ਬੀਬੀ ਜਗੀਰ ਕੌਰ ਦਾ ਮੋਦੀ 'ਤੇ ਤੰਜ, 'ਕੇਂਦਰ ਸਰਕਾਰ SGPC ਨੂੰ ਨਹੀਂ ਮੰਗਵਾਉਣ ਦੇ ਰਹੀ ਅਮਰੀਕਾ ਤੋਂ ਕੋਰੋਨਾ ਵੈਕਸੀਨ'

05/24/2021 7:07:25 PM

ਰੂਪਨਗਰ (ਸੱਜਣ ਸੈਣੀ)- ਕੋਰੋਨਾ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੋਕਾਂ ਦੀ ਸੇਵਾ ਲਈ ਵੱਡਾ ਆਕਸੀਜਨ ਪਲਾਂਟ ਲਗਾਉਣ ਜਾ ਰਹੀ ਸੀ ਪਰ ਕੇਂਦਰ ਸਰਕਾਰ ਨੇ ਅੜਿੱਕਾ ਪਾ ਦਿੱਤਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਰੂਪਨਗਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕੀਤਾ। ਉਨ੍ਹਾਂ ਕਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਮਰੀਕਾ ਤੋਂ ਦੱਸ ਲੱਖ ਦੇ ਕਰੀਬ ਕੋਰੋਨਾ ਵੈਕਸੀਨ ਮੰਗਵਾ ਕੇ ਸੰਗਤਾਂ ਦੇ ਫਰੀ ਲਗਾਉਣਾ ਚਾਹੁੰਦੀ ਹੈ ਪਰ ਕੇਂਦਰ ਸਰਕਾਰ ਇਜਾਜ਼ਤ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 53 ਲੱਖ ਰੁਪਏ ਖ਼ਰਚ ਕੇ 5 ਹਜ਼ਾਰ ਕੋਰੋਨਾ ਵੈਕਸੀਨ ਦੇ ਟੀਕੇ ਮੰਗਵਾਏ ਹਨ, ਜੋ ਸੰਗਤਾਂ ਦੇ ਫਰੀ ਲਗਾਏ ਜਾ ਰਹੇ ਹਨ। 

ਇਹ ਵੀ ਪੜ੍ਹੋ: ਕੋਰੋਨਾ ਦੀ ਮਾਰ: ਨੌਕਰੀ ਗਈ ਤਾਂ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਜਵਾਨ ਪੁੱਤ ਦੀ ਲਾਸ਼ ਵੇਖ ਧਾਹਾਂ ਮਾਰ ਰੋਈ ਮਾਂ

PunjabKesari

ਰਾਮ ਰਹੀਮ ਦੀ ਪੈਰੋਲ ਦੀ ਸਾਜ਼ਿਸ਼ ਨੂੰ ਬੀਬੀ ਜਗੀਰ ਕੌਰ ਨੇ ਕੀਤਾ ਬੇਨਕਾਬ  
ਬੀਤੇ ਦਿਨੀਂ ਇਕ ਸਾਜ਼ਿਸ਼ ਦੇ ਤਹਿਤ ਗੁਰੂ ਘਰਾਂ ਦੇ ਵਿੱਚ ਅਰਦਾਸ ਤੋਂ ਇਕ ਦਿਨ ਬਾਅਦ ਹੀ ਸੌਦਾ ਸਾਧ ਰਾਮ ਰਹੀਮ ਨੂੰ ਦਿੱਤੀ ਪਰੋਲ ਉਤੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ। ਇਸ ਦੇ ਚੱਲਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਐਡੀ ਕਿਹੜੀ ਐਮਰਜੈਂਸੀ ਸੀ, ਜੋ ਸੌਦਾ ਸਾਧ ਨੂੰ ਪੈਰੋਲ ਦੇ ਕੇ ਬਾਹਰ ਕੱਢਿਆ ਗਿਆ। ਉਨ੍ਹਾਂ ਕਿਹਾ ਨਿਯਮਾਂ ਤੋਂ ਉਲਟ ਗੁਰੂ ਘਰਾਂ ਦੇ ਵਿੱਚ ਅਰਦਾਸ ਦੇ ਸ਼ਬਦਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨਾ ਬਹੁਤ ਹੀ ਗ਼ਲਤ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਇਹ ਇਕ ਵੱਡੀ ਸਾਜ਼ਿਸ਼ ਰਚੀ ਗਈ ਹੈ। 

ਇਹ ਵੀ ਪੜ੍ਹੋ: ਦੁਕਾਨਾਂ ਖੋਲ੍ਹਣ ਨੂੰ ਲੈ ਕੇ ਕਪੂਰਥਲਾ ਮੈਜਿਸਟ੍ਰੇਟ ਵੱਲੋਂ ਨਵੀਆਂ ਹਦਾਇਤਾਂ ਜਾਰੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 


shivani attri

Content Editor

Related News