ਬਿਨਾਂ ਹਾਈ ਸਕਿਓਰਿਟੀ ਨੰਬਰ ਪਲੇਟ ਵਾਲੇ ਵਾਹਨਾਂ ’ਤੇ ਟ੍ਰੈਫਿਕ ਪੁਲਸ ਦੀ ਵੱਡੀ ਕਾਰਵਾਈ

Tuesday, Jul 04, 2023 - 03:41 PM (IST)

ਬਿਨਾਂ ਹਾਈ ਸਕਿਓਰਿਟੀ ਨੰਬਰ ਪਲੇਟ ਵਾਲੇ ਵਾਹਨਾਂ ’ਤੇ ਟ੍ਰੈਫਿਕ ਪੁਲਸ ਦੀ ਵੱਡੀ ਕਾਰਵਾਈ

ਲੁਧਿਆਣਾ (ਸੰਨੀ) : ਬਿਨਾਂ ਹਾਈ ਸਕਿਓਰਿਟੀ ਨੰਬਰ ਪਲੇਟ ਵਾਲੇ ਵਾਹਨਾਂ ’ਤੇ ਟ੍ਰੈਫਿਕ ਪੁਲਸ ਨੇ ਤਾਬੜਤੋੜ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੋਮਵਾਰ ਨੂੰ ਟ੍ਰੈਫਿਕ ਪੁਲਸ ਨੇ ਸਵੇਰੇ ਅਤੇ ਸ਼ਾਮ ਦੇ ਸਮੇਂ 6 ਵਿਸ਼ੇਸ਼ ਨਾਕੇ ਲਗਾ ਕੇ 200 ਤੋਂ ਵੱਧ ਚਲਾਨ ਕੀਤੇ ਹਨ। ਇਸ ਸਾਰੀ ਕਾਰਵਾਈ ਦੀ ਕਮਾਨ ਖੁਦ ਏ. ਸੀ. ਪੀ. ਟ੍ਰੈਫਿਕ ਗੁਰਪ੍ਰੀਤ ਸਿੰਘ ਨੇ ਸੰਭਾਲੀ। ਦੱਸ ਦੇਈਏ ਕਿ ਸੂਬਾ ਸਰਕਾਰ ਵਲੋਂ ਹਰ ਤਰ੍ਹਾਂ ਦੇ ਵਾਹਨਾਂ ’ਤੇ ਹਾਈ ਸਕਿਓਰਿਟੀ ਨੰਬਰ ਪਲੇਟ ਲਗਵਾਉਣ ਲਈ ਆਖਰੀ ਸਮਾਂ ਹੱਦ 30 ਜੂਨ ਤੈਅ ਕੀਤੀ ਸੀ, ਜਿਸ ਤੋਂ ਬਾਦਅ ਸਮਾਂ ਹੱਦ ਖਤਮ ਹੁੰਦੇ ਹੀ ਟ੍ਰੈਫਿਕ ਪੁਲਸ ਨੇ ਸਖਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 1 ਜੁਲਾਈ ਤੋਂ ਟ੍ਰੈਫਿਕ ਪੁਲਸ ਵਲੋਂ ਇਹ ਕਾਰਵਾਈ ਸ਼ੁਰੂ ਕੀਤੀ ਗਈ ਹੈ ਅਤੇ ਸੋਮਵਾਰ ਨੂੰ ਇਸ ਕਾਰਵਾਈ ਨੂੰ ਹੋਰ ਸਖਤ ਕਰ ਦਿੱਤਾ ਗਿਆ। ਸੋਮਵਾਰ ਨੂੰ 200 ਤੋਂ ਵੱਧ ਚਲਾਨ ਕੀਤੇ ਗਏ ਹਨ। ਬਿਨਾਂ ਹਾਈ ਸਕਿਓਰਿਟੀ ਨੰਬਰ ਪਲੇਟ ਵਾਲੇ ਵਾਹਨ ਨੂੰ 2 ਹਜ਼ਾਰ ਰੁਪਏ ਦਾ ਜੁਰਮਾਨਾ ਅਦਾ ਕਰਨਾ ਪਵੇਗਾ, ਜਦੋਂਕਿ ਦੋਪਹੀਆ ਵਾਹਨ ਲਈ ਹਾਈਸ ਕਿਓਰਟੀ ਨੰਬਰ ਪਲੇਟ ਦੀ ਕੀਮਤ 191 ਰੁਪਏ ਅਤੇ ਕਾਰ ਆਦਿ ਦੇ 566 ਰੁਪਏ ਆਨਲਾਈਨ ਫੀਸ ਅਦਾ ਕਰ ਕੇ ਅਪਾਇੰਟਮੈਂਟ ਲਈ ਜਾ ਸਕਦੀ ਹੈ। ਰਾਜ ਸਰਕਾਰ ਤੋਂ ਕੰਟ੍ਰੈਕਟ ਪ੍ਰਾਪਤ ਕੰਪਨੀ ਵਲੋਂ ਕੁਝ ਵਾਧੂ ਫੀਸ ਲੈ ਕੇ ਹੋਮ ਡਲਿਵਰੀ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ ’ਚ ਨਜ਼ਰਅੰਦਾਜ਼ ਕਰ ਦਿੱਤੇ ਜਾਣਗੇ ਵਾਰਡਬੰਦੀ ’ਤੇ ਆਏ ਵਧੇਰੇ ਇਤਰਾਜ਼

ਧਿਆਨਦੇਣਯੋਗ ਹੈ ਕਿ ਵਾਹਨਾਂ ’ਤੇ ਹਾਈ ਸਕਿਓਰਿਟੀ ਨੰਬਰ ਪਲੇਟ ਲਗਾਉਣ ਦਾ ਕੰਮ ਕਰੀਬ 10 ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਸੀ ਪਰ ਅਜੇ ਵੀ ਪੁਰਾਣੇ ਵਾਹਨਾਂ ’ਤੇ ਹਾਈ ਸਕਿਓਰਿਟੀ ਨੰਬਰ ਪਲੇਟ ਨਹੀਂ ਲੱਗ ਸਕੀ। ਇਕ ਅਪੈਲ 2019 ਤੋਂ ਨਵੇਂ ਵਿਕਣ ਵਾਲੇ ਹਰ ਤਰ੍ਹਾਂ ਦੇ ਵਾਹਨਾਂ ’ਤੇ ਆਟੋਮੋਬਾਇਲ ਏਜੰਸੀਆਂ ਵਲੋਂ ਹੀ ਨੰਬਰ ਪਲੇਟਾਂ ਲਗਾਈਆਂ ਜਾ ਰਹੀਆਂ ਹਨ, ਜਦੋਂਕਿ ਲੱਖਾਂ ਦੀ ਗਿਣਤੀ ’ਚ ਪੁਰਾਣੇ ਵਾਹਨਾਂ ’ਤੇ ਹਾਈ ਸਕਿਓਰਿਟੀ ਨੰਬਰ ਪਲੇਟ ਲੱਗਣ ਦਾ ਕੰਮ ਬਾਕੀ ਹੈ।

ਇਹ ਵੀ ਪੜ੍ਹੋ : ਗਰਮੀ ਦਾ ਕਹਿਰ : AC ਚੱਲਣ ਕਾਰਨ ਲੋਕ ਪਰੇਸ਼ਾਨ, ‘ਲੋਅ ਵੋਲਟੇਜ’ ’ਚ ਬਿਜਲੀ ਦੀ ਖ਼ਰਾਬੀ ਦੀਆਂ 5900 ਸ਼ਿਕਾਇਤਾਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
 


author

Anuradha

Content Editor

Related News