ਟਰਾਂਸਪੋਰਟ ਅਥਾਰਿਟੀ ਦਾ ਵੱਡਾ ਫ਼ੈਸਲਾ, ਸਕੂਲ ਬੱਸਾਂ ਨੂੰ ਲੈ ਕੇ ਜਾਰੀ ਕੀਤੇ ਇਹ ਹੁਕਮ

Sunday, Oct 01, 2023 - 06:54 PM (IST)

ਚੰਡੀਗੜ੍ਹ (ਰਾਜਿੰਦਰ) : ਯੂ. ਟੀ. ਪ੍ਰਸ਼ਾਸਨ ਨੇ ਸ਼ਹਿਰ ਵਿਚ ਇਲੈਕਟ੍ਰਿਕ ਵ੍ਹੀਕਲ (ਈ. ਵੀ.) ਨੀਤੀ ਨੂੰ ਲਾਗੂ ਕੀਤਾ ਸੀ, ਜਿਸਦੇ ਤਹਿਤ ਹੀ ਸਟੇਟ ਟਰਾਂਸਪੋਰਟ ਅਥਾਰਿਟੀ ਸ਼ਹਿਰ ਵਿਚ ਡੀਜ਼ਲ ਵਾਲੀਆਂ ਸਕੂਲ ਬੱਸਾਂ, ਸੈਰ-ਸਪਾਟਾ ਤੇ ਫੈਕਟਰੀ ਬੱਸਾਂ ਦੀ ਰਜਿਸਟ੍ਰੇਸ਼ਨ ਅਕਤੂਬਰ ਮਹੀਨੇ ਦੇ ਅੱਧ ਤਕ ਬੰਦ ਕਰ ਸਕਦੀ ਹੈ। ਜੁਲਾਈ ਵਿਚ ਐਲਾਨੀ ਸੋਧੀ ਹੋਈ ਇਲੈਕਟ੍ਰਿਕ ਵ੍ਹੀਕਲ (ਈ. ਵੀ.) ਨੀਤੀ ਅਨੁਸਾਰ ਇਸ ਵਿੱਤੀ ਸਾਲ ਲਈ ਲਗਭਗ 154 ਏ. ਸੀ. ਬੱਸਾਂ ਦੀ ਰਜਿਸਟ੍ਰੇਸ਼ਨ ਦਾ ਕੋਟਾ ਅਕਤੂਬਰ ਦੇ ਅੱਧ ਤਕ ਖ਼ਤਮ ਹੋਣ ਦੀ ਸੰਭਾਵਨਾ ਹੈ ਕਿਉਂਕਿ ਹੁਣ ਤਕ ਲਗਭਗ 142 ਬੱਸਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ। ਸਟੇਟ ਟਰਾਂਸਪੋਰਟ ਅਥਾਰਟੀ (ਐੱਸ. ਟੀ. ਏ.) ਦੇ ਸੂਤਰਾਂ ਨੇ ਕਿਹਾ ਕਿ ਡੀਜ਼ਲ ਵਾਲੀਆਂ ਬੱਸਾਂ ਦੀ ਨਵੀਂ ਰਜਿਸਟ੍ਰੇਸ਼ਨ ਅਗਲੇ ਸਾਲ 1 ਅਪ੍ਰੈਲ ਤੋਂ ਫਿਰ ਸ਼ੁਰੂ ਹੋਵੇਗੀ।

ਇਹ ਵੀ ਪੜ੍ਹੋ : ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਦਾ ਵੱਡਾ ਬਿਆਨ, ਸੂਬੇ ਦੀ ਸੁਰੱਖਿਆ ਨੂੰ ਲੈ ਕੇ ਜਾਰੀ ਕੀਤੇ ਸਖ਼ਤ ਹੁਕਮ

ਦੱਸਣਯੋਗ ਹੈ ਕਿ ਸਾਰੇ ਕਮਰਸ਼ੀਅਲ ਵਾਹਨਾਂ ਨੂੰ ਐੱਸ. ਟੀ. ਏ. ਦੇ ਨਾਲ ਰਜਿਸਟਰਡ ਕੀਤਾ ਜਾਂਦਾ ਹੈ। ਪ੍ਰਸ਼ਾਸਨ ਅਨੁਸਾਰ ਇਲੈਕਟ੍ਰਿਕ ਪਾਲਿਸੀ ਤਹਿਤ ਹੀ ਇਹ ਕਾਰਵਾਈ ਕੀਤੀ ਗਈ ਹੈ ਕਿਉਂਕਿ ਉਨ੍ਹਾਂ ਨੇ ਇਹ ਕੋਟਾ ਤੈਅ ਕੀਤਾ ਸੀ। ਦੱਸਣਯੋਗ ਹੈ ਕਿ ਵਰਤਮਾਨ ਵਿਚ ਸ਼ਹਿਰ ਵਿਚ 3500 ਦੇ ਕਰੀਬ ਡੀਜ਼ਲ ਨਾਲ ਚੱਲਣ ਵਾਲੀਆਂ ਬੱਸਾਂ ਹਨ, ਜਿਨ੍ਹਾਂ ਵਿਚ 2000 ਸਕੂਲ ਬੱਸਾਂ, 1000 ਟੂਰਿਸਟ ਤੇ ਫੈਕਟਰੀ ਬੱਸਾਂ ’ਤੇ ਲਗਭਗ 550 ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀ. ਟੀ. ਯੂ.) ਦੀਆਂ ਬੱਸਾਂ ਸ਼ਾਮਲ ਹਨ।

ਇਹ ਵੀ ਪੜ੍ਹੋ : ਪੰਜਾਬ ’ਚ ਦਿਲ ਕੰਬਾਊ ਵਾਰਦਾਤ, ਤਲਵਾਰ ਨਾਲ ਟੋਟੇ-ਟੋਟੇ ਕਰਤਾ ਮੁੰਡਾ, ਲਲਕਾਰੇ ਮਾਰ ਕਿਹਾ ਮੈਂ ਇਕੱਲੇ ਨੇ ਮਾਰਿਆ

ਯੂ. ਟੀ. ਪ੍ਰਸ਼ਾਸਨ ਨੇ ਇਸ ਸਾਲ 100 ਹੋਰ ਇਲੈਕਟ੍ਰਿਕ ਬੱਸਾਂ ਆਪਣੇ ਬੇੜੇ ਵਿਚ ਸ਼ਾਮਲ ਕਰਨ ਦੀ ਯੋਜਨਾ ਬਣਾਈ ਹੈ ਕਿਉਂਕਿ ਅਜੇ ਫਿਲਹਾਲ ਵਿਭਾਗ ਕੋਲ 80 ਇਲੈਕਟ੍ਰਿਕ ਬੱਸਾਂ ਹੀ ਹਨ। ਵਿਭਾਗ ਨੇ ਟ੍ਰਾਈਸਿਟੀ ਦੇ ਵੱਖ-ਵੱਖ ਰੂਟ ’ਤੇ ਚੱਲ ਰਹੀਆਂ ਸਾਰੀਆਂ ਡੀਜ਼ਲ ਬੱਸਾਂ ਦੀ ਜਗ੍ਹਾ ਇਲੈਕਟ੍ਰਿਕ ਬੱਸਾਂ ਹੀ ਚਲਾਉਣੀਆਂ ਹਨ। ਪਾਲਿਸੀ ਤਹਿਤ ਪ੍ਰਸ਼ਾਸਨ ਨੇ ਗੈਰ-ਇਲੈਕਟ੍ਰਿਕ ਵਾਹਨਾਂ ਦੀ ਰਜਿਸਟ੍ਰੇਸ਼ਨ ’ਤੇ ਅਗਲੇ ਪੰਜ ਸਾਲਾਂ ਲਈ ਕੈਪਿੰਗ ਵੀ ਲਾਈ ਹੋਈ ਹੈ।

ਇਹ ਵੀ ਪੜ੍ਹੋ : ਛੁੱਟੀ ਆਏ ਫੌਜੀ ’ਤੇ ਹਮਲਾ, ਵੱਢ-ਟੁੱਕ ਕਰਕੇ ਪਿਸਟਲ ਤੇ ਰਾਈਫ਼ਲ ਖੋਹ ਕੇ ਲੈ ਗਏ 5 ਨੌਜਵਾਨ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News