ਪੰਜਾਬ 'ਚ ਚੋਣ ਜ਼ਾਬਤੇ ਦੌਰਾਨ ਵੱਡੀ ਗੈਂਗਵਾਰ, ਰਾਤ ਵੇਲੇ ਗੋਲੀਆਂ ਨਾਲ ਦਹਿਲਿਆ ਇਲਾਕਾ

Thursday, Mar 21, 2024 - 10:50 AM (IST)

ਪੰਜਾਬ 'ਚ ਚੋਣ ਜ਼ਾਬਤੇ ਦੌਰਾਨ ਵੱਡੀ ਗੈਂਗਵਾਰ, ਰਾਤ ਵੇਲੇ ਗੋਲੀਆਂ ਨਾਲ ਦਹਿਲਿਆ ਇਲਾਕਾ

ਲੁਧਿਆਣਾ (ਰਾਜ) : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਜ਼ਾਬਤਾ ਲਾਗੂ ਕਰ ਦਿੱਤਾ ਗਿਆ ਹੈ। ਪੁਲਸ ਪ੍ਰਸ਼ਾਸਨ ਵਲੋਂ ਲਾਇਸੈਂਸੀ ਹਥਿਆਰ ਜਮ੍ਹਾਂ ਕਰਵਾਉਣ ਦੇ ਵੀ ਹੁਕਮ ਜਾਰੀ ਕੀਤੇ ਗਏ ਹਨ ਪਰ ਇਸ ਦੌਰਾਨ ਫਿਰੋਜ਼ਪੁਰ ਰੋਡ 'ਤੇ ਬੀਤੀ ਦੇਰ ਰਾਤ ਵੱਡੀ ਗੈਂਗਵਾਰ ਹੋਈ। ਪਤਾ ਲੱਗਿਆ ਹੈ ਕਿ ਗੱਡੀਆਂ ਦੀ ਮਾਮੂਲੀ ਟੱਕਰ ਤੋਂ ਬਾਅਦ ਹੋਈ ਬਹਿਸ ਕਾਰਨ ਦੋਹਾਂ ਧਿਰਾਂ ਨੇ ਇਕ-ਦੂਜੇ 'ਤੇ ਗੋਲੀਆਂ ਚਲਾ ਦਿੱਤੀਆਂ। ਰਾਹਗੀਰਾਂ ਵਲੋਂ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ।

ਇਹ ਵੀ ਪੜ੍ਹੋ : ਪੰਜਾਬ 'ਚ ਸਰਕਾਰੀ ਸਕੂਲਾਂ ਦੀ PTM 'ਤੇ ਵੀ ਦਿਖੇਗਾ ਕੋਡ ਆਫ ਕੰਡਕਟ ਦਾ ਅਸਰ, 28 ਨੂੰ ਆਉਣਗੇ ਨਤੀਜੇ

ਮੌਕੇ 'ਤੇ ਏ. ਸੀ. ਪੀ. ਜਸਵੀਰ ਮੁਰਾਦ ਅਤੇ ਥਾਣਾ ਪੀ. ਏ. ਯੂ. ਦੇ ਐੱਸ. ਐੱਚ. ਓ. ਭਗਵਤਵੀਰ ਸਿੰਘ ਪੁੱਜੇ ਪਰ ਪੁਲਸ ਦੇ ਪੁੱਜਣ ਤੋਂ ਪਹਿਲਾਂ ਹੀ ਕਾਰ ਸਵਾਰ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਚੁੱਕੇ ਸਨ। ਪਤਾ ਲੱਗਿਆ ਹੈ ਕਿ ਪੁਲਸ ਨੂੰ ਮੌਕੇ ਤੋਂ ਕੁੱਝ ਗੋਲੀਆਂ ਦੇ ਖੋਲ ਜ਼ਰੂਰ ਬਰਾਮਦ ਹੋਏ ਹਨ। ਜਾਣਕਾਰੀ ਮੁਤਾਬਕ ਇਹ ਘਟਨਾ ਬੀਤੀ ਰਾਤ 9 ਵਜੇ ਦੇ ਕਰੀਬ ਦੀ ਹੈ। ਇਕ ਸਵਿੱਫਟ ਕਾਰ ਦੀ ਦੂਜੀ ਕਾਰ ਨਾਲ ਟੱਕਰ ਹੋ ਗਈ।

ਇਹ ਵੀ ਪੜ੍ਹੋ : ਚੋਣ ਜ਼ਾਬਤੇ ਦੌਰਾਨ ਲੱਖਾਂ ਰੁਪਿਆਂ ਨਾਲ ਭਰੀ ਕਾਰ ਛੱਡ ਭੱਜੇ ਨੌਜਵਾਨ, ਪਿੱਛੇ ਲੱਗੀ ਹੋਈ ਸੀ ਪੁਲਸ

ਇਸ ਦੌਰਾਨ ਦੋਹਾਂ ਧਿਰਾਂ ਦੀ ਬਹਿਸ ਹੋ ਗਈ ਅਤੇ ਇਕ ਧਿਰ ਨੇ ਆਪਣੇ ਸਾਥੀਆਂ ਨੂੰ ਮੌਕੇ 'ਤੇ ਬੁਲਾ ਲਿਆ। ਇਸ ਤੋਂ ਬਾਅਦ ਉਕਤ ਧਿਰ ਦੇ ਸਾਥੀਆਂ 'ਚੋਂ ਇਕ ਨੌਜਵਾਨ ਨੇ ਤਿੰਨ ਫਾਇਰ ਕਰ ਦਿੱਤੇ। ਫਾਇਰਿੰਗ ਦੀ ਆਵਾਜ਼ ਨਾਲ ਆਸ-ਪਾਸ ਦੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਦੋਵੇਂ ਹੀ ਪੱਖ ਆਪਣੇ-ਆਪਣੇ ਵਾਹਨਾਂ 'ਤੇ ਮੌਕੇ ਤੋਂ ਫ਼ਰਾਰ ਹੋ ਗਏ। ਦੂਜੇ ਪਾਸੇ ਐੱਸ. ਐੱਚ. ਓ. ਭਗਵਤਵੀਰ ਸਿੰਘ ਦਾ ਕਹਿਣਾ ਹੈ ਕਿ ਉਹ ਮੌਕੇ 'ਤੇ ਪਹੁੰਚੇ ਸਨ ਪਰ ਘਟਨਾ ਵਾਲੀ ਥਾਂ ਤੋਂ ਕੋਈ ਜਾਣਕਾਰੀ ਨਹੀਂ ਮਿਲੀ ਸਕੀ। ਥਾਣੇ 'ਚ ਵੀ ਕਿਸੇ ਨੇ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਕੀ ਝਗੜੇ ਦਾ ਕਾਰਨ ਕੀ ਸੀ ਅਤੇ ਝਗੜਾ ਕਰਕੇ ਫਾਇਰ ਕਰਨ ਵਾਲੇ ਲੋਕ ਕੌਣ ਸਨ। ਇਸ ਦਾ ਪਤਾ ਲਾਇਆ ਜਾ ਰਿਹਾ ਹੈ। ਫਿਲਹਾਲ ਜਾਂਚ ਜਾਰੀ ਹੀ ਅਤੇ ਜਾਂਚ ਤੋਂ ਬਾਅਦ ਹੀ ਕੁੱਝ ਕਿਹਾ ਜਾ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


author

Babita

Content Editor

Related News