ਕਸਟਮ ਵਿਭਾਗ ਦੀ ਵੱਡੀ ਕਾਰਵਾਈ: ਲੱਖਾਂ ਦਾ ਸੋਨਾ ਕੀਤਾ ਜ਼ਬਤ
Tuesday, Dec 06, 2022 - 12:13 AM (IST)
ਲੁਧਿਆਣਾ : ਕਸਟਮ ਵਿਭਾਗ ਨੇ ਦੁਬਈ ਤੋਂ ਆਇਆ 263.03 ਗ੍ਰਾਮ ਸੋਨਾ, ਜਿਸ ਦੀ ਕੀਮਤ ਲਗਭਗ 14 ਲੱਖ ਹੈ, ਬਰਾਮਦ ਕੀਤਾ ਹੈ। ਜ਼ਿਕਰਯੋਗ ਹੈ ਕਿ ਦੁਬਈ ਤੋਂ ਚੰਡੀਗੜ੍ਹ ਲਈ ਇੰਡੀਗੋ ਦੀ ਉਡਾਣ ਨੰਬਰ 6ਈ-56 ਸ਼ਹੀਦ ਭਗਤ ਸਿੰਘ ਨਗਰ ਅੰਤਰਰਾਸ਼ਟਰੀ ਹਵਾਈ ਅੱਡਾ, ਚੰਡੀਗੜ੍ਹ ’ਤੇ 3.40 ਵਜੇ ਪੁੱਜੀ। ਕਸਟਮ ਅਧਿਕਾਰੀਆਂ ਨੇ ਪ੍ਰੋਫਾਈਲਿੰਗ ਅਤੇ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਇਕ ਯਾਤਰੀ ਨੂੰ ਰੋਕਿਆ, ਜਦੋਂ ਉਹ ਗ੍ਰੀਨ ਚੈਨਲ ਪਾਰ ਕਰਨ ਦਾ ਯਤਨ ਕਰ ਰਿਹਾ ਸੀ।
ਇਹ ਵੀ ਪੜ੍ਹੋ : ਰਾਜਾ ਵੜਿੰਗ ਦੀ ਅਗਵਾਈ 'ਚ CM ਮਾਨ ਨੂੰ ਮਿਲੇ ਕਾਂਗਰਸੀ ਆਗੂ, ‘ਭਾਰਤ ਜੋੜੋ ਯਾਤਰਾ’ ਸਬੰਧੀ ਕੀਤੀ ਇਹ ਮੰਗ
ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਿੱਜੀ ਅਤੇ ਸਖ਼ਤ ਤਲਾਸ਼ੀ ਦੇ ਨਤੀਜੇ ਵਜੋਂ ਪਤਲੂਨ ਦੀ ਕਮਰ ’ਚ ਲੁਕੋਏ ਪੀਲੇ ਭੂਰੇ ਰੰਗ ਦੇ ਪਦਾਰਥ ਦਾ ਇਕ ਪਾਊਚ ਬਰਾਮਦ ਕੀਤਾ। ਜਾਂਚ ਦੌਰਾਨ ਸੋਨਾ 263.03 ਗ੍ਰਾਮ ਪਾਇਆ ਗਿਆ, ਜਿਸ ਦਾ ਬਾਜ਼ਾਰੀ ਮੁੱਲ 14,09,315 ਰੁਪਏ ਦੱਸਿਆ ਜਾ ਰਿਹਾ ਹੈ। ਇਸ ਤਰ੍ਹਾਂ ਬਰਾਮਦ ਸੋਨੇ ਨੂੰ ਕਸਟਮ ਅਧਿਕਾਰੀਆਂ ਵੱਲੋਂ ਜ਼ਬਤ ਕਰ ਲਿਆ ਗਿਆ ਕਿਉਂਕਿ ਇਸ ਨੂੰ ਨਾਜਾਇਜ਼ ਰੂਪ ਨਾਲ ਭਾਰਤ ਲਿਆਂਦਾ ਜਾ ਰਿਹਾ ਸੀ ਅਤੇ ਇਸ ਲਈ ਕਸਟਮ ਅਧਿਨਿਯਮ 1962 ਦੀਆਂ ਵਿਵਸਥਾਵਾਂ ਤਹਿਤ ਇਸ ਨੂੰ ਜ਼ਬਤ ਕੀਤਾ ਗਿਆ ਅਤੇ ਮਾਮਲੇ ’ਚ ਅਗਲੀ ਜਾਂਚ ਚੱਲ ਰਹੀ ਹੈ।