ਪ੍ਰਾਈਵੇਟ ਵੱਲ ਤੁਰੇ ਸਟੂਡੈਂਟ
Monday, Oct 09, 2023 - 05:48 PM (IST)
ਜਲੰਧਰ : ਅੱਜ-ਕੱਲ ਕੈਨੇਡਾ ਜਾਣ ਵਾਲੇ ਵਿਦਿਆਰਥੀ ਸਰਕਾਰੀ ਕਾਲਜਾਂ ਨੂੰ ਛੱਡ ਕੇ ਪ੍ਰਾਈਵੇਟ ਕਾਲਜਾਂ ਵੱਲ ਜਾ ਰਹੇ ਹਨ। ਇਸ ਦੇ ਕਈ ਕਾਰਨ ਸਾਹਮਣੇ ਆਏ ਹਨ। ਵਿਦਿਆਰਥੀਆਂ ਨਾਲ ਗੱਲ ਕਰਨ ਤੋਂ ਬਾਅਦ ਇਸ ਦੀ ਅਸਲ ਵਜ੍ਹਾ ਪਤਾ ਲੱਗ ਗਈ ਹੈ। ਰਾਜਬੀਰ ਸਿੰਘ ਹਮੇਸ਼ਾ ਤੋਂ ਹੀ ਆਪਣੇ ਪਰਿਵਾਰ ਨੂੰ ਕੈਨੇਡਾ 'ਚ ਇਕ ਵਧੀਆ ਭਵਿੱਖ ਦੇਣਾ ਚਾਹੁੰਦਾ ਸੀ। ਇਸ ਲਈ ਉਸ ਨੇ ਸਖ਼ਤ ਮਿਹਨਤ ਵੀ ਕੀਤੀ। ਉਸ ਨੂੰ ਇਸ ਸਾਲ ਜਨਵਰੀ ਮਹੀਨੇ ਟੋਰਾਂਟੋ ਦੇ ਇਕ ਕਾਲਜ 'ਚ ਦਾਖਲਾ ਵੀ ਮਿਲ ਗਿਆ ਸੀ। ਇਕ ਹੋਣਹਾਰ ਵਿਦਿਆਰਥੀ ਹੋਣ ਦੇ ਕਾਰਨ ਕੈਨੇਡਾ ਜਾ ਕੇ ਪੜ੍ਹਨ ਲਈ ਸਟਡੀ ਵੀਜ਼ਾ ਸਭ ਤੋਂ ਵਧੀਆ ਰਸਤਾ ਸੀ।
ਇਸ ਦੌਰਾਨ ਉਸ ਨੇ ਵਿਦਿਆਰਥੀਆਂ ਵਿਚਾਲੇ ਸਰਕਾਰੀ ਕਾਲਜ ਛੱਡ ਕੇ ਪ੍ਰਾਈਵੇਟ ਕਾਲਜਾਂ 'ਚ ਦਾਖਲਾ ਲੈਣ ਦਾ ਟ੍ਰੈਂਡ ਦੇਖਿਆ। ਰਾਜਬੀਰ ਨੇ ਇਸ ਮਾਮਲੇ ਦੀ ਜਾਂਚ ਕਰਨ ਦਾ ਫੈਸਲਾ ਕੀਤਾ ਕਿ ਵਿਦਿਆਰਥੀ ਅਜਿਹਾ ਕਿਉਂ ਕਰ ਰਹੇ ਹਨ। ਉਸ ਦੇ ਨਾਲ ਰਹਿਣ ਵਾਲੇ ਰੋਹਿਤ ਸ਼ਰਮਾ ਵੀ ਸਰਕਾਰੀ ਕਾਲਜ ਛੱਡ ਕੇ ਪ੍ਰਾਈਵੇਟ ਕਾਲਜ 'ਚ ਦਾਖਲ ਹੋਇਆ ਸੀ। ਜਦੋਂ ਉਸ ਨੇ ਰੋਹਿਤ ਨੂੰ ਇਸ ਦਾ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਸਰਕਾਰੀ ਕਾਲਜਾਂ 'ਚ ਹਾਜ਼ਰੀ ਨੂੰ ਲੈ ਕੇ ਸਖ਼ਤ ਹਦਾਇਤਾਂ ਹਨ ਅਤੇ ਪੜ੍ਹਾਈ ਵੱਲ ਧਿਆਨ ਵੀ ਜ਼ਿਆਦਾ ਦੇਣਾ ਪੈਂਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਕੰਮ ਕਰਨ ਲਈ ਲੋੜੀਂਦਾ ਸਮਾਂ ਨਹੀਂ ਮਿਲਦਾ।
ਇਹ ਵੀ ਪੜ੍ਹੋ : ਟਰੱਸਟ ਦੀਆਂ 'ਇੰਪਰੂਵਮੈਂਟ' ਸਕੀਮਾਂ ਨੂੰ ਲੱਗਾ ਵੱਡਾ ਝਟਕਾ, ਅਦਾ ਕਰਨੀ ਪਵੇਗੀ ਵੱਡੀ ਰਕਮ
ਦੱਸ ਦੇਈਏ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕੰਮ ਕਰਨ ਲਈ ਸੀਮਿਤ ਘੰਟੇ ਹੀ ਮਿਲਦੇ ਹਨ, ਆਮ ਤੌਰ 'ਤੇ ਇਕ ਹਫ਼ਤੇ 'ਚ 20 ਘੰਟੇ ਜਾਂ ਪੜ੍ਹਾਈ ਤੋਂ ਛੁੱਟੀਆਂ ਦੌਰਾਨ। ਰਾਜਬੀਰ ਨੇ ਦੱਸਿਆ ਕਿ ਫ਼ੀਸਾਂ ਦੇਣ ਅਤੇ ਆਪਣੇ ਖਰਚੇ ਕੱਢਣ ਲਈ ਉਨ੍ਹਾਂ ਨੂੰ ਉੱਥੇ ਕੰਮ ਕਰਨਾ ਪੈਂਦਾ ਹੈ ਕਿਉਂਕਿ ਹਰ ਵਿਦਿਆਰਥੀ ਆਪਣੀ ਫ਼ੀਸ ਘਰ ਤੋਂ ਨਹੀਂ ਮੰਗਵਾ ਸਕਦਾ। ਉੱਥੇ ਰਹਿਣ ਦਾ ਖਰਚਾ, ਖਾਣ-ਪੀਣ, ਫ਼ੀਸਾਂ ਆਦਿ ਸਭ ਉਨ੍ਹਾਂ ਨੂੰ ਖੁਦ ਕੰਮ ਕਰ ਕੇ ਕਮਾਉਣਾ ਪੈਂਦਾ ਹੈ।
ਰਾਜਬੀਰ ਨੇ ਦੇਖਿਆ ਕਿ ਜ਼ਿਆਦਾਤਰ ਪ੍ਰਾਈਵੇਟ ਕਾਲਜ ਵਿਦਿਆਰਥੀਆਂ ਪ੍ਰਤੀ ਜ਼ਿਆਦਾ ਸਖ਼ਤ ਨਹੀਂ ਹਨ। ਉਹ ਵਿਦਿਆਰਥੀਆਂ ਨੂੰ ਸਖ਼ਤ ਹਾਜ਼ਰੀ ਜਾਂ ਜ਼ਿਆਦਾ ਪੜ੍ਹਾਈ ਦੇ ਬੋਝ ਹੇਠ ਨਹੀਂ ਦਬਾਉਂਦੇ। ਇਸ ਕਾਰਨ ਵਿਦਿਆਰਥੀਆਂ ਨੂੰ ਕੰਮ ਕਰਨ ਅਤੇ ਕਮਾਉਣ ਲਈ ਵਾਧੂ ਸਮਾਂ ਮਿਲ ਜਾਂਦਾ ਹੈ, ਜਿਸ ਨਾਲ ਉਹ ਆਪਣੀਆਂ ਅਤੇ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰ ਸਕਦੇ ਹਨ। ਉਸ ਨੇ ਅੱਗੇ ਕਿਹਾ ਕਿ ਹੁਣ ਜ਼ਿਆਦਾਤਰ ਮਾਲਕ ਵਿਦਿਆਰਥੀਆਂ ਨੂੰ ਨਿਰਦਾਰਿਤ 16 ਡਾਲਰ ਪ੍ਰਤੀ ਘੰਟੇ ਦੀ ਬਜਾਏ 10 ਡਾਲਰ ਦੇ ਕੇ ਕੰਮ ਕਰਵਾਉਂਦੇ ਹਨ, ਕਿਉਂਕਿ ਉਹ ਜਾਣਦੇ ਹਨ ਕਿ ਵਿਦਿਆਰਥੀ ਦਿੱਤੀ ਹੋਈ ਸਮਾਂ ਸੀਮਾ ਤੋਂ ਵੱਧ ਕੰਮ ਕਰਦੇ ਹਨ ਅਤੇ ਇਸ ਗੱਲ ਦੀ ਉਹ ਸ਼ਿਕਾਇਤ ਵੀ ਨਹੀਂ ਕਰ ਸਕਦੇ।
ਇਹ ਵੀ ਪੜ੍ਹੋ : ਕੇਂਦਰੀ ਜੇਲ੍ਹ 'ਚ ਜ਼ਰਦੇ ਦੀਆਂ ਪੁੜੀਆਂ ਨੂੰ ਲੈ ਕੇ ਭਿੜੇ ਕੈਦੀ, ਇਕ-ਦੂਜੇ 'ਤੇ ਕੀਤਾ ਪੱਥਰਾਂ ਨਾਲ ਹਮਲਾ
ਰਾਜਬੀਰ ਤੇ ਰੋਹਿਤ ਇਕੱਲੇ ਨਹੀਂ ਹਨ, ਜਿਨ੍ਹਾਂ ਨੇ ਇਹ ਫੈਸਲਾ ਕੀਤਾ ਹੋਵੇ। ਬਹੁਤ ਸਾਰੇ ਵਿਦਿਆਰਥੀ ਹਨ, ਜੋ ਸਟੂਡੈਂਟ ਵੀਜ਼ਾ ਨੂੰ ਬਸ ਕੈਨੇਡਾ ਜਾਣ ਦੇ ਰਾਹ ਵਜੋਂ ਦੇਖਦੇ ਹਨ। ਰਾਜਬੀਰ ਨੇ ਕਿਹਾ ਕਿ ਇਨ੍ਹਾਂ ਸਖ਼ਤ ਹਦਾਇਤਾਂ ਕਾਰਨ ਉਸ ਦੇ 5 ਹੋਰ ਦੋਸਤਾਂ ਨੇ ਵੀ ਸਰਕਾਰੀ ਛੱਡ ਕੇ ਪ੍ਰਾਈਵੇਟ ਕਾਲਜਾਂ 'ਚ ਦਾਖਲਾ ਲਿਆ ਹੈ, ਜਿਸ ਕਾਰਨ ਉਸ ਨੂੰ ਵੀ ਇਹ ਫੈਸਲਾ ਲੈਣਾ ਪਿਆ।
ਕੁਝ ਇਮੀਗ੍ਰੇਸ਼ਨ ਕੰਸਲਟੈਂਟਸ ਨੇ ਇਸ ਮਾਮਲੇ 'ਚ ਬੋਲਦੇ ਹੋਏ ਕਿਹਾ ਕਿ ਕੁਝ ਵਿਦਿਆਰਥੀ, ਜੋ ਕੈਨੇਡਾ ਸਿਰਫ਼ ਕਮਾਈ ਕਰਨ ਜਾਂਦੇ ਹਨ, ਉਨ੍ਹਾਂ ਲਈ ਇਹ ਮਾਮਲਾ ਗੰਭੀਰ ਹੈ ਕਿਉਂਕਿ ਉਨ੍ਹਾਂ ਨੂੰ ਪੈਸੇ ਕਮਾਉਣ ਲਈ ਲੋੜੀਂਦਾ ਸਮਾਂ ਨਹੀਂ ਮਿਲਦਾ। ਜਦਕਿ ਜੋ ਵਿਦਿਆਰਥੀ ਕੈਨੇਡਾ ਸਿਰਫ਼ ਪੜ੍ਹਨ ਲਈ ਗਏ ਹਨ, ਉਨ੍ਹਾਂ ਨੂੰ ਇਸ ਨਾਲ ਜ਼ਿਆਦਾ ਫਰਕ ਨਹੀਂ ਪਵੇਗਾ, ਕਿਉਂਕਿ ਆਪਣੇ ਕੋਰਸ ਸਬੰਧਿਤ ਖੇਤਰ 'ਚ ਕੰਮ ਕਰ ਕੇ ਉਹ ਆਪਣਾ ਭਵਿੱਖ ਅੱਗੇ ਜਾ ਕੇ ਬਣਾ ਸਕਦੇ ਹਨ।
ਇਹ ਵੀ ਪੜ੍ਹੋ : ਆਨਲਾਈਨ ਕੈਸਿਨੋ ਖੇਡਣ ਵਾਲੇ ਹੋ ਜਾਣ ਸਾਵਧਾਨ, ਲੁੱਟੀ ਜਾ ਰਹੀ ਹੈ ਤੁਹਾਡੀ ਮਿਹਨਤ ਦੀ ਕਮਾਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8