ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ! 7 ਅਫ਼ਸਰਾਂ ਦੀਆਂ ਬਦਲੀਆਂ, ਪੜ੍ਹੋ ਪੂਰੀ LIST

Monday, Aug 17, 2026 - 09:47 AM (IST)

ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ! 7 ਅਫ਼ਸਰਾਂ ਦੀਆਂ ਬਦਲੀਆਂ, ਪੜ੍ਹੋ ਪੂਰੀ LIST

ਲੁਧਿਆਣਾ (ਰਾਜ) : ਪੰਜਾਬ ਸਰਕਾਰ ਵੱਲੋਂ ਆਗਾਮੀ ਚੋਣਾਂ ਦੇ ਮੱਦੇਨਜ਼ਰ ਪ੍ਰਸ਼ਾਸਨਿਕ ਅਤੇ ਪੁਲਸ ਵਿਵਸਥਾ ਨੂੰ ਚੁਸਤ-ਦਰੁਸਤ ਕਰਨ ਲਈ ਪੁਲਸ ਵਿਭਾਗ 'ਚ ਵੱਡਾ ਫੇਰਬਦਲ ਕੀਤਾ ਗਿਆ ਹੈ। ਸੂਬਾ ਸਰਕਾਰ ਵੱਲੋਂ ਜਾਰੀ ਤਬਾਦਲਾ ਹੁਕਮਾਂ ਤਹਿਤ ਪੁਲਸ ਕਮਿਸ਼ਨਰੇਟ ਲੁਧਿਆਣਾ 'ਚ 7 ਮੁੱਖ ਪੁਲਸ ਅਧਿਕਾਰੀਆਂ ਦਾ ਤਬਾਦਲਾ ਕਰਕੇ ਉਨ੍ਹਾਂ ਦੀ ਥਾਂ 'ਤੇ ਨਵੇਂ ਅਧਿਕਾਰੀਆਂ ਦੀ ਤਾਇਨਾਤੀ ਕੀਤੀ ਗਈ ਹੈ। ਇਸ ਫੇਰਬਦਲ ਦਾ ਮੁੱਖ ਮਕਸਦ ਆਗਾਮੀ ਚੋਣਾਂ ਦੌਰਾਨ ਮਹਾਨਗਰ 'ਚ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਬਣਾਏ ਰੱਖਣਾ, ਅਪਰਾਧ ਨਿਯੰਤਰਣ ਤੇ ਸੁਰੱਖਿਆ ਪ੍ਰਬੰਧਾਂ ਨੂੰ ਚਾਕ-ਚੌਬੰਦ ਕਰਨਾ ਹੈ। ਲੁਧਿਆਣਾ ਕਮਿਸ਼ਨਰੇਟ 'ਚ ਤਾਇਨਾਤ ਕੀਤੇ ਗਏ ਨਵੇਂ ਅਧਿਕਾਰੀਆਂ ਦਾ ਵੇਰਵਾ ਇਸ ਤਰ੍ਹਾਂ ਹੈ-

ਇਹ ਵੀ ਪੜ੍ਹੋ : ਭੈਣ ਦੀ ਡੋਲੀ ਤੋਂ ਪਹਿਲਾਂ ਉੱਠੇਗੀ ਇਕਲੌਤੇ ਭਰਾ ਦੀ ਅਰਥੀ; ਵਿਆਹ ਦੇ ਕਾਰਡ ਵੰਡਣ ਜਾਂਦੇ ਨਾਲ ਵਾਪਰੀ ਅਣਹੋਣੀ
ਆਈ.ਪੀ.ਐੱਸ. ਅਰਵਿੰਦ ਮੀਣਾ: ਡੀ.ਸੀ.ਪੀ. ਲਾਅ ਐਂਡ ਆਰਡਰ
ਆਈ.ਪੀ.ਐੱਸ. ਧਾਰਾਵਾਰਥ ਸਾਈ ਪ੍ਰਕਾਸ਼: ਐੇੱਡ.ਡੀ.ਸੀ.ਪੀ. (3)
ਪਰਮਜੀਤ ਸਿੰਘ: ਡੀ.ਸੀ.ਪੀ. (ਸਪੈਸ਼ਲ ਬ੍ਰਾਂਚ)
ਆਲਮ ਵਿਜੇ ਸਿੰਘ: ਡੀ.ਸੀ.ਪੀ. (ਸਿਟੀ)
ਸੰਦੀਪ ਕੁਮਾਰ: ਐੱਡ.ਡੀ.ਸੀ.ਪੀ. (ਆਪ੍ਰੇਸ਼ਨ) ਅਤੇ (ਪੀ.ਬੀ.ਆਈ.)
ਸੁਖਵਿੰਦਰਪਾਲ ਸਿੰਘ: ਐੱਡ.ਡੀ.ਸੀ.ਪੀ. (ਟ੍ਰੈਫਿਕ)
ਰੂਪਿੰਦਰ ਕੌਰ ਭੱਟੀ: ਐੱਡ.ਡੀ.ਸੀ.ਪੀ. (ਕ੍ਰਾਈਮ)

ਇਹ ਵੀ ਪੜ੍ਹੋ : ਪੰਜਾਬ 'ਚ ਸੋਮਵਾਰ ਦੀ ਛੁੱਟੀ ਬਾਰੇ ਵੱਡੀ ਅਪਡੇਟ! ਜਾਣੋ ਕਿਹੜੇ ਸਕੂਲ ਖੁੱਲ੍ਹੇ ਤੇ ਕਿਹੜੇ ਰਹਿਣਗੇ ਬੰਦ
ਕਾਨੂੰਨ-ਵਿਵਸਥਾ ਤੇ ਸੁਰੱਖਿਆ ਨੂੰ ਸਰਵਉੱਚ ਪਹਿਲ
ਡੀ.ਜੀ.ਪੀ. ਗੌਰਵ ਯਾਦਵ ਵੱਲੋਂ ਨਵਾਂ ਅਹੁਦਾ ਸੰਭਾਲਣ ਵਾਲੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਪਣੇ-ਆਪਣੇ ਅਧਿਕਾਰ ਖੇਤਰਾਂ ਵਿਚ ਗਸ਼ਤ ਵਧਾਉਣ, ਸੰਵੇਦਨਸ਼ੀਲ ਇਲਾਕਿਆਂ ’ਤੇ ਤਿੱਖੀ ਨਜ਼ਰ ਰੱਖਣ ਤੇ ਟ੍ਰੈਫਿਕ ਤੇ ਕ੍ਰਾਈਮ ਨਿਯੰਤਰਣ 'ਤੇ ਵਿਸ਼ੇਸ਼ ਫੋਕਸ ਕਰਨ। ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਹਾਨਗਰ ਵਿਚ ਨਿਰਪੱਖ, ਸ਼ਾਂਤੀਪੂਰਨ ਤੇ ਸੁਰੱਖਿਅਤ ਮਾਹੌਲ ਯਕੀਨੀ ਬਣਾਉਣ ਲਈ ਸਾਰੇ ਅਧਿਕਾਰੀ ਜਲਦ ਹੀ ਆਪਣਾ ਅਹੁਦਾ ਸੰਭਾਲਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e

 


author

Babita

Content Editor

Related News