CBSE ਦਾ ਵੱਡਾ ਫੈਸਲਾ, ਹੁਣ 10ਵੀਂ ਅਤੇ 12ਵੀਂ ਦੇ ਮਿਲਣਗੇ ਆਨਲਾਈਨ ਡੁਪਲੀਕੇਟ ਸਰਟੀਫਿਕੇਟ
Saturday, Jun 26, 2021 - 01:56 PM (IST)
ਲੁਧਿਆਣਾ (ਵਿੱਕੀ) : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਦੇ ਜੋ ਵਿਦਿਆਰਥੀ ਆਪਣੇ 10ਵੀਂ ਅਤੇ 12ਵੀਂ ਕਲਾਸ ਦੇ ਡੁਪਲੀਕੇਟ ਅਕੈਡਮਿਕ ਡਾਕੂਮੈਂਟ ਪਾਉਣਾ ਚਾਹੁੰਦਾ ਹੈ, ਬੋਰਡ ਨੇ ਇਸ ਤਰ੍ਹਾਂ ਦੇ ਵਿਦਿਆਰਥੀਆਂ ਨੂੰ ਵੱਡੀ ਸਹੂਲਤ ਦਿੱਤੀ ਹੈ। ਉਹ ਹੁਣ ਨਿਰਧਾਰਿਤ ਫੀਸ ਦੇ ਕੇ ਡੁਪਲੀਕੇਟ ਸਰਟੀਫਿਕੇਟ ਆਨਲਾਈਨ ਪ੍ਰਾਪਤ ਕਰ ਸਕਦੇ ਹਨ। ਸੀ. ਬੀ. ਐੱਸ. ਈ. ਨੇ ਇਸ ਦੇ ਲਈ ਇਕ ਪੋਰਟਲ ਸ਼ੁਰੂ ਕਰ ਦਿੱਤਾ ਹੈ। ਸੀ. ਬੀ. ਐੱਸ. ਈ. ਨੇ ਦੱਸਿਆ ਕਿ ਆਨਲਾਈਨ ਡੁਪਲੀਕੇਟ ਅਕੈਡਮਿਕ ਡਾਕੂਮੈਂਟ ਸਿਸਟਮ ਦੇ ਲਿੰਕ ’ਤੇ ਜਾ ਕੇ ਅਪਲਾਈ ਕਰਨਾ ਹੋਵੇਗਾ।
ਇਹ ਵੀ ਪੜ੍ਹੋ : CBSE ਵੱਲੋਂ 10ਵੀਂ ਅਤੇ 12ਵੀਂ ਲਈ ਰਿਜ਼ਲਟ ਟੈਬੂਲੇਸ਼ਨ ਹੈਲਪ ਡੈਸਕ ਸਥਾਪਿਤ, ਹੈਲਪਲਾਈਨ ਨੰਬਰ ਜਾਰੀ
ਸੀ. ਬੀ. ਐੱਸ. ਈ. ਨੇ ਦੱਸਿਆ ਕਿ ਕੁਝ ਵਿਦਿਆਰਥੀ ਡਾਕੂਮੈਂਟ ਗੁੰਮ ਹੋ ਜਾਣ ਜਾਂ ਖਰਾਬ ਹੋਣ ਜਾਣ ਕਾਰਨ ਸੀ. ਬੀ. ਐੱਸ. ਈ. ਨੂੰ ਡੁਪਲੀਕੇਟ ਡਾਕੂਮੈਂਟ ਜਾਰੀ ਕਰਨ ਲਈ ਬੇਨਤੀ ਕਰਦੇ ਸਨ। ਪਹਿਲਾਂ ਵਿਦਿਆਰਥੀਆਂ ਨੂੰ ਸੀ. ਬੀ. ਐੱਸ. ਈ. ਦੇ ਰਿਜਨਲ ਆਫਿਸ ਵਿਚ ਜਾ ਕੇ ਅਰਜ਼ੀ ਦੇਣੀ ਹੁੰਦੀ ਸੀ ਪਰ ਹੁਣ ਇਹ ਪੋਰਟਲ ਵਿਕਸਤ ਕਰਨ ਨਾਲ ਵਿਦਿਆਰਥੀਆਂ ਨੂੰ ਕਾਫੀ ਜ਼ਿਆਦਾ ਆਸਾਨੀ ਹੋਵੇਗੀ। ਵਿਦਿਆਰਥੀਆਂ ਨੂੰ ਹੁਣ ਸੀ. ਬੀ. ਐੱਸ. ਈ. ਤੋਂ ਡਿਜੀਟਲ ਅਤੇ ਪ੍ਰਿਟਿੰਡ ਦੋਵੇਂ ਤਰ੍ਹਾਂ ਦੀ ਕਾਪੀ ਮਿਲ ਸਕੇਗੀ। ਇਸ ਪੋਰਟਲ ਜ਼ਰੀਏ ਵਿਦਿਆਰਥੀ ਮਾਈਗ੍ਰੇਸ਼ਨ ਸਰਟੀਫਿਕੇਟ, ਪਾਸਿੰਗ ਸਰਟੀਫਿਕੇਟ ਆਦਿ ਪ੍ਰਾਪਤ ਕਰ ਸਕਣਗੇ।
ਇਹ ਵੀ ਪੜ੍ਹੋ : ਕਰਤਾਰਪੁਰ ਕਾਰੀਡੋਰ ਕਾਰਪੋਰੇਸ਼ਨ ਵਲੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦੀ ਕੀਤੀ ਅਰਦਾਸ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ