ਹਵਾ ਦੇ ਬੁੱਲੇ ਵਾਂਗ ਖਤਮ ਹੋਈ ''ਆਪ'' : ਬੀਬੀ ਜਗੀਰ ਕੌਰ

08/01/2018 6:52:38 PM

ਹਰਿਆਣਾ (ਰਣਦੀਪ ਰੋਰ)— ਹਰਿਆਣਾ 'ਚ ਅਕਾਲੀ ਦਲ ਨੇ ਚੋਣਾਂ ਨੂੰ ਲੈ ਕੇ ਬਿਗੁਲ ਵਜਾ ਦਿੱਤਾ ਹੈ। ਦੱਸਣਯੋਗ ਹੈ ਕਿ 19 ਅਗਸਤ ਨੂੰ ਕੂਰਕਸ਼ੇਤਰ ਦੇ ਪਿੱਪਲੀ 'ਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਪ੍ਰਧਾਨਗੀ 'ਚ ਰੈਲੀ ਕੀਤੀ ਜਾ ਰਹੀ ਹੈ। ਰੈਲੀ ਸਬੰਧੀ ਮਹਿਲਾਵਾਂ ਨੂੰ ਲਾਮਬੰਦ ਕਰਨ ਲਈ ਬੀਬੀ ਜਗੀਰ ਕੌਰ ਹਰਿਆਣਾ ਪਹੁੰਚੀ, ਜਿੱਥੇ ਉਸ ਨੇ 'ਆਪ' 'ਤੇ ਨਿਸ਼ਾਨੇ ਸਾਧਦੇ ਹੋਏ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ 'ਚ ਹਵਾ ਦੇ ਬੁੱਲੇ ਵਾਂਗ 'ਆਪ' ਖਤਮ ਹੋਈ ਹੈ। ਜਗੀਰ ਕੌਰ ਨੇ ਮਹਿਲਾਵਾਂ ਨੂੰ ਰੈਲੀ 'ਚ ਹਾਜ਼ਰ ਹੋਣ ਲਈ ਪ੍ਰੇਰਿਤ ਕੀਤਾ। ਹੁਣ ਦੇਖਣਾ ਇਹ ਹੋਵੇਗਾ ਕਿ 19 ਤਰੀਕ ਨੂੰ ਹੋਣ ਵਾਲੀ ਅਕਾਲੀ ਦਲ ਦੀ ਰੈਲੀ ਨੂੰ ਹਰਿਆਣਾ ਦੇ ਲੋਕ ਕਿੰਨਾ ਬੂਰ ਪਾਉਂਦੇ ਹਨ।


Related News