ਪੰਜਾਬ ਦੇ 2 ਲੱਖ ਵਿਦਿਆਰਥੀਆਂ ਨੂੰ ਲੈ ਕੇ ਆਈ ਵੱਡੀ ਖ਼ਬਰ, ਸਕੂਲਾਂ ਨੂੰ ਜਾਰੀ ਹੋਏ ਹੁਕਮ
Friday, Dec 08, 2023 - 11:08 AM (IST)
ਲੁਧਿਆਣਾ (ਵਿੱਕੀ) : ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸੈਸ਼ਨ 2023-24 ਦੌਰਾਨ 6ਵੀਂ ਕਲਾਸ 'ਚ ਪੜ੍ਹ ਰਹੇ ਸਾਰੇ ਵਿਦਿਆਰਥੀਆਂ ਨੂੰ ਪੰਜਾਬ ਦੇ ਇਤਿਹਾਸਕ ਅਤੇ ਵਿਗਿਆਨਕ ਮਹੱਤਵ ਵਾਲੇ ਸਥਾਨਾਂ ਦੀ ਯਾਤਰਾ ਕਰਵਾਉਣ ਦਾਮ ਫ਼ੈਸਲਾ ਕੀਤਾ ਗਿਆ ਹੈ। ਇਨ੍ਹਾਂ ਵਿਦਿਆਰਥੀਆਂ ਨੂੰ ਪੰਜਾਬ 'ਚ ਮੌਜੂਦ ਇਤਿਹਾਸਕ ਅਤੇ ਵਿਗਿਆਨਕ ਮਹੱਤਵ ਵਾਲੇ ਸਥਾਨ ਜਿਨ੍ਹਾਂ 'ਚ ਸਾਇੰਸ ਸਿਟੀ, ਜੰਗ-ਏ-ਆਜ਼ਾਦੀ ਮੈਮੋਰੀਅਲ, ਮਿਊਜ਼ੀਅਮ, ਆਰਟ ਗੈਲਰੀ, ਬੋਟੈਨੀਕਲ ਗਾਰਡਨ, ਚਿੜੀਆਘਰ, ਪੁਰਾਤਵ ਸਥਾਨ ’ਤੇ ਭੇਜਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਰਾਤ ਵੇਲੇ ਵੱਡੀ ਵਾਰਦਾਤ, ਜਿੰਮ ਮਾਲਕ ਨੂੰ ਰਾਹ 'ਚ ਰੋਕ ਮਾਰੀਆਂ ਗੋਲੀਆਂ
ਇਸ ਦੇ ਲਈ ਵਿਭਾਗ ਵੱਲੋਂ ਲੁਧਿਆਣਾ ਦੇ 24671 ਸਕੂਲਾਂ ਨੂੰ 1.23 ਕਰੋੜ ਰੁਪਏ ਸਮੇਤ ਸੂਬੇ ਦੇ 1,996,81 ਸਕੂਲਾਂ ਦੇ ਪ੍ਰਤੀ ਵਿਦਿਆਰਥੀ 500 ਦੇ ਹਿਸਾਬ ਨਾਲ 9.98 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਇਸ ਰਾਸ਼ੀ ਨੂੰ ਵਿਦਿਆਰਥੀਆਂ ਦੀ ਰਿਫਰੈਸ਼ਮੈਂਟ (ਚਾਹ, ਪਾਣੀ, ਖਾਣਾ), ਟਰਾਂਸਪੋਟੇਸ਼ਨ ਅਤੇ ਹੋਰ ਖ਼ਰਚਿਆਂ ਲਈ ਵਰਤਿਆ ਜਾ ਸਕਦਾ ਹੈ। ਇਸ ਟਰਿੱਪ ਲਈ ਵਿਭਾਗ ਵੱਲੋਂ ਵੱਖ-ਵੱਖ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ, ਜਿਸ ਦੇ ਅਨੁਸਾਰ ਸਕੂਲ ਮੁਖੀ ਟਰਿੱਪ 'ਚ ਜਾਣ ਦੇ ਲਈ ਵਿਦਿਆਰਥੀਆਂ ਦੀ ਗਿਣਤੀ ਦੇ ਅਨੁਸਾਰ, ਬੱਸ, ਵੈਨ ਜਾਂ ਹੋਰ ਵਾਹਨ ਹਾਇਰ ਕਰਨਗੇ ਅਤੇ ਇਹ ਵੀ ਯਕੀਨੀ ਕਰਨਗੇ ਕਿ ਹਾਇਰ ਕੀਤਾ ਗਿਆ ਵਾਹਨ ਸੇਫਟੀ ਮਾਪਦੰਡਾਂ ’ਤੇ ਪੂਰਾ ਹੋਵੇ।
ਸਕੂਲਾਂ ਨੂੰ ਜਾਰੀ ਨਿਰਦੇਸ਼
ਵਿਦਿਆਰਥੀਆਂ ਦੀ ਗਿਣਤੀ ਅਨੁਸਾਰ ਲੱਗੇਗੀ ਅਧਿਆਪਕਾਂ ਦੀ ਡਿਊਟੀ
ਕੁੜੀਆਂ ਦੀ ਗਿਣਤੀ ਅਨੁਸਾਰ ਲੱਗੇਗੀ ਅਧਿਆਪਕਾਂ ਦੀ ਡਿਊਟੀ
ਕੁੜੀਆਂ ਦੇ ਨਾਲ ਮਹਿਲਾ ਅਧਿਆਪਕ ਦੀ ਡਿਊਟੀ ਲਾਜ਼ਮੀ
ਵਿਦਿਆਰਥੀਆਂ ਨੂੰ ਭੇਜਣ ਤੋਂ ਪਹਿਲਾ ਮਾਤਾ-ਪਿਤਾ ਦੀ ਲਿਖ਼ਤੀ ਸਹਿਮਤੀ ਜ਼ਰੂਰੀ
ਵਿਦਿਆਰਥੀ ਸਕੂਲ ਡਰੈੱਸ ਵਿਚ ਹੀ ਹੋਣੇ ਚਾਹੀਦੇ
ਇਹ ਵੀ ਪੜ੍ਹੋ : ਲੁਧਿਆਣਾ ਜ਼ਿਲ੍ਹੇ 'ਚ ਸਵੇਰੇ-ਸਵੇਰੇ ਹੋਇਆ High Alert, ਲੋਕਾਂ ਨੂੰ ਘਰਾਂ 'ਚ ਹੀ ਰਹਿਣ ਦੀ ਸਲਾਹ
ਵਿਦਿਆਰਥੀਆਂ ਦੀ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ ਜਾਵੇ
ਟਰਿੱਪ ਦੌਰਾਨ ਫਸਟ ਏਡ ਕਿੱਟ ਨਾਲ ਜ਼ਰੂਰ ਰੱਖੀ ਜਾਵੇ।
ਖ਼ਰਾਬ ਮੌਸਮ ਅਤੇ ਸੰਘਣੀ ਧੁੰਦ ਵਾਲੇ ਦਿਨਾਂ 'ਚਟਰਿੱਪ ਲੈ ਕੇ ਜਾਣ ਤੋਂ ਕਰਨ ਗੁਰੇਜ਼
ਮਿਡਲ ਸਕੂਲਾਂ 'ਚ ਵਿਦਿਆਰਥੀਆਂ ਦੀ ਗਿਣਤੀ ਘੱਟ ਹੋਣ ਦੀ ਹਾਲਤ 'ਚ ਕੰਪਲੈਕਸ ਦੇ ਸੀਨੀਅਰ ਸੈਕੰਡਰੀ ਸਕੂਲ ਦੇ ਨਾਲ ਕਰਨ ਤਾਲਮੇਲ
ਡੀ. ਈ. ਓ. ਨੂੰ 31 ਜਨਵਰੀ ਤੱਕ ਦੇਣਾ ਹੋਵੇਗਾ ਯੂਟੀਲਾਈਜ਼ੇਸ਼ਨ ਸਰਟੀਫਿਕੇਟ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8