ਪੰਜਾਬ ''ਚ ਹੋਈ ਵੱਡੀ ਵਾਰਦਾਤ ; NRI ਦੀ ਕੋਠੀ ''ਤੇ ਚੱਲ ਗਈਆਂ ਗੋਲ਼ੀਆਂ
Saturday, Nov 23, 2024 - 09:18 PM (IST)
ਅੰਮ੍ਰਿਤਸਰ (ਛੀਨਾ)- ਪੰਜਾਬ 'ਚ ਬਦਮਾਸ਼ਾਂ ਵੱਲੋਂ ਵਾਰਦਾਤਾਂ ਨੂੰ ਅੰਜਾਮ ਦਿੱਤੇ ਜਾਣ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਇਸੇ ਤਰ੍ਹਾਂ ਦਾ ਇਕ ਮਾਮਲਾ ਸਾਹਮਣੇ ਆਇਆ ਹੈ ਹਲਕਾ ਰਾਜਾਸਾਂਸੀ ਅਧੀਨ ਪੈਂਦੇ ਪਿੰਡ ਕੱਕੜ ਤੋਂ, ਜਿੱਥੇ ਇਕ ਐੱਨ.ਆਰ.ਆਈ. ਪਰਿਵਾਰ ਦੀ ਕੋਠੀ ’ਤੇ ਅਣਪਛਾਤੇ ਹਮਲਾਵਰਾਂ ਵਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਮਣੇ ਆਇਆ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਐੱਨ.ਆਰ.ਆਈ. ਸੰਦੀਪ ਸਿੰਘ ਪੁੱਤਰ ਭਗਵੰਤ ਸਿੰਘ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਇਟਲੀ ’ਚ ਰਹਿੰਦੇ ਹਨ ਤੇ ਉਨ੍ਹਾਂ ਨੇ ਪਿੰਡ ਕੱਕੜ ਸਥਿਤ ਕੋਠੀ ’ਚ ਇਕ ਵਿਅਕਤੀ ਦੇਖਭਾਲ ਲਈ ਰੱਖਿਆ ਹੋਇਆ ਹੈ।
ਉਨ੍ਹਾਂ ਦੱਸਿਆ ਕਿ 21 ਨਵੰਬਰ ਨੂੰ ਰਾਤ 8 ਵਜੇ ਦੇ ਕਰੀਬ ਕੁਝ ਅਣਪਛਾਤੇ ਹਮਲਾਵਰ ਇਕ ਗੱਡੀ ’ਚ ਸਵਾਰ ਹੋ ਕੇ ਆਏ ਤੇ ਆਉਂਦੇ ਸਾਰ ਹੀ ਸਾਡੀ ਕੋਠੀ ’ਤੇ ਗੋਲੀਆਂ ਚਲਾਉਣ ਲੱਗ ਪਏ, ਜਿਸ ਦੌਰਾਨ ਕੁਝ ਗੋਲੀਆਂ ਕੋਠੀ ਦੇ ਮੇਨ ਗੇਟ ਨੂੰ ਵੀ ਵੱਜੀਆਂ। ਉਨ੍ਹਾਂ ਕਿਹਾ ਕਿ ਇਸ ਘਟਨਾ ਤੋਂ ਬਾਅਦ ਸਾਡੇ ਪਰਿਵਾਰ ’ਚ ਦਹਿਸ਼ਤ ਦਾ ਮਾਹੋਲ ਹੈ ਕਿਉਕਿ ਅਸੀਂ ਅਕਸਰ ਹੀ ਪੰਜਾਬ ਆਉਦੇ ਜਾਂਦੇ ਹੀ ਰਹਿੰਦੇ ਹਾਂ ਪਰ ਸ਼ੁਕਰ ਹੈ ਕਿ ਗੋਲੀਕਾਂਡ ਵਾਲੇ ਦਿਨ ਅਸੀਂ ਪਿੰਡ ਕੱਕੜ ’ਚ ਮੌਜੂਦ ਨਹੀਂ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਮੁੜ ਹੋਣ ਲੱਗੀਆਂ ਚੋਣਾਂ, ਜਾਰੀ ਹੋ ਗਿਆ ਨੋਟੀਫਿਕੇਸ਼ਨ
ਸੰਦੀਪ ਸਿੰਘ ਨੇ ਕਿਹਾ ਕਿ ਗੋਲੀਕਾਂਡ ਦੀ ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ ’ਚ ਕੈਦ ਹੋ ਚੁੱਕੀ ਹੈ, ਜਿਸ ਦੀ ਫੁਟੇਜ ਪੁਲਸ ਨੂੰ ਦੇ ਦਿਤੀ ਗਈ ਹੈ। ਸੰਦੀਪ ਸਿੰਘ ਨੇ ਕਿਹਾ ਕਿ ਪੰਜਾਬ ’ਚ ਐੱਨ.ਆਰ.ਆਈ. ਪਰਿਵਾਰਾਂ ’ਤੇ ਹੋ ਰਹੇ ਜਾਨਲੇਵਾ ਹਮਲਿਆਂ ਕਾਰਨ ਵਿਦੇਸ਼ ਬੈਠੇ ਪ੍ਰਵਾਸੀ ਪੰਜਾਬੀ ਭਾਰੀ ਚਿੰਤਾਂ ’ਚ ਹਨ, ਜਿਸ ਕਾਰਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਡੀ.ਜੀ.ਪੀ. ਗੌਰਵ ਯਾਦਵ ਨੂੰ ਅਜਿਹੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਖ਼ਤ ਐਕਸ਼ਨ ਲੈਣਾ ਚਾਹੀਦਾ ਹੈ। ਇਸ ਗੋਲੀ ਕਾਂਡ ਘਟਨਾ ਤੋਂ ਬਾਅਦ ਥਾਣਾ ਲੋਪੋਕੇ ਤੇ ਚੋਂਕੀ ਕੱਕੜ ਦੀ ਪੁਲਸ ਜਾਂਚ ’ਚ ਜੁੱਟ ਗਈ ਹੈ।
ਇਹ ਵੀ ਪੜ੍ਹੋ- ਜ਼ਿਮਨੀ ਚੋਣਾਂ 'ਚ ਸ਼ਾਨਦਾਰ ਜਿੱਤ ਮਗਰੋਂ CM ਮਾਨ ਨੇ ਜੇਤੂ ਉਮੀਦਵਾਰਾਂ ਨੂੰ ਦਿੱਤੀ ਵਧਾਈ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e