ਸ੍ਰੀ ਮੁਕਤਸਰ ਸਾਹਿਬ 'ਚ ਵੱਡਾ ਹਾਦਸਾ, ਤੇਜ਼ ਰਫ਼ਤਾਰ ਕਾਰ ਨੇ ਦਰੜੇ 5 ਪ੍ਰਵਾਸੀ ਮਜ਼ਦੂਰ, 3 ਦੀ ਮੌਤ

Saturday, Jan 07, 2023 - 10:43 AM (IST)

ਸ੍ਰੀ ਮੁਕਤਸਰ ਸਾਹਿਬ 'ਚ ਵੱਡਾ ਹਾਦਸਾ, ਤੇਜ਼ ਰਫ਼ਤਾਰ ਕਾਰ ਨੇ ਦਰੜੇ 5 ਪ੍ਰਵਾਸੀ ਮਜ਼ਦੂਰ, 3 ਦੀ ਮੌਤ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ, ਰਿਣੀ) : ਸ੍ਰੀ ਮੁਕਤਸਰ ਸਾਹਿਬ-ਬਠਿੰਡਾ ਰੋਡ ਹਾਈਵੇਅ 'ਤੇ ਪਿੰਡ ਭੁੱਲਰ ਕੋਲ ਤੇਜ਼ ਰਫ਼ਤਾਰ ਕਾਰ ਨੇ ਸੜਕ 'ਤੇ ਆ ਰਹੇ 5 ਪ੍ਰਵਾਸੀ ਮਜ਼ਦੂਰਾਂ ਨੂੰ ਟੱਕਰ ਮਾਰ ਦਿੱਤੀ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਹਾਦਸੇ 'ਚ 3 ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ 2 ਲੋਕ ਜਖ਼ਮੀ ਦੱਸੇ ਜਾ ਰਹੇ ਹਨ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਮੋਹਾਲੀ ਦੇ ਬਰਖ਼ਾਸਤ ਮੇਅਰ ਦੀ ਪਟੀਸ਼ਨ ’ਤੇ ਹਾਈਕੋਰਟ ਦਾ ਸੁਣਵਾਈ ਤੋਂ ਇਨਕਾਰ

PunjabKesari

ਇਹ ਮਜ਼ਦੂਰ ਨੇਪਾਲ ਤੋਂ ਸਨ, ਜੋ ਪਿੰਡ ਭੁੱਲਰ 'ਚ ਇੱਕ ਮੈਰਿਜ ਪੈਲਸ ਵਿਖੇ ਕੰਮ 'ਤੇ ਆ ਰਹੇ ਸਨ। ਉਹ ਸ੍ਰੀ ਮੁਕਤਸਰ ਸਾਹਿਬ ਵਾਲੇ ਪਾਸਿਓਂ ਪੈਦਲ ਸੜਕ 'ਤੇ ਆ ਰਹੇ ਸਨ। ਇਸ ਦੌਰਾਨ ਤੇਜ਼ ਰਫ਼ਤਾਰ ਗੱਡੀ ਨੇ ਉਨ੍ਹਾਂ ਟੱਕਰ ਮਾਰ ਦਿੱਤੀ।

ਇਹ ਵੀ ਪੜ੍ਹੋ : ਪੰਜਾਬ 'ਚ ਜਾਨਲੇਵਾ ਹੋਈ ਕੜਾਕੇ ਦੀ ਠੰਡ, ਅੰਮ੍ਰਿਤਸਰ 'ਚ ਇਕ ਵਿਅਕਤੀ ਦੀ ਮੌਤ

ਗੱਡੀ ਨੌਜਵਾਨਾਂ ਨੂੰ ਦਰੜ ਕੇ ਅੱਗੇ ਸੜਕ 'ਤੇ ਬਣੇ ਇਕ ਕੋਠੋ ਨੂੰ ਢਾਹ ਕੇ ਸਫ਼ੈਦੇ ਨਾਲ ਜਾ ਟਕਰਾਈ। ਇਸ ਹਾਦਸੇ 'ਚ ਕਾਰ ਚਾਲਕ ਦੇ ਵੀ ਸੱਟਾ ਲੱਗੀਆਂ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News