ਭਿੱਖੀਵਿੰਡ ’ਚ ਵੱਡੀ ਵਾਰਦਾਤ, ਕਾਰ ਸਵਾਰ ਪਰਿਵਾਰ ’ਤੇ ਚਲਾਈਆਂ ਅੰਨ੍ਹੇਵਾਹ ਗੋਲੀਆਂ, ਇਕ ਦੀ ਮੌਤ

Monday, Dec 20, 2021 - 04:37 PM (IST)

ਭਿੱਖੀਵਿੰਡ ’ਚ ਵੱਡੀ ਵਾਰਦਾਤ, ਕਾਰ ਸਵਾਰ ਪਰਿਵਾਰ ’ਤੇ ਚਲਾਈਆਂ ਅੰਨ੍ਹੇਵਾਹ ਗੋਲੀਆਂ, ਇਕ ਦੀ ਮੌਤ

ਭਿੱਖੀਵਿੰਡ (ਅਮਨ/ਸੁਖਚੈਨ, ਭਾਟੀਆ) : ਕਸਬਾ ਭਿੱਖੀਵਿੰਡ ਤੋਂ ਥੋੜੀ ਦੂਰ ਪੈਂਦੇ ਪਿੰਡ ਵੀਰਮ ਦੇ ਨਜ਼ਦੀਕ ਇੱਟਾਂ ਵਾਲੇ ਭੱਠੇ ਦੇ ਕੋਲ ਅਣਪਛਾਤੇ ਵਿਅਕਤੀਆਂ ਵਲੋਂ ਕਾਰ ਸਵਾਰ ਪਰਿਵਾਰ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਗਈਆਂ, ਜਿਸ ’ਚ ਇਕ ਦੀ ਮੌਤ ਹੋ ਗਈ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਸਾਢੂੰ ਸੁਖਵੰਤ ਸਿੰਘ ਨੇ ਦੱਸਿਆ ਕਿ ਜੱਜਬੀਰ ਸਿੰਘ ਜੋ ਕਿ ਪਿੰਡ ਦਾਉਕੇ ਦਾ ਨਿਵਾਸੀ ਸੀ ਅਤੇ ਪਿੰਡ ਮੱਖੀ ਵਿਖੇ ਵਿਆਹੁਤਾ ਸੀ। ਉਨ੍ਹਾਂ ਕਿਹਾ ਕਿ ਜੱਜਬੀਰ ਸਿੰਘ ਆਪਣੀ ਪਤਨੀ ਅਤੇ ਬੇਟੀ ਨਾਲ ਐਤਵਾਰ ਆਪਣੇ ਸਹੁਰੇ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਲਈ ਆਇਆ ਹੋਇਆ ਸੀ। ਅੱਜ ਉਹ ਆਪਣੀ ਪਤਨੀ ਹਰਮਨਦੀਪ ਕੌਰ ਅਤੇ ਬੇਟੀ ਮਨਰੀਤ ਕੌਰ ਨਾਲ ਵਾਪਸ ਆਪਣੀ ਕਾਰ ’ਚ ਆਪਣੇ ਪਿੰਡ ਦਾਉਕੇ ਨੂੰ ਜਾ ਰਿਹਾ ਸੀ। ਥਾਣਾ ਮੁਖੀ ਭਿੱਖੀਵਿੰਡ ਇੰਸਪੈਕਟਰ ਸਰਬਜੀਤ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੱਜਬੀਰ ਸਿੰਘ ਜਦੋਂ ਪਿੰਡ ਵੀਰਮ ਨੇੜੇ ਇੱਟਾਂ ਦੇ ਭੱਠੇ ਕੋਲ ਪੁੱਜੇ ਤਾਂ ਪਿੱਛੋਂ ਆਉਂਦੀ ਕਰੇਟਾ ਗੱਡੀ ’ਚ ਸਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਦਿੱਤੀਆਂ ਗਈਆਂ, ਜਿਸ ’ਚ ਜੱਜਬੀਰ ਸਿੰਘ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਹਾਦਸੇ ’ਚ ਜ਼ਖਮੀ ਹੋਏ ਗਰੀਬ ਰੇਹੜੀ ਵਾਲੇ ਲਈ ਰੱਬ ਬਣ ਬਹੁੜੇ ਨਵਜੋਤ ਸਿੱਧੂ

ਮੌਕੇ ’ਤੇ ਪੁੱਜੀ ਪੁਲਸ ਵਲੋਂ ਲਾਸ਼ ਨੂੰ ਕਬਜ਼ੇ ’ਚ ਲੈ ਕੇ ਮਾਮਲਾ ਦਰਜ ਕਰਨ ਉਪਰੰਤ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪੱਟੀ ਵਿਖੇ ਭੇਜਿਆ ਗਿਆ ਹੈ।ਗੱਲਬਾਤ ਦੌਰਾਨ ਮ੍ਰਿਤਕ ਦੀ ਪਤਨੀ ਹਰਮਨਦੀਪ ਕੌਰ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਜੱਜਬੀਰ ਸਿੰਘ ਸਹੁਰੇ ਪਰਿਵਾਰ ਘਰ ਪਿੰਡ ਮੱਖੀ ਕਲਾਂ ਤੋਂ ਰਾਤ ਰਹਿ ਕੇ ਆਪਣੇ ਪਿੰਡ ਵਾਪਸ ਜਾ ਰਹੇ ਸਨ। ਹਮਲਾਵਰਾਂ ਨੇ ਆਪਣੀ ਗੱਡੀ ਅੱਗੇ ਲਿਆ ਕੇ ਉਨ੍ਹਾਂ ਦੀ ਗੱਡੀ ਨੂੰ ਰੋਕ ਕੇ ਗੋਲੀਆਂ ਚਲਾਈਆਂ, ਜਿਸ ’ਚ ਜੱਜਬੀਰ ਸਿੰਘ ਨੂੰ ਗੰਭੀਰ ਜ਼ਖਮੀ ਕਰ ਦਿੱਤਾ, ਜਿਸਨੂੰ ਤੁਰੰਤ ਭਿੱਖੀਵਿੰਡ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। 

ਇਹ ਵੀ ਪੜ੍ਹੋ : ਮਨਪ੍ਰੀਤ ਬਾਦਲ ਤੋਂ ਬਠਿੰਡਾ ਵਾਸੀਆਂ ਨੂੰ ਨਹੀਂ ਕੋਈ ਉਮੀਦ : ਹਰਸਿਮਰਤ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


author

Anuradha

Content Editor

Related News