ਕੋਟਕਪੂਰਾ ਗੋਲ਼ੀਕਾਂਡ ਨੂੰ ਲੈ ਕੇ ਵੱਡੀ ਖ਼ਬਰ, 8 ਸਾਲਾਂ ਦੇ ਵਕਫ਼ੇ ਮਗਰੋਂ ਸੁਣਵਾਈ ਸ਼ੁਰੂ ਹੋਣ ਦੀ ਸੰਭਾਵਨਾ
Sunday, Nov 05, 2023 - 04:52 AM (IST)
ਫ਼ਰੀਦਕੋਟ (ਜਗਦੀਸ਼)- ਸਾਲ 2015 ਵਿਚ ਵਾਪਰੇ ਕੋਟਕਪੂਰਾ ਗੋਲ਼ੀਕਾਂਡ ਵਿਚ ਕਰੀਬ 8 ਸਾਲਾਂ ਦੇ ਲੰਬੇ ਵਕਫੇ ਮਗਰੋਂ ਅੱਜ ਅਦਾਲਤ ਵਿਚ ਸੁਣਵਾਈ ਸ਼ੁਰੂ ਹੋਣ ਦੀ ਸੰਭਾਵਨਾ ਸ਼ੁਰੂ ਹੋ ਗਈ ਹੈ। ਇਸ ਮਾਮਲੇ ਦੀ ਸੁਣਵਾਈ ਕਰ ਰਹੇ ਜੁਡੀਸ਼ੀਅਲ ਮੈਜਿਸਟਰੇਟ ਅਜੈ ਪਾਲ ਸਿੰਘ ਦੀ ਅਦਾਲਤ ਨੇ ਮੁਲਜ਼ਮਾਂ ਵੱਲੋਂ ਦਿੱਤੀਆਂ ਗਈਆਂ ਅਰਜੀ ਦਾ ਫੈਸਲਾ ਕਰਦੇ ਹੋਏ ਇਹ ਕੇਸ ਸ਼ੈਸ਼ਨ ਜੱਜ ਦੀ ਅਦਾਲਤ ਵਿਚ ਸਪੁਰਦ ਕਰਦੇ ਹੋਏ ਹਦਾਇਤ ਕੀਤੀ ਕਿ ਸਾਰੇ ਦੋਸ਼ੀ 21 ਨਵੰਬਰ ਨੂੰ ਸ਼ੈਸ਼ਨ ਜੱਜ ਦੀ ਅਦਾਲਤ ਵਿਚ ਪੇਸ਼ ਹੋਣ।
ਇਹ ਖ਼ਬਰ ਵੀ ਪੜ੍ਹੋ - ਕੈਪਟਨ ਅਮਰਿੰਦਰ ਸਿੰਘ ਨੇ ਇਸ ਭਾਜਪਾ ਆਗੂ ਨੂੰ ਪਾਰਟੀ 'ਚੋਂ ਕੱਢਣ ਦੀ ਕੀਤੀ ਅਪੀਲ, ਕਾਨੂੰਨੀ ਕਾਰਵਾਈ ਦੀ ਰੱਖੀ ਮੰਗ
ਬੀਤੇ ਦਿਨੀਂ ਅਦਾਲਤ ਵਿਚ ਪੰਜਾਬ ਦੇ ਸਾਬਕਾ ਉੱਪ ਮੰਤਰੀ ਸੁਖਬੀਰ ਸਿੰਘ ਬਾਦਲ ਨਿੱਜੀ ਤੌਰ ਤੇ ਪੇਸ਼ ਹੋਏ ਜਦੋਂ ਕਿ ਸਾਬਕਾ ਡੀ ਆਈ ਜੀ ਅਮਰ ਸਿੰਘ ਚਾਹਲ , ਸਾਬਕਾ ਐਸ ਐਸ ਪੀ ਸੁਖਮਿੰਦਰ ਸਿੰਘ ਮਾਨ , ਮੋਗਾ ਦੇ ਸਾਬਕਾ ਐਸ ਐਸ ਪੀ ਚਰਨਜੀਤ ਸ਼ਰਮਾ, ਮੁਅੱਤਲ ਅਧੀਨ ਚੱਲ ਰਹੇ ਆਈਜੀ ਪਰਮਰਾਜ ਸਿੰਘ ਉਮਰਾਂਨੰਗਲ, ਥਾਣਾ ਸਿਟੀ ਕੋਟਕਪੂਰਾ ਦੇ ਸਾਬਕਾ ਐੱਸ. ਐੱਚ. ਓ. ਗੁਰਦੀਪ ਸਿੰਘ ਪਧੇਰ , ਨਿੱਜੀ ਤੌਰ ਤੇ ਅਦਾਲਤ ਵਿਚ ਪੇਸ਼ ਨਹੀ ਹੋਏ । ਜਿਨ੍ਹਾਂ ਨੇ ਆਪਣੀ ਹਾਜਰੀ ਦੇ ਲਈ ਮਾਨਯੋਗ ਅਦਾਲਤ ਵਿਚ ਆਪੋ ਆਪਣੀਆਂ ਅਰਜੀਆਂ ਹਾਜਰੀ ਮਾਆਫ ਲਈ ਪੇਸ਼ ਕੀਤੀਆਂ ਅਤੇ ਅਦਾਲਤ ਨੇ ਇੱਨ੍ਹਾਂ ਨੂੰ ਅੱਜ ਦੇ ਲਈ ਹਾਜ਼ਰੀ ਤੋਂ ਛੋਟ ਦਿੰਦੇ ਹੋਏ 21 ਨਵੰਬਰ ਤੇ ਸੈਸ਼ਨ ਜੱਜ ਦੀ ਅਦਾਲਤ ਵਿਚ ਪੇਸ਼ ਹੋਣ ਤੇ ਹੁਕਮ ਕੀਤੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8