ਪਟਵਾਰੀਆਂ ਵਲੋਂ ਸਰਕਲ ਛੱਡਣ ਤੋਂ ਬਾਅਦ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ

10/23/2023 6:39:12 PM

ਚੰਡੀਗੜ੍ਹ : ਪੰਜਾਬ ਵਿਚ ਪਟਵਾਰੀਆਂ ਦੇ 3193 ਸਰਕਲ ਛੱਡਣ ਤੋਂ ਬਾਅਦ ਵੈਰੀਫਿਕੇਸ਼ਨ ਨਾ ਹੋਣ ਕਾਰਣ ਵੱਧ ਰਹੀ ਸਰਟੀਫਿਕੇਟਸ ਬਕਾਏ ਨੂੰ ਦੇਖਦੇ ਹੋਏ ਲੋਕਾਂ ਨੂੰ ਰਾਹਤ ਦੇਣ ਲਈ ਸੂਬਾ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ। ਹੁਣ ਪਿੰਡਾਂ ਦੇ ਨੰਬਰਦਾਰ, ਪੰਚਾਇਤ ਸੈਕਟਰੀ, ਸਕੂਲ ਪ੍ਰਿੰਸੀਪਲ ਅਤੇ ਹੈੱਡ ਮਾਸਟਰ ਸਰਟੀਫਿਕੇਟ ਤਸਦੀਕ ਕਰ ਸਕਦੇ ਹਨ। ਲੋਕਾਂ ਨੂੰ ਰਾਹਤ ਦੇਣ ਲਈ ਸੂਬਾ ਸਰਕਾਰ ਨੇ ਇਹ ਕਦਮ ਚੁੱਕਿਆ ਹੈ। ਹਰ ਸਰਟੀਫਿਕੇਟ ’ਤੇ ਦੋ ਦੀ ਤਸਦੀਕ ਜ਼ਰੂਰੀ ਹੋਵੇਗੀ। ਜ਼ਮੀਨ ਦੇ ਰਿਕਾਰਡ ਸੰਬੰਧੀ ਜ਼ਮੀਨ ਦੀ ਰਿਪੋਰਟ ਏ. ਐੱਸ. ਐੱਮ. ਜਾਰੀ ਕਰ ਸਕਣਗੇ। ਉਥੇ ਹੀ ਜ਼ਮੀਨ ਦਾ ਮਾਲਕਾਨਾ ਹੱਕ ਅਤੇ ਕਲੈਕਟਰ ਰੇਟ ਨਾਲ ਜੁੜੀ ਰਿਪੋਰਟ ਰਜਿਸਟਰੀ ਕਲਰਕ ਦੇਣਗੇ। ਜ਼ਮੀਨ ਗਹਿਣੇ, ਸਟੇਅ ਆਦਿ ਰਿਕਾਰਡ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਰੱਖਣਗੇ। ਇਹ ਹੁਕਮ ਵੱਖ-ਵੱਖ ਜ਼ਿਲ੍ਹਿਆਂ ਵਿਚ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਜਾਰੀ ਕੀਤੇ ਗਏ ਹਨ। 

ਇਹ ਵੀ ਪੜ੍ਹੋ : ਕਬੱਡੀ ਖਿਡਾਰੀ ਪੰਮਾ ਠੀਕਰੀਵਾਲ ਵਲੋਂ ਸਾਥੀਆਂ ਨਾਲ ਮਿਲ ਕੇ ਪੰਜਾਬ ਪੁਲਸ ਦੇ ਹੌਲਦਾਰ ਦਾ ਕਤਲ

ਕੌਣ ਕਿਸ ਡਾਕੂਮੈਂਟ ਨਾਲ ਕਰੇਗਾ ਵੈਰੀਫਿਕੇਸ਼ਨ

ਵੱਖ-ਵੱਖ ਸਰਟੀਫਿਕੇਟਾਂ ਦੀ ਤਸਦੀਕ ਪਿੰਡ ਦੇ ਨੰਬਰਦਾਰ, ਪੰਚਾਇਤ ਸੈਕਟਰੀ, ਸਰਕਾਰੀ ਸਕੂਲ ਦੇ ਪ੍ਰਿੰਸੀਪਲ ਤੇ ਹੈੱਡ ਮਾਸਟਰ ਵੀ ਕਰ ਸਕਣਗੇ। ਸਰਕਾਰੀ ਗੈਜਟਿਡ ਅਧਿਕਾਰੀ ਵੀ ਤਸਦੀਕ ਕਰ ਸਕਣਗੇ। ਏ. ਐੱਸ. ਐਮ. ਲੈਂਡ ਰਿਕਾਰਡ ਸੰਬੰਧੀ ਜ਼ਮੀਨ ਦੀ ਰਿਪੋਰਟ, ਭਾਰ ਮੁਕਤ ਸਰਟੀਫਿਕੇਟ ਹੁਣ ਤਹਿਸੀਲ ਵਿਚ ਮੌਜੂਦ ਏ. ਐੱਸ. ਐੱਮ. ਆਨਲਾਈਨ ਰਿਕਾਰਡ ਅਨੁਸਾਰ ਮਾਲਕਾਨਾ ਹੱਕ ਦੀ ਤਸਦੀਕ ਕਰ ਸਕਣਗੇ। ਏ. ਐੱਸ. ਐੱਮ. ਨੂੰ ਮਾਲ ਰਿਕਾਰਡ ਦੇ ਆਨਲਾਈਨ ਪਿੰਡਾਂ ਦੀ ਪਿਛਲੀ ਜਮਾਂਬੰਦੀ ਨਾਲ ਜੁੜੀ ਫਰਦ ਵੀ ਜਾਰੀ ਕਰਨੀ ਹੋਵੇਗੀ।

ਇਹ ਵੀ ਪੜ੍ਹੋ : ਪੁਲਸ ਨੇ ਜਾਲ ਵਿਛਾ ਕੇ ਗ੍ਰਿਫ਼ਤਾਰ ਕੀਤਾ 10ਵੀਂ ਪਾਸ ਮਾਸਟਰ ਮਾਈਂਡ, ਅਸਲੀਅਤ ਜਾਣ ਨਹੀਂ ਹੋਵੇਗਾ ਯਕੀਨ

ਇਸ ਤੋਂ ਇਲਾਵਾ ਮਾਲਕਾਨਾ ਹੱਕ ਤੇ ਕਲੈਕਟਰ ਰੇਟ ਨਾਲ ਜੁੜੀ ਰਿਪੋਰਟ ਹੁਣ ਰਜਿਸਟਰੀ ਕਲਰਕ ਤਸਦੀਕ ਕਰ ਸਕਣਗੇ। ਵੱਖ ਵੱਖ ਅਦਾਲਤਾਂ ਵਲੋਂ ਮੰਗੀ ਜਾਣ ਵਾਲੀ ਜ਼ਮੀਨ ਦੀ ਕੀਮਤ, ਜ਼ਮਾਨਤ ਸੰਬੰਧੀ ਰਿਪੋਰਟ ਵੀ ਰਜਿਸਟਰੀ ਕਲਰਕ ਤਸਦੀਕ ਕਰ ਸਕਣਗੇ ਜਦਕਿ ਪਟਵਾਰੀਆਂ ਵਲੋਂ ਛੱਡੇ ਗਏ ਸਰਕਲਾਂ ਦੇ ਪਿੰਡਾਂ ਦੀ ਜ਼ਮੀਨ ਗਿਰਵੀ, ਸਟੇਅ ਆਦਿ ਸੰਬੰਧੀ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਹੁਣ ਵੱਖ ਤੋਂ ਰਿਕਾਰਡ ਰੱਖਣਗੇ। ਬਕਾਇਦਾ ਇਸ ਲਈ ਰਜਿਸਟਰ ਲਗੇਗਾ। 

ਇਹ ਵੀ ਪੜ੍ਹੋ : ਵੱਡੇ ਸੁਫ਼ਨੇ ਲੈ ਕੇ ਵਿਦੇਸ਼ ਗਏ ਮਲੋਟ ਦੇ ਨੌਜਵਾਨ ਨਾਲ ਤਿੰਨ ਦਿਨ ਬਾਅਦ ਵਾਪਰ ਗਿਆ ਭਾਣਾ

ਕੀ ਕਹਿਣਾ ਹੈ ਪਟਵਾਰੀਆਂ ਦਾ

ਪਟਵਾਰੀਆਂ ਦਾ ਦੋਸ਼ ਹੈ ਕਿ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾ ਰਹੀ ਹੈ। ਸਰਕਾਰ ਭਰੋਸੇ ਤੋਂ ਬਾਅਦ ਵੀ ਉਨ੍ਹਾਂ ਦੀਆਂ ਮੰਗਾਂ ’ਤੇ ਗੌਰ ਨਹੀਂ ਕਰ ਰਹੀ ਹੈ। ਪਟਵਾਰੀਆਂ ਦਾ ਦਾਅਵਾ ਹੈ ਕਿ ਸਰਕਾਰ ਨੇ ਜਿਹੜੇ 514 ਸਾਬਕਾ ਪਟਵਾਰੀ ਲਗਾਏ ਗਏ ਹਨ, ਉਨ੍ਹਾਂ ’ਚੋਂ ਅੱਧੇ ਤੋਂ ਜ਼ਿਆਦਾ ਉਨ੍ਹਾਂ ਦੇ ਨਾਲ ਹਨ।

ਇਹ ਵੀ ਪੜ੍ਹੋ : ਫਿਰੋਜ਼ਪੁਰ ’ਚ ICICI ਬੈਂਕ ਨਾਲ ਆਨਲਾਈਨ 15 ਕਰੋੜ 47 ਲੱਖ ਰੁਪਏ ਦੀ ਠੱਗੀ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News