ਕਾਂਗਰਸ ਪਾਰਟੀ ਅੰਦਰ ਵੱਡਾ ਭੂਚਾਲ ਲਿਆਉਣ ਦੀ ਤਿਆਰੀ ਵਿਚ ਮਹਿੰਦਰ ਸਿੰਘ ਕੇ. ਪੀ.

Friday, Apr 12, 2019 - 06:56 PM (IST)

ਕਾਂਗਰਸ ਪਾਰਟੀ ਅੰਦਰ ਵੱਡਾ ਭੂਚਾਲ ਲਿਆਉਣ ਦੀ ਤਿਆਰੀ ਵਿਚ ਮਹਿੰਦਰ ਸਿੰਘ ਕੇ. ਪੀ.

ਜਲੰਧਰ, (ਵੈਬ ਡੈਸਕ)- ਜਲੰਧਰ ਲੋਕ ਸਭਾ ਸੀਟ ਤੋਂ ਟਿਕਟ ਨਾ ਮਿਲਣ ਕਾਰਨ ਕਾਂਗਰਸ ਤੋਂ ਨਾਰਾਜ਼ ਚੱਲ ਰਹੇ ਮਹਿੰਦਰ ਸਿੰਘ ਕੇ. ਪੀ. ਕਾਂਗਰਸ ਪਾਰਟੀ ਅੰਦਰ ਵੱਡਾ ਭੂਚਾਲ ਲਿਆਉਣ ਦੀ ਤਿਆਰੀ ਕਰ ਰਹੇ ਹਨ।  ਦਿੱਲੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ 60 ਸਾਲ ਤੋਂ ਸਾਡਾ ਪਰਿਵਾਰ ਕਾਂਗਰਸ ਨਾਲ ਖੜਾ ਹੈ ਪਰ ਪਾਰਟੀ ਹੁਣ ਉਨ੍ਹਾਂ ਨੂੰ ਹਾਸ਼ੀਏ ਉਤੇ ਸੁੱਟਣਾ ਚਾਹੁੰਦੀ ਹੈ। ਜੋ ਕਿ ਬਰਦਾਸ਼ਤ ਨਹੀਂ ਹੈ।

ਉਨ੍ਹਾਂ ਕਿਹਾ ਕਿ ਜਲੰਧਰ ਟਿਕਟ ਉਤੇ ਰਿਵਿਊ ਦੀ ਭਾਵੇਂ ਪਾਰਟੀ ਗੱਲ ਕਰ ਰਹੀ ਹੈ ਪਰ ਉਨ੍ਹਾਂ ਨੂੰ ਲਗ ਰਿਹਾ ਹੈ ਕਿ ਇਸ ਤਰ੍ਹਾਂ ਨਾਲ ਪਾਰਟੀ ਸਿਰਫ ਟਾਇਮ ਲੰਘਾ ਰਹੀ ਹੈ। ਜਿਸ ਕਾਰਨ ਉਹ 15 ਅਪ੍ਰੈਲ ਨੂੰ ਚੰਡੀਗੜ੍ਹ ਵਿਚ ਆਪਣੇ ਸਾਥੀਆਂ ਨਾਲ ਬੈਠਕ ਕਰਨ ਜਾ ਰਹੇ ਹਨ। ਜਿਸ ਦੌਰਾਨ ਅਗਲੀ ਰਣਨੀਤੀ ਬਾਰੇ ਫੈਸਲਾ ਲੈ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਬੈਠਕ ਵਿਚ ਕਾਂਗਰਸ ਪਾਰਟੀ ਵਲੋਂ ਨਾਕਾਰੇ ਜਾਂ ਲਾਂਬੇ ਕੀਤੇ ਗਏ ਸਾਰੇ ਵੱਡੇ ਆਗੂ ਸ਼ਾਮਲ ਹੋਣਗੇ। ਜਿਨ੍ਹਾਂ ਨਾਲ ਇਹ ਬੈਠਕ ਚੰਡੀਗੜ ਵਿਖੇ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਬੈਠਕ ਦੌਰਾਨ ਸਾਰੇ ਆਗੂਆਂ ਦੀ ਸਹਿਮਤੀ ਨਾਲ ਅਗਲੀ ਰਣਨੀਤੀ ਉਲੀਕੀ ਜਾਵੇਗੀ। 


author

DILSHER

Content Editor

Related News