ਚੰਡੀਗੜ੍ਹ ਦੇ ਨਿੱਜੀ ਸਕੂਲ 'ਚ ਲੰਚ ਬ੍ਰੇਕ ਦੌਰਾਨ ਵੱਡਾ ਹਾਦਸਾ, ਇਕ ਬੱਚੇ ਦੀ ਮੌਤ

Friday, Jul 08, 2022 - 01:14 PM (IST)

ਚੰਡੀਗੜ੍ਹ ਦੇ ਨਿੱਜੀ ਸਕੂਲ 'ਚ ਲੰਚ ਬ੍ਰੇਕ ਦੌਰਾਨ ਵੱਡਾ ਹਾਦਸਾ, ਇਕ ਬੱਚੇ ਦੀ ਮੌਤ

ਚੰਡੀਗੜ੍ਹ (ਭਗਵਤ) : ਚੰਡੀਗੜ੍ਹ ਦੇ ਇਕ ਨਿੱਜੀ ਸਕੂਲ 'ਚ ਸ਼ੁੱਕਰਵਾਰ ਨੂੰ ਲੰਚ ਬ੍ਰੇਕ ਦੌਰਾਨ ਉਸ ਵੇਲੇ ਵੱਡਾ ਹਾਦਸਾ ਵਾਪਰਿਆ, ਜਦੋਂ ਇਕ ਦਰੱਖਤ ਅਚਾਨਕ ਡਿੱਗ ਗਿਆ। ਦਰੱਖਤ ਹੇਠ ਆਉਣ ਕਾਰਨ ਇਕ ਬੱਚੇ ਦੀ ਮੌਤ ਹੋ ਗਈ, ਜਦੋਂ ਕਿ 13 ਦੇ ਕਰੀਬ ਬੱਚੇ ਜ਼ਖਮੀ ਦੱਸੇ ਜਾ ਰਹੇ ਹਨ।

ਇਹ ਵੀ ਪੜ੍ਹੋ : CM ਮਾਨ ਦੀ ਪਤਨੀ ਗੁਰਪ੍ਰੀਤ ਕੌਰ ਨੇ ਨਨਾਣ ਨਾਲ ਪਾਇਆ ਗਿੱਧਾ, ਦੇਖੋ ਖੁਸ਼ਨੁਮਾ ਪਲਾਂ ਦੀਆਂ ਤਸਵੀਰਾਂ

PunjabKesari

ਜਾਣਕਾਰੀ ਮੁਤਾਬਕ ਲੰਚ ਬ੍ਰੇਕ ਦੌਰਾਨ ਕੁੱਝ ਬੱਚੇ ਖੇਡ ਰਹੇ ਸਨ, ਜਦੋਂ ਕਿ 10 ਤੋਂ 15 ਬੱਚੇ ਇਕ ਦਰੱਖਤ ਹੇਠ ਲੰਚ ਕਰ ਰਹੇ ਸਨ। ਇਸ ਦੌਰਾਨ ਅਚਾਨਕ ਦਰੱਖ਼ਤ ਡਿੱਗ ਗਿਆ। ਇਸ ਦੇ ਹੇਠਾਂ ਆਉਣ ਕਾਰਨ 10-15 ਬੱਚੇ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।

ਇਹ ਵੀ ਪੜ੍ਹੋ : CM ਭਗਵੰਤ ਮਾਨ ਦੇ ਵਿਆਹ ਦੀ ਖ਼ਬਰ ਮਗਰੋਂ ਸੋਸ਼ਲ ਮੀਡੀਆ 'ਤੇ Memes ਦਾ ਆਇਆ ਹੜ੍ਹ (ਤਸਵੀਰਾਂ)

2 ਬੱਚਿਆਂ ਦੀ ਹਾਲਤ ਬੇਹੱਦ ਜ਼ਿਆਦਾ ਗੰਭੀਰ ਸੀ। ਇਨ੍ਹਾਂ 'ਚੋਂ ਇਕ ਬੱਚੇ ਦੀ ਪੀ. ਜੀ. ਆਈ. 'ਚ ਮੌਤ ਹੋ ਗਈ ਹੈ। ਇਸ ਘਟਨਾ ਤੋਂ ਬਾਅਦ ਪੂਰੇ ਸਕੂਲ 'ਚ ਜਿੱਥੇ ਚੀਕ-ਚਿਹਾੜਾ ਮਚ ਗਿਆ, ਉੱਥੇ ਹੀ ਮਾਪਿਆਂ 'ਚ ਦਹਿਸ਼ਤ ਦਾ ਮਾਹੌਲ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News