ਸੁਖਬੀਰ ਸਿੰਘ ਬਾਦਲ ''ਤੇ ਹੋਏ ਹਮਲੇ ਦੀ ਬੀਬੀ ਜਗੀਰ ਕੌਰ ਨੇ ਕੀਤੀ ਨਿੰਦਾ

Wednesday, Dec 04, 2024 - 02:30 PM (IST)

ਬੇਗੋਵਾਲ (ਰਜਿੰਦਰ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾ ਕਰ ਰਹੇ ਸੁਖਬੀਰ ਸਿੰਘ ਬਾਦਲ 'ਤੇ ਗੋਲ਼ੀ ਚਲਾਉਣ ਦੀ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਸੰਗਤਾਂ ਦਾ ਮੁਕੱਦਸ ਅਸਥਾਨ ਹੈ। ਇਥੇ ਅਜਿਹੀ ਘਟਨਾ ਵਾਪਰਨੀ ਨਹੀਂ ਸੀ ਚਾਹੀਦੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜੁਡੀਸ਼ੀਅਲ ਜਾਂਚ ਕਰਵਾਈ ਜਾਵੇ।

ਇਹ ਵੀ ਪੜ੍ਹੋ- ਡੇਰਾ ਬਿਆਸ ਦੀ ਸੰਗਤ ਲਈ ਅਹਿਮ ਖ਼ਬਰ, ਬਦਲਿਆ ਸਤਿਸੰਗ ਦਾ ਸਮਾਂ, ਜਾਣੋ ਨਵੀਂ Timing

ਜ਼ਿਕਰਯੋਗ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮਿਲੀ ਸਜ਼ਾ ਨਿਭਾਅ ਰਹੇ ਸੁਖਬੀਰ ਸਿੰਘ ਬਾਦਲ 'ਤੇ ਗੋਲ਼ੀ ਚਲਾ ਕੇ ਕਾਤਲਾਨਾ ਹਮਲਾ ਕੀਤਾ ਗਿਆ। ਇਹ ਹਮਲਾ ਉਦੋਂ ਹੋਇਆ ਜਦੋਂ ਸੁਖਬੀਰ ਬਾਦਲ ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਓੜੀ ਵਿਖੇ ਸੇਵਾਦਾਰ ਦੀ ਡਿਊਟੀ ਨਿਭਾਅ ਰਹੇ ਸਨ। ਉਨ੍ਹਾਂ ਦੇ ਆਲੇ-ਦੁਆਲੇ ਸੇਵਾਦਾਰ ਅਤੇ ਅੰਗ ਰੱਖਿਅਕ ਮੌਜੂਦ ਸਨ। ਸਾਰੀ ਸੰਗਤ ਸ੍ਰੀ ਦਰਬਾਰ ਸਾਹਿਬ ਜਾ ਰਹੀ ਸੀ, ਇਸ ਦੌਰਾਨ ਭੂਰੇ ਰੰਗ ਦੀ ਜੈਕੇਟ, ਮੂੰਗੀਆ ਪੈਂਟ ਅਤੇ ਨੀਲੀ ਪੱਗੜੀ ਧਾਰੀ ਅੱਧਖੜ ਉਮਰ ਦਾ ਸ਼ਖ਼ਸ ਉਥੇ ਆਇਆ। ਉਸ ਨੇ ਸੁਖਬੀਰ ਬਾਦਲ ਨੂੰ ਵੇਖਦੇ ਹੀ ਅਚਾਨਕ ਕਦਮ ਹੌਲੀ ਕਰ ਲਏ। ਹਮਲਾਵਰ ਸੁਖਬੀਰ ਤੋਂ ਸਿਰਫ਼ ਤਿੰਨ ਕਦਮਾਂ ਦੀ ਦੂਰੀ 'ਤੇ ਸੀ। ਉਸ ਦੀ ਇਸ ਹਰਕਤ 'ਤੇ ਸਕਿਓਰਿਟੀ ਗਾਰਡ ਦੀ ਵੀ ਨਜ਼ਰ ਸੀ। ਅਚਾਨਕ ਉਸ ਨੇ ਜੇਬ੍ਹ ਵਿਚੋਂ ਪਿਸਤੌਲ ਕੱਢੀ ਅਤੇ ਸੁਖਬੀਰ ਬਾਦਲ ਵੱਲ ਕਰਕੇ ਗੋਲ਼ੀ ਚਲਾਉਣ ਦੀ ਕੋਸ਼ਿਸ਼ ਕੀਤੀ।

ਇਹ ਵੀ ਪੜ੍ਹੋ- ਸੁਖਬੀਰ ਬਾਦਲ 'ਤੇ ਹਮਲਾ ਕਰਨ ਵਾਲੇ ਚੌੜਾ ਦੀ ਪਤਨੀ ਆਈ ਮੀਡੀਆ ਸਾਹਮਣੇ, ਕਰ 'ਤੇ ਵੱਡੇ ਖ਼ੁਲਾਸੇ

ਇਕ ਸਕਿਓਰਿਟੀ ਗਾਰਡ ਨੇ ਫੁਰਤੀ ਨਾਲ ਉਸ ਦੇ ਹੱਥ ਨੂੰ ਉਪਰ ਕਰ ਦਿੱਤਾ। ਇਸ ਕਾਰਣ ਗੋਲ਼ੀ ਸੁਖਬੀਰ ਬਾਦਲ ਨੂੰ ਨਾ ਲੱਗ ਕੇ ਹਵਾ ਵਿਚ ਚੱਲ ਗਈ। ਹਮਲਾਵਰ ਨੇ ਇਕ ਹੋਰ ਗੋਲ਼ੀ ਚਲਾਈ ਉਹ ਵੀ ਹਵਾ ਵਿਚ ਚੱਲੀ। ਇਸ ਦੌਰਾਨ ਸੁਰੱਖਿਆ ਗਾਰਡਾਂ ਅਤੇ ਸ੍ਰੀ ਦਰਬਾਰ ਸਾਹਿਬ ਦੇ ਸੇਵਾਦਾਰਾਂ ਨੇ ਵੀ ਹਮਲਾਵਰ ਨੂੰ ਦਬੋਚ ਲਿਆ। ਇਸ ਗੋਲ਼ੀਕਾਂਡ ਨਾਲ ਮੌਕੇ ਉਤੇ ਭਾਜੜਾਂ ਪੈ ਗਈਆਂ। ਘਟਨਾ ਵੇਖ ਹੋਰ ਸੁਰੱਖਿਆ ਗਾਰਡਾਂ ਨੇ ਸੁਖਬੀਰ ਨੂੰ ਘੇਰੇ ਵਿਚ ਲੈ ਲਿਆ। ਗਾਰਡਾਂ ਨੇ ਹਾਲਾਤ ਨੂੰ ਕੰਟਰੋਲ ਕੀਤਾ ਅਤੇ ਸੁਖਬੀਰ ਨੂੰ ਸੁਰੱਖਿਅਤ ਸਥਾਨ 'ਤੇ ਪਹੁੰਚਾਇਆ। ਚੰਗੀ ਗੱਲ ਇਹ ਰਹੀ ਕਿ ਇਸ ਗਲ਼ੀਬਾਰੀ ਵਿਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। 

ਇਹ ਵੀ ਪੜ੍ਹੋ- ਸੁਖਬੀਰ ਬਾਦਲ 'ਤੇ ਹੋਏ ਹਮਲੇ ਬਾਰੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦਾ ਵੱਡਾ ਖ਼ੁਲਾਸਾ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


shivani attri

Content Editor

Related News