NRI ਪੰਜਾਬੀਆਂ ਲਈ ਵੱਡੀ ਖ਼ੁਸ਼ਖ਼ਬਰੀ, ਹੁਣ ਪੰਜਾਬ 'ਚ ਜ਼ਮੀਨਾਂ ਨੂੰ ਲੈ ਕੇ...
Saturday, Jun 14, 2025 - 12:39 PM (IST)

ਚੰਡੀਗੜ੍ਹ (ਅੰਕੁਰ ਤਾਂਗੜੀ) : ਪੰਜਾਬ 'ਚ ਹੁਣ ਜੇਕਰ ਜ਼ਮੀਨ ਨਾਲ ਕਿਸੇ ਤਰ੍ਹਾਂ ਦੀ ਛੇੜਛਾੜ ਕੀਤੀ ਜਾਂਦੀ ਹੈ ਤਾਂ ਜ਼ਮੀਨ ਦੇ ਮਾਲਕ ਦੇ ਮੋਬਾਇਲ 'ਤੇ ਇਸ ਦਾ ਅਲਰਟ ਆ ਜਾਵੇਗਾ ਅਤੇ ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਤੋਂ ਬਚਿਆ ਜਾ ਸਕੇਗਾ। ਦਰਅਸਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ 'ਈਜ਼ੀ ਜਮ੍ਹਾਂਬੰਦੀ' ਪੋਰਟਲ ਦੀ ਸ਼ੁਰੂਆਤ ਕਰਕੇ ਪੰਜਾਬ 'ਚ ਜ਼ਮੀਨ ਰਿਕਾਰਡ ਸੇਵਾਵਾਂ ਨੂੰ ਆਸਾਨ ਅਤੇ ਭ੍ਰਿਸ਼ਟਾਚਾਰ ਮੁਕਤ ਬਣਾਉਣ ਵੱਲ ਇੱਕ ਵੱਡਾ ਕਦਮ ਚੁੱਕਿਆ ਹੈ।
ਇਹ ਵੀ ਪੜ੍ਹੋ : ਅੱਗ ਵਰ੍ਹਾਊ ਗਰਮੀ ਵਿਚਾਲੇ ਵੱਡੇ ਖ਼ਤਰੇ 'ਚ ਪੰਜਾਬ ਦੇ ਲੋਕ! ਸਿਹਤ ਮੰਤਰੀ ਨੇ ਜਾਰੀ ਕੀਤੀ ਚਿਤਾਵਨੀ
ਇਸ ਸਬੰਧੀ ਪੰਜਾਬ ਦੇ ਸੀਨੀਅਰ ਆਈ. ਏ. ਐੱਸ. ਅਧਿਕਾਰੀ ਵਧੀਕ ਮੁੱਖ ਸਕੱਤਰ ਕਮ ਵਿੱਤ ਕਮਿਸ਼ਨਰ ਮਾਲ ਵਿਭਾਗ ਅਨੁਰਾਗ ਵਰਮਾ ਨੇ ਦੱਸਿਆ ਕਿ ਇਸ ਨਵੇਂ ਪੋਰਟਲ 'ਚ ਇੱਕ ਵਿਸ਼ੇਸ਼ ਵਿਸ਼ੇਸ਼ਤਾ ਵੀ ਜੋੜੀ ਗਈ ਹੈ, ਜਿਹੜੀ ਕਿ ਐੱਨ. ਆਰ. ਆਈ. ਲੋਕਾਂ ਲਈ ਬੇਹੱਦ ਖ਼ਾਸ ਹੈ। ਸਿਰਫ 500 ਦੀ ਸਲਾਨਾ ਫ਼ੀਸ ਦੇ ਕੇ ਕੋਈ ਵੀ ਜਮ੍ਹਾਂਬੰਦੀ ਨੰਬਰ (ਖੇਵਟ) ਰਜਿਸਟਰ ਕਰਵਾ ਸਕਦਾ ਹੈ। ਇਸ 'ਤੇ ਕੋਈ ਵੀ ਬਦਲਾਅ ਹੋਣ 'ਤੇ ਤੁਰੰਤ ਵਟਸਐਪ ਜਾਂ ਈਮੇਲ ਰਾਹੀਂ ਸੂਚਨਾ ਮਿਲੇਗੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਇਨ੍ਹਾਂ 11 ਕੀਟਨਾਸ਼ਕਾਂ 'ਤੇ ਪੂਰਨ ਪਾਬੰਦੀ, ਪੂਰੀ LIST ਆ ਗਈ ਸਾਹਮਣੇ
ਇਸ ਦੇ ਨਾਲ ਹੀ ਜੇਕਰ ਜ਼ਮੀਨ ਦੇ ਰਿਕਾਰਡ 'ਚ ਬਦਲਾਅ ਬਿਨਾਂ ਮਾਲਕ ਦੀ ਜਾਣਕਾਰੀ ਦੇ ਹੋਣਾ ਪਾਇਆ ਜਾਂਦਾ ਹੈ ਤਾਂ ਮਾਲਕ ਤੁਰੰਤ ਆਨਲਾਈਨ ਇਤਰਾਜ਼ ਦਰਜ ਕਰ ਸਕੇਗਾ, ਜੋ ਸਿੱਧਾ ਰੈਵਿਨਿਊ ਅਧਿਕਾਰੀ ਤੱਕ ਪਹੁੰਚੇਗਾ। ਵਰਮਾ ਨੇ ਜਾਣਕਾਰੀ ਦਿੱਤੀ ਕਿ ਹੁਣ ਜ਼ਮੀਨ ਦੀ ਰਜਿਸਟਰੀ ਲਈ ਸਰਕਾਰ ਵੱਲੋਂ ਇੱਕ ਡਰਾਫਟ ਪੇਪਰ ਮਿਲੇਗਾ, ਜਿਸ 'ਤੇ ਖ਼ਰੀਦਦਾਰ ਅਤੇ ਵਿਕਰੇਤਾ ਆਪਣੀ ਰਜਿਸਟਰੀ ਖ਼ੁਦ ਲਿਖ ਸਕਣਗੇ। ਇੱਥੋਂ ਤੱਕ ਕਿ ਇਹ ਰਜਿਸਟਰੀ ਕਿਸੇ ਵੀ ਨਜ਼ਦੀਕੀ ਤਹਿਸੀਲ 'ਚ ਜਾ ਕੇ ਕਰਵਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜਿਸ ਤਹਿਸੀਲਦਾਰ ਕੋਲ ਰਜਿਸਟਰੀਆਂ ਜ਼ਿਆਦਾ ਹੋਣਗੀਆਂ, ਉਸ ਦੀ ਕਾਰਗੁਜ਼ਾਰੀ ਵਧੀਆ ਮੰਨੀ ਜਾਵੇਗੀ। ਜਿੱਥੇ ਕੰਮ ਘੱਟ ਹੋਏਗਾ, ਉੱਥੇ ਸਰਕਾਰ ਸਮਝੇਗੀ ਕਿ ਲੋਕ ਉੱਥੇ ਜਾਣਾ ਨਹੀਂ ਚਾਹੁੰਦੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8