ਤਰਨਤਾਰਨ 'ਚ ਹੋਈ ਵੱਡੀ ਵਾਰਦਾਤ, ਅਣਪਛਾਤਿਆਂ ਨੇ ਗੋਲ਼ੀਆਂ ਮਾਰ ਕੇ ਨੌਜਵਾਨ ਨੂੰ ਉਤਾਰਿਆ ਮੌਤ ਦੇ ਘਾਟ
Friday, Jan 19, 2024 - 08:34 PM (IST)

ਤਰਨਤਾਰਨ/ਸ਼ਾਹਬਾਜ਼ਪੁਰ (ਰਮਨ,ਜ.ਬ)- ਥਾਣਾ ਸਦਰ ਤਰਨਤਰਨ ਦੇ ਪਿੰਡ ਗੁਲਾਲੀਪੁਰ ਵਿਖੇ ਇਕ ਨੌਜਵਾਨ ਦੀ ਗੋਲੀਆਂ ਮਾਰ ਕੇ ਅਣਪਛਾਤੇ ਵਿਅਕਤੀਆਂ ਵਲੋਂ ਹੱਤਿਆ ਕਰ ਦਿੱਤੇ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ ਸੁੱਖਪ੍ਰੀਤ ਸਿੰਘ (35) ਪੁੱਤਰ ਗੁਰਚਰਨ ਸਿੰਘ ਨਿਵਾਸੀ ਪਿੰਡ ਹਰੀਕੇ ਜੋ ਕਿ ਸ਼ਾਦੀਸ਼ੁਦਾ ਸੀ, ਇਕ ਕਤਲ ਮਾਮਲੇ ਵਿਚ ਮਾਣਯੋਗ ਅਦਾਲਤ ਵਲੋਂ ਭਗੌੜਾ ਕਰਾਰ ਹੋ ਚੁੱਕਾ ਸੀ ਅਤੇ ਆਪਣੀ ਭੂਆ ਦੇ ਪਿੰਡ ਗੁਲਾਲੀਪੁਰ ਵਿਖੇ ਰਹਿ ਰਿਹਾ ਸੀ। ਉਸ ਨੂੰ ਦੁਪਹਿਰ ਕਰੀਬ 3 ਵਜੇ ਅਣਪਛਾਤੇ ਵਿਅਕਤੀਆਂ ਵਲੋਂ ਖੇਤਾਂ ਵਿਚ ਗੋਲੀਆਂ ਮਾਰਦੇ ਹੋਏ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਇਹ ਵੀ ਪੜ੍ਹੋ- ਦੋਸਤਾਂ ਨਾਲ ਚਾਹ ਪੀਂਦੇ ਨੌਜਵਾਨ ਦਾ ਵੱਜਿਆ ਮੋਢਾ ਤਾਂ ਅੱਗਿਓਂ ਕੱਢ ਲਿਆ ਰਿਵਾਲਵਰ, ਕਹਿਣ ਲੱਗਾ- 6 ਦੀਆਂ 6...
ਇਸ ਸਬੰਧੀ ਮੌਕੇ ’ਤੇ ਪੁੱਜੇ ਸੀ.ਆਈ.ਏ. ਸਟਾਫ਼ ਇੰਚਾਰਜ ਪ੍ਰਭਜੀਤ ਸਿੰਘ ਅਤੇ ਥਾਣਾ ਸਦਰ ਤਰਨਤਾਰਨ ਦੇ ਮੁਖੀ ਸਬ ਇੰਸਪੈਕਟਰ ਬਲਰਾਜ ਸਿੰਘ ਵਲੋਂ ਸੀ.ਸੀ.ਟੀ.ਵੀ. ਕੈਮਰੇ ਦੂ ਫੁਟੇਜ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਬੱਚਿਆਂ ਨੂੰ ਬੱਸਾਂ 'ਚ ਸਕੂਲ ਭੇਜਣ ਵਾਲੇ ਮਾਪੇ ਜ਼ਰੂਰ ਪੜ੍ਹ ਲੈਣ ਇਹ ਖ਼ਬਰ, ਕਿਤੇ ਤੁਹਾਡੇ ਬੱਚੇ ਨਾਲ ਤਾਂ ਨਹੀਂ ਹੁੰਦਾ ਅਜਿਹਾ ?
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8