ਬੀਬੀ ਜਗੀਰ ਕੌਰ ਨੇ ਖੁਦ ਸੰਭਾਲਿਆ ਸਿਹਤ ਸੇਵਾਵਾਂ ਪ੍ਰਦਾਨ ਕਰਨ ਦਾ ਮੋਰਚਾ, ਹਸਪਤਾਲਾਂ ਦਾ ਕਰ ਰਹੇ ਨੇ ਦੌਰਾ

Thursday, May 13, 2021 - 05:35 PM (IST)

ਅੰਮ੍ਰਿਤਸਰ (ਛੀਨਾ) - ਕੋਰੋਨਾ ਕਾਰਨ ਦੇਸ਼ ’ਚ ਕੌਮੀ ਸਿਹਤ ਐਮਰਜੈਂਸੀ ਜਿਹੇ ਹਾਲਾਤ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੋਕਾਂ ਦੀਆਂ ਕੀਮਤੀ ਜਾਨਾ ਬਚਾਉਣ ਲਈ ਆਪਣੇ ਹਸਪਤਾਲਾਂ ਨੂੰ ਸਿਹਤ ਸਹੂਲਤਾਂ ਨਾਲ ਲੈਸ ਕਰਨ ਸਣੇ ਗੁਰਦੁਆਰਾ ਸਾਹਿਬ ਦੇ ਹਾਲਾਂ ’ਚ ਆਰਜੀ ਕੋਵਿਡ ਕੈਅਰ ਕੇਂਦਰ ਸਥਾਪਤ ਕਰ ਦਿੱਤੇ ਹਨ। ਅਜਿਹੇ ਵਿਸ਼ਾਲ ਪ੍ਰਬੰਧ ਕਰਕੇ ਉਨ੍ਹਾਂ ਸਾਬਤ ਕਰ ਦਿਤਾ ਹੈ ਕਿ ਮਾਨਵਤਾ ਦੇ ਭਲੇ ਵਾਸਤੇ ਜਿੰਨਾ ਨੇ ਕੁਝ ਕਰ ਦਿਖਾਉਣਾ ਹੋਵੇ, ਉਹ ਕਦੇ ਢਿੱਲ ਨਹੀਂ ਕਰਦੇ ਅਤੇ ਜਿੰਨਾ ਨੇ ਟਾਲ ਮਟੋਲ ਵਾਲੀ ਨੀਤੀ ਅਪਨਾਉਣੀ ਹੋਵੇ, ਉਨ੍ਹਾਂ ਕੋਲ ਬਹਾਨਿਆ ਦੀ ਕੋਈ ਘਾਟ ਨਹੀ ਹੁੰਦੀ। ਕੋਰੋਨਾ ਦੀ ਲਪੇਟ ਆ ਰਹੇ ਪੰਜਾਬ ਦੇ ਲੋਕਾਂ ਨੂੰ ਬਚਾਉਣ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਖੁਦ ਸਿਹਤ ਸੇਵਾਵਾਂ ਪ੍ਰਦਾਨ ਕਰਨ ਦਾ ਮੋਰਚਾ ਸੰਭਾਲ ਲਿਆ ਹੈ। 

ਪੜ੍ਹੋ ਇਹ ਵੀ ਖਬਰ - ਕੱਪੜੇ ਸੁੱਕਣੇ ਪਾਉਣ ਨੂੰ ਲੈ ਕੇ ਦੋ ਜਨਾਨੀਆਂ 'ਚ ਹੋਏ ਝਗੜੇ ਨੇ ਧਾਰਿਆ ਖ਼ੂਨੀ ਰੂਪ, 1 ਦੀ ਮੌਤ (ਤਸਵੀਰਾਂ)

ਬੀਬੀ ਜਗੀਰ ਕੌਰ ਨੇ ਲੋਕਾਂ ਦੀ ਜਾਨ ਬਚਾਉਣ ਲਈ ਉਹ ਸਭ ਕਦਮ ਚੁੱਕੇ ਹਨ, ਜਿੰਨਾ ਦੀ ਸਮੇਂ ਅਨੁਸਾਰ ਬੇਹੱਦ ਜ਼ਰੂਰਤ ਸੀ। ਅੱਜ ਪੰਜਾਬ ਸਣੇ ਪੂਰੇ ਦੇਸ਼ ’ਚ ਅਜਿਹੇ ਨਾਜ਼ੁਕ ਹਾਲਾਤ ਬਣੇ ਹੋਏ ਹਨ ਕਿ ਸਰਕਾਰਾਂ ਚਲਾਉਣ ਵਾਲੇ ਲੀਡਰ ਅਤੇ ਉਚ ਅਹੁੱਦਿਆ ’ਤੇ ਬੈਠੇ ਅਧਿਕਾਰੀ ਆਪਣੀਆਂ ਜਾਨਾਂ ਬਚਾਉਣ ਲਈ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ ਪਰ ਬੀਬੀ ਜਗੀਰ ਕੌਰ ਇਸ ਭਿਆਨਕ ਦੌਰ ’ਚ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾ ਸ਼੍ਰੋਮਣੀ ਕਮੇਟੀ ਦੇ ਹਸਪਤਾਲਾਂ ਅਤੇ ਕੋਵਿਡ ਕੇਂਦਰਾ ਦਾ ਖੁਦ ਦੌਰਾ ਕਰ ਰਹੀ ਹੈ। ਉਹ ਨਿਗਰਾਨੀ ਕਰ ਰਹੇ ਹਨ ਕਿ ਕਿਤੇ ਵੀ ਲੋਕਾਂ ਦੇ ਇਲਾਜ ’ਚ ਕੋਈ ਘਾਟ ਨਾ ਰਹੇ।

ਪੜ੍ਹੋ ਇਹ ਵੀ ਖਬਰ - ਅੰਮ੍ਰਿਤਸਰ ’ਚ ਰੂਹ ਕੰਬਾਊ ਵਾਰਦਾਤ : ਪਾਰਲਰ ਗਈ ਕੁੜੀ ਦਾ ‘ਕਤਲ’, ਲਾਸ਼ ’ਤੇ ਪਿਸਤੌਲ ਰੱਖ ਫ਼ਰਾਰ ਹੋਇਆ ਕਾਤਲ

ਇਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਕੋਰੋਨਾ ਦੀ ਲਪੇਟ ’ਚ ਆਉਣ ਵਾਲੇ ਪਰਿਵਾਰਾਂ ਨੂੰ ਸ਼੍ਰੋਮਣੀ ਕਮੇਟੀ ਵਲੋਂ ਘਰਾਂ ’ਚ ਤਿੰਨ ਟਾਈਮ ਦਾ ਲੰਗਰ ਪਹੁੰਚਾਉਣ ਦੀ ਸੇਵਾ ਵੀ ਬਾਖੂਬੀ ਨਿਭਾਈ ਜਾ ਰਹੀ ਹੈ। ਇਸ ਸਬੰਧ ’ਚ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਆਖਿਆ ਕਿ ਸਾਡੇ ਗੁਰੂ ਸਾਹਿਬਾਨਾ ਨੇ ਸਾਨੂੰ ਮਾਨਵਤਾ ਦੀ ਸੇਵਾ ਦਾ ਮਾਰਗ ਦਿਖਾਇਆ ਹੈ, ਜਿਸ ’ਤੇ ਪਹਿਰਾ ਦੇਣਾ ਹਰੇਕ ਸਿੱਖ ਦਾ ਫਰਜ਼ ਬਣਦਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਸੰਕਟ ਦੌਰਾਨ ਸ਼੍ਰੋਮਣੀ ਕਮੇਟੀ ਲੋਕਾਂ ਨੂੰ ਇਸ ਭਿਆਨਕ ਵਾਇਰਸ ਤੋਂ ਬਚਾਉਣ ਲਈ ਜਿੰਨੇ ਵੀ ਪ੍ਰਬੰਧ ਕਰ ਸਕਦੀ ਸੀ ਉਸ ਤੋਂ ਵੱਧ ਕੇ ਕਾਰਜ ਕੀਤੇ ਜਾ ਰਹੇ ਹਨ।

ਪੜ੍ਹੋ ਇਹ ਵੀ ਖਬਰ - ਕੋਰੋਨਾ ਦੇ ਵਧਦੇ ਕਹਿਰ ’ਚ ਜੇਕਰ ‘ਬੱਚਿਆਂ’ ’ਚ ਦਿਖਾਈ ਦੇਣ ਇਹ ‘ਲੱਛਣ’, ਤਾਂ ਜ਼ਰੂਰ ਕਰਵਾਓ ਕੋਰੋਨਾ ਟੈਸਟ

ਬੀਬੀ ਜਗੀਰ ਕੌਰ ਨੇ ਕਿਹਾ ਕਿ ਇਹ ਖੁਸ਼ੀ ਵਾਲੀ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਦੇ ਹਸਪਤਾਲਾਂ ਅਤੇ ਕੋਵਿਡ ਕੇਅਰ ਕੇਂਦਰ ’ਚ ਇਲਾਜ ਲਈ ਦਾਖਲ ਹੋਣ ਵਾਲੇ ਮਰੀਜ਼ ਵਾਹਿਗੁਰੂ ਦੀ ਕਿਰਪਾ ਸਦਕਾ ਸਿਹਤਯਾਬ ਹੋ ਕੇ ਘਰਾਂ ਨੂੰ ਪਰਤ ਰਹੇ ਹਨ। ਬੀਬੀ ਜਗੀਰ ਕੌਰ ਨੇ ਕਿਹਾ ਕਿ ਕੋਵਿਡ 19 ਦਾ ਕਹਿਰ ਜਦੋਂ ਤੱਕ ਥੱਮ ਨਹੀ ਜਾਂਦਾ, ਉਨੀ ਦੇਰ ਤੱਕ ਸ਼੍ਰੋਮਣੀ ਕਮੇਟੀ ਦੀਆਂ ਸਿਹਤ ਸੇਵਾਵਾਂ ਜਾਰੀ ਰਹਿਣਗੀਆਂ। 

ਪੜ੍ਹੋ ਇਹ ਵੀ ਖਬਰ - ਅੰਮ੍ਰਿਤਸਰ 'ਚ ਦਿਲ ਦਹਿਲਾਅ ਦੇਣ ਵਾਲੀ ਵਾਰਦਾਤ : 7 ਸਾਲਾ ਮਾਸੂਮ ਦੇ ਚਿਹਰੇ 'ਤੇ ਸੈਨੇਟਾਈਜ਼ਰ ਪਾ ਲਾਈ ਅੱਗ


rajwinder kaur

Content Editor

Related News