ਸੰਗਰੂਰ 'ਚ ਸਿਲੰਡਰ ਫੱਟਣ ਕਾਰਨ ਵੱਡਾ ਹਾਦਸਾ, ਪਿਓ-ਪੁੱਤ ਲਈ ਜ਼ਿੰਦਗੀ ਭਰ ਦਾ ਨਾਸੂਰ ਬਣਿਆ ਇਹ ਦਿਨ (ਤਸਵੀਰਾਂ)
Thursday, Jan 26, 2023 - 04:09 PM (IST)
ਸੰਗਰੂਰ (ਰਵੀ) : ਸੰਗਰੂਰ 'ਚ ਉਸ ਸਮੇਂ ਵੱਡਾ ਹਾਦਸਾ ਵਾਪਰਿਆ, ਜਦੋਂ ਸੰਗਰੂਰ ਤੋਂ ਧੂਰੀ ਜਾਣ ਵਾਲੇ ਫਲਾਈਓਵਰ ਹੇਠਾਂ ਗੈਸ ਭਰਨ ਵਾਲਾ ਸਿਲੰਡਰ ਫੱਟ ਗਿਆ। ਇਸ ਹਾਦਸੇ ਦੌਰਾਨ 3 ਲੋਕ ਗੰਭੀਰ ਜ਼ਖਮੀ ਹੋ ਗਏ। ਦਰਦਨਾਕ ਹਾਦਸੇ 'ਚ ਗੁਬਾਰੇ ਵੇਚਣ ਵਾਲੇ ਪਿਓ ਅਤੇ ਉਸ ਦੇ 9ਵੀਂ ਜਮਾਤ 'ਚ ਪੜ੍ਹਦੇ ਪੁੱਤਰ ਨੇ ਆਪਣੀਆਂ ਦੋਵੇਂ ਲੱਤਾਂ ਖੋਹ ਦਿੱਤੀਆਂ।
ਇਹ ਵੀ ਪੜ੍ਹੋ : ਪੰਜਾਬ ਦੇ ਰਾਜਪਾਲ ਸਣੇ ਜਾਣੋ ਕਿਹੜੇ-ਕਿਹੜੇ ਮੰਤਰੀਆਂ ਨੇ ਕਿੱਥੇ-ਕਿੱਥੇ ਲਹਿਰਾਇਆ ਤਿਰੰਗਾ (ਤਸਵੀਰਾਂ)
ਦੋਹਾਂ ਪਿਓ-ਪੁੱਤ ਦੀਆਂ ਲੱਤਾਂ ਧਮਾਕੇ ਕਾਰਨ ਕੱਟ ਗਈਆਂ ਅਤੇ ਉਨ੍ਹਾਂ ਦੇ ਮੂੰਹ 'ਤੇ ਵੀ ਗੰਭੀਰ ਸੱਟਾਂ ਲੱਗੀਆਂ। ਫਿਲਹਾਲ ਦੋਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਜਿਸ ਸਮੇਂ ਇਹ ਹਾਦਸਾ ਵਾਪਰਿਆ, ਉਸ ਸਮੇਂ ਇਕ ਪੁਲਸ ਮੁਲਾਜ਼ਮ ਵੀ ਆਪਣੇ ਪਰਿਵਾਰ ਨਾਲ ਗੁਬਾਰੇ ਲੈਣ ਆਇਆ ਸੀ। ਉਹ ਵੀ ਗੰਭੀਰ ਜ਼ਖਮੀ ਹੋ ਗਿਆ।
ਇਹ ਵੀ ਪੜ੍ਹੋ : ਗਣਤੰਤਰ ਦਿਹਾੜੇ ਮੌਕੇ ਵਾਹਗਾ ਬਾਰਡਰ 'ਤੇ BSF ਨੇ ਲਹਿਰਾਇਆ ਝੰਡਾ, ਪਾਕਿ ਰੇਂਜਰਾਂ ਨੂੰ ਵੰਡੀ ਮਠਿਆਈ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ