ਕੈਂਸਰ ਪੀੜਤਾਂ ਲਈ ਭੇਜੀ ਰਾਹਤ ’ਚ ਹੋਏ ਵੱਡੇ ਖੁਲਾਸੇ, ਸਿਹਤ ਵਿਭਾਗ ਦੇ ਸਕੱਤਰ ਤੋਂ ਮੰਗੀ ਜਾਂਚ

09/20/2021 9:45:35 PM

ਤਪਾ ਮੰਡੀ (ਸ਼ਾਮ,ਗਰਗ) : ਪੰਜਾਬ ਸਰਕਾਰ ਵੱਲੋਂ ਕੈਂਸਰ ਪੀੜਤ ਰੋਗੀਆਂ ਨੂੰ ਰਾਹਤ ਦੇਣ ਲਈ ਡੇਢ ਲੱਖ ਰੁਪਏ ਇਲਾਜ ਲਈ ਦਿੱਤੇ ਜਾਂਦੇ ਹਨ। ਇਹ ਰਕਮ ਸਰਕਾਰ ਵੱਲੋਂ ਹਸਪਤਾਲਾਂ ਨੂੰ ਸਿੱਧੇ ਤੋਰ ’ਤੇ ਦਿੱਤੀ ਜਾਂਦੀ ਹੈ, ਕੋਈ ਵੀ ਕੈਂਸਰ ਰੋਗੀ ਪੰਜਾਬ ਸਰਕਾਰ ਵੱਲੋਂ ਤੈਅ ਕੀਤੇ ਹਸਪਤਾਲਾਂ ਅੰਦਰ ਡੇਢ ਲੱਖ ਰੁਪੈ ਤੱਕ ਦੇ ਬਿੱਲ ਦਾ ਇਲਾਜ ਕਰਵਾ ਸਕਦਾ ਹੈ। ਪੰਜਾਬ ਸਰਕਾਰ ਵੱਲੋਂ 1 ਅਪ੍ਰੈਲ, 2019 ਤੋਂ 31 ਮਾਰਚ, 2021 ਤੱਕ ਕੈਸਰ ਮਰੀਜ਼ਾਂ ਲਈ ਪ੍ਰਾਈਵੇਟ ਹਸਪਤਾਲਾਂ ਨੂੰ ਜੋ ਰਕਮ ਅਦਾ ਕੀਤੀ, ਉਸ ਦੀ ਜਾਣਕਾਰੀ ਲੈਣ ਲਈ ਪੰਜਾਬ ਸਰਕਾਰ ਦੇ ਡਾਇਰੈਕਟਰ ਹੈਲਥ ਅਤੇ ਪਰਿਵਾਰ ਭਲਾਈ ਪੰਜਾਬ ਸਰਕਾਰ ਤੋਂ ਆਰ. ਟੀ. ਆਈ. ਐਕਟ 2005 ਅਧੀਨ ਜਾਣਕਾਰੀ ਦੀ ਮੰਗ ਕੀਤੀ ਗਈ, ਜਿਸ ’ਚ ਸਿਹਤ ਵਿਭਾਗ ਨੇ ਭੇਜੀ ਜਾਣਕਾਰੀ ’ਚ ਸੱਤ ਪਾਲ ਗੋਇਲ ਆਰ. ਟੀ. ਆਈ. ਕਾਰਕੁੰਨ ਨੇ ਹੈਰਾਨੀਜਨਕ ਖੁਲਾਸਾ ਕੀਤਾ ਕਿ 1 ਅਪ੍ਰੈਲ, 2019 ਤੋਂ 31 ਮਾਰਚ, 2021 ਤੱਕ ਪ੍ਰਾਈਵੇਟ ਹਸਪਤਾਲਾਂ ਨੂੰ 55 ਕਰੋੜ 19 ਲੱਖ ਰੁਪਏ ਦੀ ਰਕਮ ਅਦਾ ਕੀਤੀ ਗਈ, ਜਿਸ ਵਿੱਚ ਸਭ ਤੋਂ ਵੱਧ ਰਕਮ ਅੰਮ੍ਰਿਤਸਰ ਦੇ ਸੀਰੋ ਹਸਪਤਾਲ ਨੂੰ 36 ਕਰੋੜ 41 ਲੱਖ ਰੁਪਏ ਜਿਸ ਦਾ ਕੁਲ 66 ਫੀਸਦੀ ਬਣਦਾ ਹੈ, ਕੀਤੀ ਗਈ ਹੈ।ਸੱਤ ਪਾਲ ਗੋਇਲ ਦਾ ਕਹਿਣਾ ਹੈ ਕਿ 2 ਕਰੋੜ 80 ਲੱਖ ਰੁਪਏ ਮੋਹਣ ਦੇਵੀ ਕੈਸਰ ਹਸਪਤਾਲ ਲੁਧਿਆਣਾ, 9 ਕਰੋੜ 95 ਲੱਖ ਰੁਪਏ ਦੀ ਰਕਮ ਡੀ. ਐੱਮ. ਸੀ. ਕੈਸਰ ਹਸਪਤਾਲ ਲੁਧਿਆਣਾ, 66 ਲੱਖ ਰੁਪਏ ਸੀ. ਐੱਮ. ਸੀ. ਕੈਂਸਰ ਹਸਪਤਾਲ ਲੁਧਿਆਣਾ, 60 ਲੱਖ ਰੁਪਏ ਪਟੇਲ ਹਸਪਤਾਲ ਜਲੰਧਰ, 1 ਕਰੋੜ 98 ਲੱਖ ਰੁਪਏ ਮੈਕਸ ਹਸਪਤਾਲ ਬਠਿੰਡਾ, 5 ਲੱਖ 15 ਹਜਾਰ ਰੁਪਏ ਮੈਕਸ ਹਸਪਤਾਲ ਮੋਹਾਲੀ, 2 ਕਰੋੜ 75 ਲੱਖ ਰੁਪਏ ਕੈਪੀਟਲ ਹਸਪਤਾਲ ਜਲੰਧਰ, 2 ਲੱਖ 4 ਹਜਾਰ ਰੁਪਏ ਆਈ. ਵੀ. ਵਾਈ. ਹਸਪਤਾਲ ਨੂੰ ਅਦਾ ਕੀਤੇ ਗਏ ਹਨ।

ਇਹ ਵੀ ਪੜ੍ਹੋ : ਜਲਾਲਪੁਰ ਨੂੰ ਸਿੱਧੂ ਖੇਮੇ ’ਚ ਸਭ ਤੋਂ ਪਹਿਲਾ ਜਾਣ ਦਾ ਮਿਲ ਸਕਦਾ ਹੈ ਲਾਭ

ਉਨ੍ਹਾਂ ਖੁਲਾਸਾ ਕੀਤਾ ਜੇਕਰ ਹਰੇਕ ਮਰੀਜ਼ ਦੇ ਇਲਾਜ ਬਦਲੇ ਡੇਢ ਲੱਖ ਰੁਪੈ ਸੀਰੋ ਹਸਪਤਾਲ ਨੂੰ ਸਰਕਾਰ ਨੇ ਅਦਾ ਕੀਤਾ ਤਾਂ 2 ਸਾਲ ਵਿੱਚ 2400 ਤੋਂ ਵੱਧ ਕੈਂਸਰ ਮਰੀਜਾਂ ਨੇ ਇਸ ਹਸਪਤਾਲ ਤੋਂ ਇਲਾਜ ਸਰਕਾਰੀ ਮਦਦ ਨਾਲ ਕਰਵਾਇਆ ਹੈ। ਸੱਤ ਪਾਲ ਗੋਇਲ ਨੇ ਸਵਾਲ ਖੜ੍ਹਾ ਕੀਤਾ ਕਿ 66 ਫੀਸਦੀ ਰਕਮ ਇੱਕ ਹਸਪਤਾਲ ਨੂੰ ਕੁਲ ਰਕਮ ਦਾ ਅਦਾ ਕਰਨਾ ਦਾਲ ਵਿੱਚ ਕੁਝ ਕਾਲਾ ਹੋਣ ਦੀ ਗੱਲ ਦੁਹਰਾਈ ਹੈ। 55 ਕਰੋੜ ਦੀ ਰਕਮ ਵਿੱਚੋਂ ਇੱਕ ਹਸਪਤਾਲ ਨੂੰ 36 ਕਰੋੜ 40 ਲੱਖ ਰੁਪਏ ਦੀ ਕੈਂਸਰ ਪੀੜਤ ਰਕਮ ਦੇਣਾ ਕੁਝ ਗੜਬੜ ਲੱਗਦੀ ਹੈ ਅਤੇ ਬਾਕੀ ਹਸਪਤਾਲਾਂ ਨੂੰ 18 ਕਰੋੜ 60 ਲੱਖ ਰੁਪਏ ਅਦਾ ਕਰਨਾ, ਪੂਰਾ ਮਾਮਲਾ ਜਾਂਚ ਦਾ ਵਿਸ਼ਾ ਹੈ। ਸਿਹਤ ਵਿਭਾਗ ਦੇ ਸਕੱਤਰ ਤੋਂ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ ਕਿਉਂਕਿ 100 ਮਰੀਜ ਪ੍ਰਤੀ ਮਹੀਨਾ ਕੈਂਸਰ ਪੀੜਤ ਮਰੀਜਾਂ ਦਾ ਇਲਾਜ ਕਰਨਾ ਬਹੁਤ ਮੁਸ਼ਕਲ ਵਾਲਾ ਕੰਮ ਹੈ।

ਇਹ ਵੀ ਪੜ੍ਹੋ : ਕਾਂਗਰਸ ਦੇ ਚੋਣ ਮਨੋਰਥ ਪੱਤਰ ਦੇ ਸਾਰੇ ਵਾਅਦੇ ਪੂਰੇ ਕਰਨ ਚਰਨਜੀਤ ਸਿੰਘ ਚੰਨੀ : ਹਰਪਾਲ ਚੀਮਾ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

      


Anuradha

Content Editor

Related News