ਵੱਡੀ ਕਾਰਵਾਈ ; ਕਿਰਾਇਆ ਨਾ ਦੇਣ ਵਾਲੇ ਡਿਫਾਲਟਰ ਕਿਰਾਏਦਾਰਾਂ ਦੀਆਂ 25 ਦੁਕਾਨਾਂ ਕੀਤੀਆਂ ''ਸੀਲ''

Saturday, Feb 01, 2025 - 12:39 AM (IST)

ਵੱਡੀ ਕਾਰਵਾਈ ; ਕਿਰਾਇਆ ਨਾ ਦੇਣ ਵਾਲੇ ਡਿਫਾਲਟਰ ਕਿਰਾਏਦਾਰਾਂ ਦੀਆਂ 25 ਦੁਕਾਨਾਂ ਕੀਤੀਆਂ ''ਸੀਲ''

ਗੁਰਦਾਸਪੁਰ (ਹਰਮਨ)- ਜ਼ਿਲ੍ਹਾ ਪਰਿਸ਼ਦ ਗੁਰਦਾਸਪੁਰ ਵੱਲੋਂ ਡਿਫਾਲਟਰ ਕਿਰਾਏਦਾਰਾਂ ਦੇ ਖਿਲਾਫ਼ ਵੱਡੀ ਕਾਰਵਾਈ ਕੀਤੀ ਗਈ ਹੈ, ਜਿਸ ਤਹਿਤ ਜ਼ਿਲ੍ਹਾ ਪਰਿਸ਼ਦ ਨੇ ਅਦਾਲਤੀ ਕੇਸ ਜਿੱਤਣ ਦੇ ਬਾਅਦ ਪੁਲਸ ਪ੍ਰੋਟੈਕਸ਼ਨ ਲੈ ਕੇ ਆਪਣੇ ਡਿਫਾਲਟਰ ਕਿਰਾਏਦਾਰਾਂ ਦੀਆਂ ਕਰੀਬ 25 ਦੁਕਾਨਾਂ ਸੀਲ ਕਰ ਕਰ ਕੇ ਕਬਜ਼ੇ 'ਚ ਲੈ ਲਈਆਂ ਹਨ। 

ਗੱਲਬਾਤ ਕਰਦੇ ਹੋਏ ਜ਼ਿਲ੍ਹਾ ਪਰਿਸ਼ਦ ਦੀ ਡਿਪਟੀ ਚੀਫ਼ ਐਗਜ਼ੈਕਟਿਵ ਅਫ਼ਸਰ ਜ਼ੀਨਤ ਖਹਿਰਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਦੀਆਂ ਇਨ੍ਹਾਂ 25 ਦੁਕਾਨਾਂ ਦੇ ਕਿਰਾਏਦਾਰਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਨਾ ਤਾਂ ਜ਼ਿਲ੍ਹਾ ਪਰਿਸ਼ਦ ਨੂੰ ਕੋਈ ਕਿਰਾਇਆ ਦਿੱਤਾ ਜਾ ਰਿਹਾ ਸੀ ਅਤੇ ਨਾ ਹੀ ਇਹ ਦੁਕਾਨਾਂ ਖਾਲੀ ਕੀਤੀਆਂ ਜਾ ਰਹੀਆਂ ਸਨ। 

PunjabKesari

ਇਹ ਵੀ ਪੜ੍ਹੋ- ਪੰਜਾਬ ਦੇ ਇਸ ਪਿੰਡ 'ਚ ਨਸ਼ਾ ਤਸਕਰਾਂ ਦਾ ਕੀਤਾ ਜਾਵੇਗਾ Bycott, ਨਹੀਂ ਮਿਲੇਗੀ ਕੋਈ ਵੀ ਮਦਦ

 

ਉਨ੍ਹਾਂ ਕਿਹਾ ਕਿ ਕਈ ਵਾਰ ਅਪੀਲਾਂ ਕਰਨ ਦੇ ਬਾਵਜੂਦ ਅਤੇ ਨੋਟਿਸ ਦਿੱਤੇ ਜਾਣ ਦੇ ਬਾਵਜੂਦ ਇਨ੍ਹਾਂ ਵੱਲੋਂ ਦੁਕਾਨਾਂ 'ਤੇ ਕਬਜ਼ੇ ਕੀਤੇ ਹੋਏ ਸਨ, ਜਿਸ ਕਾਰਨ ਜ਼ਿਲ੍ਹਾ ਪਰਿਸ਼ਦ ਵੱਲੋਂ ਇਨ੍ਹਾਂ ਦੁਕਾਨਦਾਰਾਂ ਦੇ ਖਿਲਾਫ਼ ਅਦਾਲਤਾਂ ਵਿੱਚ ਵੱਖ-ਵੱਖ ਕੇਸ ਦਰਜ ਕੀਤੇ ਸਨ। ਉਨ੍ਹਾਂ ਕਿਹਾ ਕਿ 25 ਦੁਕਾਨਾਂ ਦੇ ਕੇਸ ਜ਼ਿਲ੍ਹਾ ਪਰਿਸ਼ਦ ਨੇ ਜਿੱਤੇ ਹਨ, ਜਿਸ ਦੇ ਬਾਅਦ ਬਣਦੀ ਪ੍ਰਸ਼ਾਸਨਿਕ ਕਾਰਵਾਈ ਕਰਨ ਦੇ ਬਾਅਦ ਜ਼ਿਲ੍ਹਾ ਪਰਿਸ਼ਦ ਨੇ ਪੁਲਸ ਪ੍ਰੋਟੈਕਸ਼ਨ ਲੈ ਕੇ ਇਨ੍ਹਾਂ ਦੁਕਾਨਾਂ ਨੂੰ ਸੀਲ ਕਰ ਕੇ ਆਪਣੇ ਕਬਜ਼ੇ ਵਿੱਚ ਕਰ ਲਿਆ ਹੈ। 

ਉਨ੍ਹਾਂ ਕਿਹਾ ਕਿ ਹੋਰ ਵੀ ਬਹੁਤ ਸਾਰੀਆਂ ਦੁਕਾਨਾਂ ਅਜਿਹੀਆਂ ਹਨ, ਜਿਨ੍ਹਾਂ ਦੇ ਕੇਸ ਅਦਾਲਤਾਂ ਵਿੱਚ ਚੱਲ ਰਹੇ ਹਨ ਅਤੇ ਕਿਰਾਏਦਾਰਾਂ ਵੱਲੋਂ ਕਰਾਇਆ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਇਹ ਕਾਰਵਾਈ ਕੀਤੀ ਗਈ ਹੈ ਤੇ ਇਸੇ ਤਰ੍ਹਾਂ ਆਉਣ ਵਾਲੇ ਦਿਨਾਂ ਵਿੱਚ ਵੀ ਅਦਾਲਤੀ ਹੁਕਮਾਂ ਅਨੁਸਾਰ ਕਾਰਵਾਈ ਹੋਵੇਗੀ। 

PunjabKesari

ਇਹ ਵੀ ਪੜ੍ਹੋ- ਪੰਜਾਬ 'ਚ ਇਕ ਵਾਰ ਫ਼ਿਰ ਹੋ ਗਿਆ ਕਾਂਡ ! ਬੱਚੇ ਦੀ ਵਰਦੀ ਲੈਣ ਗਏ ਬੰਦੇ 'ਤੇ ਚੱਲ ਗਈਆਂ ਗੋਲ਼ੀਆਂ

 

ਉਨਾਂ ਦੱਸਿਆ ਕਿ ਕਈ ਦੁਕਾਨਦਾਰ ਅਜਿਹੇ ਸਨ ਜਿਨ੍ਹਾਂ ਨੇ ਪਿਛਲੇ 10 ਤੋਂ 15 ਸਾਲਾਂ ਤੋਂ ਕੋਈ ਵੀ ਕਰਾਇਆ ਨਹੀਂ ਦਿੱਤਾ ਸੀ ਅਤੇ ਇੱਕ-ਇੱਕ ਦੁਕਾਨਦਾਰ ਵੱਲ ਜ਼ਿਲ੍ਹਾ ਪਰਿਸ਼ਦ ਦੇ ਕਰੀਬ 16-16 ਲੱਖ ਰੁਪਏ ਬਣ ਚੁੱਕੇ ਸਨ। ਜ਼ਿਆਦਾਤਰ ਦੁਕਾਨਦਾਰਾਂ ਵੱਲ 10 ਤੋਂ 15 ਲੱਖ ਰੁਪਏ ਔਸਤਨ ਕਰਾਇਆ ਬਕਾਇਆ ਸੀ, ਜਿਸ ਕਾਰਨ ਜ਼ਿਲ੍ਹਾ ਪ੍ਰੀਸ਼ਦ ਨੂੰ ਇਹ ਵੱਡੀ ਕਾਰਵਾਈ ਕਰਨੀ ਪਈ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਮੁਤਾਬਿਕ ਇਨ੍ਹਾਂ ਦੁਕਾਨਾਂ ਨੂੰ ਕਿਰਾਏ ’ਤੇ ਦੇਣ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ ਅਤੇ ਇਨ੍ਹਾਂ ਦੁਕਾਨਾਂ ਨੂੰ ਕਿਰਾਏ 'ਤੇ ਦੇਣ ਲਈ ਖੁੱਲ੍ਹੀ ਬੋਲੀ ਨਿਯਮਾਂ ਤਹਿਤ ਕੀਤੀ ਜਾਵੇਗੀ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News