ਬੀਬੀ ਜਗੀਰ ਕੌਰ ਵਲੋਂ ਅਕਾਲੀ ਦਲ ਬੀਬੀਆਂ ਦੀ 21 ਮੈਂਬਰੀ ਮੁੱਖ ਸਲਾਹਕਾਰ ਕਮੇਟੀ ਦਾ ਗਠਨ

Friday, Jun 26, 2020 - 04:20 PM (IST)

ਬੀਬੀ ਜਗੀਰ ਕੌਰ ਵਲੋਂ ਅਕਾਲੀ ਦਲ ਬੀਬੀਆਂ ਦੀ 21 ਮੈਂਬਰੀ ਮੁੱਖ ਸਲਾਹਕਾਰ ਕਮੇਟੀ ਦਾ ਗਠਨ

ਚੰਡੀਗੜ੍ਹ: ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਇਸਤਰੀ ਅਕਾਲੀ ਦਲ ਦੀ 21 ਮੈਂਬਰੀ ਮੁੱਖ ਸਲਾਹਕਾਰ ਕਮੇਟੀ ਦਾ ਐਲਾਨ ਕਰ ਦਿੱਤਾ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਇਕ ਬਿਆਨ 'ਚ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਇਸ 21 ਮੈਂਬਰੀ ਮੁੱਖ ਸਲਾਹਕਾਰ ਕਮੇਟੀ 'ਚ ਵੱਖ-ਵੱਖ ਖੇਤਰਾਂ 'ਚ ਆਪਣੀ ਪਛਾਣ ਬਣਾਉਣ ਵਾਲੀਆਂ ਬੀਬੀਆਂ ਨੂੰ ਸ਼ਾਮਲ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਜਿਨ੍ਹਾਂ ਸੀਨੀਅਰ ਬੀਬੀਆਂ ਨੂੰ ਇਸ ਕਮੇਟੀ 'ਚ ਸ਼ਾਮਲ ਕੀਤਾ ਗਿਆ ਹੈ, ਉਨ੍ਹਾਂ 'ਚ ਬੀਬੀ ਸਤਵਿੰਦਰ ਕੌਰ ਧਾਲੀਵਾਲ ਸਾਬਕਾ ਮੈਂਬਰ ਪਾਰਲੀਮੈਂਟ, ਬੀਬੀ ਮਹਿੰਦਰ ਕੌਰ ਜੋਸ਼ ਸਾਬਕਾ ਮੰਤਰੀ, ਬੀਬੀ ਹਰਪ੍ਰੀਤ ਕੌਰ ਮੁਖਮੈਲਪਰ, ਬੀਬੀ ਵਨਿੰਦਰ ਕੌਰ ਲੁੰਬਾ (ਦੋਵੇਂ ਸਾਬਕਾ ਵਿਧਾਇਕ),ਬੀਬੀ ਹਰਜਿੰਦਰ ਕੌਰ ਸਾਬਕਾ ਮੇਅਰ ਚੰਡੀਗੜ੍ਹ ,ਬੀਬੀ ਪਰਮਜੀਤ ਕੌਰ ਲਾਂਡਰਾ ਸਾਬਕਾ ਚੇਅਰਪਰਸਨ, ਬੀਬੀ ਗੁਰਿੰਦਰ ਕੌਰ ਭੋਲੂਵਾਲਾ (ਤਿੰਨੇ ਮੈਂਬਰ ਐੱਸ.ਜੀ.ਪੀ.ਸੀ), ਬੀਬੀ ਹਰਪ੍ਰੀਤ ਕੌਰ ਬਰਨਾਲਾ, ਬੀਬੀ ਰਣਜੀਤ ਕੌਰ ਦਿੱਲੀ ਮੈਂਬਰ ਡੀ.ਐੱਸ.ਜੀ.ਐੱਮ.ਸੀ, ਬੀਬੀ ਰਵਿੰਦਰ ਕੌਰ ਅਜਰਾਣਾ ਹਰਿਆਣਾ ਸਾਬਕਾ ਮੈਂਬਰ ਐੱਸ.ਜੀ.ਪੀ.ਸੀ, ਬੀਬੀ ਪਰਮਿੰਦਰ ਕੌਰ ਪਨੂੰ ਸਾਬਕਾ ਕੌਂਸਲਰ, ਬੀਬੀ ਰਜਿੰਦਰ ਕੌਰ ਮੀਮਸਾ ਸੰਗਰੂਰ, ਬੀਬੀ ਬਲਵੀਰ ਕੌਰ ਪ੍ਰਧਾਨ ਖਾਲਸਾ ਕਾਲਜ ਜਲੰਧਰ, ਬੀਬੀ ਵੀਨਾ ਦਾਦਾ ਪ੍ਰਿੰਸੀਪਲ ਸੈਂਟ ਸੋਲਜਰ ਕਾਲਜ ਜਲੰਧਰ, ਬੀਬੀ ਰਵਿੰਦਰ ਕੌਰ ਚੱਢਾ ਪ੍ਰਿੰਸੀਪਲ ਦਸ਼ਮੇਸ਼ ਕਾਲਜ ਮੁਕੇਰੀਆਂ, ਡਾ. ਅਮਰਜੀਤ ਕੌਰ ਕੋਟਫੱਤਾ (ਰਿਟਾ) ਡੀ.ਈ.ਓ, ਬੀਬੀ ਦਰਸ਼ਨ ਕੌਰ (ਰਿਟਾ) ਡੀ.ਪੀ.ਆਈ, ਬੀਬੀ ਰਜਿੰਦਰ ਕੌਰ ਵੀਨਾ ਮੱਕੜ ਚੰਡੀਗੜ•, ਬੀਬੀ ਅਦਵੇਤਾ ਤਿਵਾੜੀ, ਡਾ. ਹਰਲੀਨ ਕੌਰ ਜਲੰਧਰ ਅਤੇ ਬੀਬੀ ਜੈਸਮੀਨ ਕੌਰ ਸੰਧਾਵਾਲੀਆ ਉਘੇ ਪੱਤਰਕਾਰ ਦੇ ਨਾਮ ਸ਼ਾਮਲ ਹਨ। ਬੀਬੀ ਜਗੀਰ ਕੌਰ ਨੇ ਕਿਹਾ ਕਿ  ਇਸਤਰੀ ਅਕਾਲੀ ਦਲ ਦੇ ਬਾਕੀ ਜਥੇਬੰਦਕ ਢਾਂਚੇ ਦੇ ਐਲਾਨ ਵੀ ਕੁਝ ਦਿਨਾਂ ਵਿੱਚ ਕਰ ਦਿੱਤਾ ਜਾਵੇਗਾ।


author

Shyna

Content Editor

Related News