ਬਰਖਾਸਤ ਪੁਲਸ ਅਫਸਰ ਰਾਜਜੀਤ ਸਿੰਘ ’ਤੇ ਵੱਡੀ ਕਾਰਵਾਈ, ਮੁੜ ਜਾਰੀ ਹੋਇਆ ਲੁੱਕ ਆਊਟ ਨੋਟਿਸ
Tuesday, Feb 06, 2024 - 06:49 PM (IST)
ਚੰਡੀਗੜ੍ਹ : ਡਰੱਗਜ਼ ਕੇਸ ’ਚ ਬਰਖ਼ਾਸਤ ਪੁਲਸ ਅਫਸਰ ਰਾਜਜੀਤ ਸਿੰਘ ਦੇ ਵਿਦੇਸ਼ ਭੱਜਣ ਦਾ ਖ਼ਦਸ਼ਾ ਹੈ। ਜਿਸ ਦੇ ਚੱਲਦੇ ਇਕ ਵਾਰ ਫਿਰ ਉਸ ਦੇ ਖ਼ਿਲਾਫ਼ ਲੁੱਕ ਆਊਟ ਨੋਟਿਸ ਜਾਰੀ ਕੀਤਾ ਗਿਆ ਹੈ। ਰਾਜਜੀਤ ਸਿੰਘ ਅਕਤੂਬਰ 2023 ਤੋਂ ਫਰਾਰ ਹੈ। ਰਾਜਜੀਤ ਦੇ ਵਿਦੇਸ਼ ਭੱਜਣ ਦੀ ਇਨਪੁਟ ਪੰਜਾਬ ਇੰਟੈਲੀਜੈਂਸ ਨੇ ਦਿੱਤੀ ਹੈ। ਹੁਣ ਪੰਜਾਬ ਪੁਲਸ ਨੇ ਇਸ ਲਈ ਐੱਨ. ਆਈ. ਏ. ਦਾ ਸਹਿਯੋਗ ਮੰਗਿਆ ਹੈ। ਉਥੇ ਹੀ ਇੰਟੈਲੀਜੈਂਸ ਨੇ ਇਨਪੁਟ ਨੂੰ ਪੁਖਤਾ ਕਰਨ ਲਈ ਪੰਜਾਬ ਪੁਲਸ ਨੇ ਰਾਜਜੀਤ ਦੇ ਖ਼ਿਲਾਫ ਫਿਰ ਤੋਂ ਦੇਸ਼ ਭਰ ਵਿਚ ਇੰਟਰਨੈਸ਼ਨਲ ਏਅਰਪੋਰਟ ’ਚ ਲੁੱਕਆਊਟ ਨੋਟਿਸ ਜਾਰੀ ਕੀਤਾ ਹੈ। ਏਅਰਪੋਰਟਾਂ ’ਤੇ ਰਾਜਜੀਤ ਦੇ ਜਾਂਚ ਕੀਤੀ ਜਾਵੇਗੀ ਕਿ ਉਹ ਕਿਸ ਦੇਸ਼ ਵਿਚ ਗਿਆ ਹੈ। ਡਰੱਗ ਤੇ ਆਮਦਨ ਤੋਂ ਵੱਧ ਜਾਇਦਾਦ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੇ ਵੀ ਰਾਜਜੀਤ ਦੇ ਵਿਦੇਸ਼ ਭੱਜਣ ਦੇ ਸੰਕੇਤ ਦਿੱਤੇ ਹਨ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦੀ ਸਾਬਕਾ ਡੀ. ਐੱਸ. ਪੀ. ਰਾਕਾ ਗੇਰਾ ਦੋਸ਼ੀ ਕਰਾਰ, ਜਾਣੋ ਕੀ ਹੈ ਪੂਰਾ ਮਾਮਲਾ
ਸਭ ਤੋਂ ਪਹਿਲਾਂ ਪੰਜਾਬ ਪੁਲਸ ਦੀ ਟੀਮ ਨੇਪਾਲ, ਮਹਾਰਾਸ਼ਟਰ ਸਮੇਤ ਹੋਰ ਏਅਰਪੋਰਟਾਂ ਤੋਂ ਜਾਣਕਾਰੀ ਲੈ ਰਹੀ ਹੈ। ਉਸ ਦੇ ਨੇਪਾਲ ਤੋਂ ਹੁੰਦੇ ਹੋਏ ਵਿਦੇਸ਼ ਭੱਜਣ ਦੇ ਇਨਪੁਟ ਮਿਲੇ ਹਨ। ਰਾਜਜੀਤ ਦੇ ਵਿਦੇਸ਼ਾਂ ਵਿਚ ਰਹਿ ਰਹੇ ਕਰੀਬੀ ਵੀ ਰਡਾਰ ’ਤੇ ਹਨ। ਜਾਂਚ ਏਜੰਸੀਆਂ ਨੇ ਇਨ੍ਹਾਂ ਦੀ ਡਿਟੇਲ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਹੈ। ਡਰੱਗ ਤਸਕਰੀ ਦੇ ਇਸ ਮਾਮਲੇ ਵਿਚ ਮੁਲਜ਼ਮ ਰਾਜਜੀਤ 20 ਅਕਤੂਬਰ 2023 ਤੋਂ ਫਰਾਰ ਚੱਲ ਰਿਹਾ ਹੈ।
ਇਹ ਵੀ ਪੜ੍ਹੋ : ਕੈਨੇਡਾ ਤੋਂ ਆਏ ਫੋਨ ਨੇ ਪਰਿਵਾਰ ’ਚ ਪਵਾਏ ਵੈਣ, ਦਰਦਨਾਕ ਘਟਨਾ ’ਚ ਪਿੰਡ ਪੰਜਵੜ ਦੇ ਸੁਬੇਗ ਸਿੰਘ ਦੀ ਮੌਤ
ਪ੍ਰਾਪਰਟੀ ਐਟਚ ਕਰਨ ਦੀ ਪ੍ਰਕਿਰਿਆ ਸ਼ੁਰੂ
ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਨੇ ਰਾਜਜੀਤ ਦੀ ਪ੍ਰਾਪਰਟੀ ਅਟੈਚ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐੱਸ. ਟੀ. ਐੱਫ. ਨੇ ਵਿੱਤ ਮੰਤਰਾਲੇ ਨੂੰ ਪੱਤਰ ਭੇਜਿਆ ਹੈ। ਇਸ ਵਿਚ ਮੁਲਜ਼ਮ ਦੀ ਪ੍ਰਾਪਰਟੀ ਅਟੈਚ ਕਰਨ ਦਾ ਨੋਟਿਸ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ। ਇਸ ’ਤੇ ਕੇਂਦਰ ਸਰਕਾਰ ਦੀ ਸੰਬੰਧਤ ਏਜੰਸੀ ਦੀ ਕਮੇਟੀ ਨੂੰ ਰਾਜਜੀਤ, ਉਸ ਦੀ ਪਤਨੀ, ਬੇਟੀ ਨੂੰ 9 ਫਰਵਰੀ ਤਕ ਦਿੱਲੀ ਵਿਚ ਅਥਾਰਿਟੀ ਦੇ ਸਾਹਮਣੇ ਜਵਾਬ ਦਾਖਲ ਕਰਨ ਦਾ ਹੁਕਮ ਦਿੱਤਾ ਗਿਆ ਹੈ। ਜੇ ਜਵਾਬ ਨਹੀਂ ਦਿੱਤਾ ਜਾਂਦਾ ਤਾਂ ਰਾਜਜੀਤ ਦੀ ਪ੍ਰਾਪਟੀ ਅਟੈਚ ਕੀਤੀ ਜਾਵੇਗੀ। ਇਸ ਲਈ ਰਾਜਜੀਤ ਦੀ ਪੰਜਾਬ ਵਿਚ ਨੌ ਪ੍ਰਾਪਰਟੀਆਂ ਦੀ ਪਛਾਣ ਕੀਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਆਈ ਨਵੀਂ ਅਪਡੇਟ, ਮੌਸਮ ਵਿਭਾਗ ਨੇ ਕੀਤੀ ਇਹ ਭਵਿੱਖਬਾਣੀ
ਪਿਛਲੇ 10 ਸਾਲਾ ਵਿਚ 13 ਕਰੋੜ ਰੁਪਏ ਦਾ ਲੈਣ ਦੇਣ
ਸੂਤਰਾਂ ਮੁਤਾਬਕ ਰਾਜਜੀਤ ਦੇ ਬੈਂਕ ਖਾਤਿਆਂ ਵਿਚ ਪਿਛਲੇ 10 ਸਾਲਾਂ ਦੌਰਾਨ 13 ਕਰੋੜ ਰੁਪਏ ਦਾ ਲੈਣ-ਦੇਣ ਹੋਇਆ ਹੈ। ਜ਼ਿਆਦਾ ਲੈਣ ਦੇਣ ਰਾਜਜੀਤ ਦੇ ਖਾਤਿਆਂ ਵਿਚ ਹੋਇਆ ਹੈ। ਉਥੇ ਹੀ ਅਣਜਾਣ ਖਾਤਿਆਂ ਰਾਹੀਂ ਵੀ ਲੈਣ ਦੇਣ ਕੀਤਾ ਗਿਆ ਹੈ। ਐੱਸ. ਟੀ. ਐੱਫ. ਪੂਰੇ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ। ਵਿਜੀਲੈਂਸ ਬਿਊਰੋ ਨੇ ਇਕ ਐੱਸ. ਪੀ. ਪੱਧਰ ਦੇ ਅਧਿਕਾਰੀ ਦੀ ਅਗਵਾਈ ਵਿਚ ਟੀਮ ਦਾ ਗਠਨ ਕੀਤਾ ਹੈ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ ਪੜ੍ਹੇ ਭਾਜਪਾ ਦੇ ਕਸੀਦੇ, ਵਿਰੋਧ ਕਰ ਰਹੇ ਕਾਂਗਰਸੀਆਂ ਨੂੰ ਦੋ ਟੁੱਕ ’ਚ ਜਵਾਬ, ਆਖੀਆਂ ਵੱਡੀਆਂ ਗੱਲਾਂ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8