ਪਾਕਿਸਤਾਨ ''ਚ ਘੱਟ ਗਿਣਤੀਆਂ ''ਤੇ ਵੱਧ ਰਹੇ ਜ਼ੁਲਮ : ਹਰਸਿਮਰਤ
Thursday, Jan 09, 2020 - 07:21 PM (IST)
ਬੋਹਾ,(ਮਨਜੀਤ) : ਪਾਕਿਸਤਾਨ 'ਚ ਹੋ ਰਹੇ ਘੱਟ ਗਿਣਤੀਆਂ 'ਤੇ ਜ਼ੁਲਮ ਹੁਣ ਹੱਦਾਂ ਪਾਰ ਕਰਨ ਲੱਗ ਪਏ ਹਨ ਤੇ ਕੇਂਦਰ ਸਰਕਾਰ ਇਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸਤ ਨਹੀਂ ਕਰੇਗੀ । ਸਿੱਖਾਂ-ਹਿੰਦੂਆਂ ਤੇ ਹੋਰ ਘੱਟ ਗਿਣਤੀਆਂ 'ਤੇ ਹੋ ਰਹੇ ਜ਼ੁਲਮਾਂ ਕਾਰਨ ਉੱਥੇ ਘੱਟ ਗਿਣਤੀ ਲੋਕਾਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ । ਜੇ ਉੱਥੋਂ ਦੇ ਸਿੱਖ, ਹਿੰਦੂ ਇਸਾਈ ਤੇ ਹੋਰ ਘੱਟ ਗਿਣਤੀ ਦੇ ਲੋਕ ਆਪਣੇ ਨਾਲ ਹੋ ਰਹੇ ਅਮਾਨਵੀ ਵਰਤਾਰੇ ਤੋਂ ਤੰਗ ਆ ਕੇ ਭਾਰਤ 'ਚ ਸ਼ਰਨ ਲੈਂਦੇ ਹਨ ਤਾਂ ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਇਸਦਾ ਵਿਰੋਧ ਕਰਕੇ ਆਪਣੀ ਰਾਜਨੀਤੀ ਖੇਡਦੀਆਂ ਹਨ । ਇਹ ਦੋਸ਼ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਵਿਧਾਨ ਸਭਾ ਹਲਕਾ ਬੁਢਲਾਡਾ ਦੇ ਪਿੰਡ ਮੰਦਰਾਂ, ਮੰਘਾਣੀਆਂ, ਗੁੜੱਦੀ, ਆਦਿ 'ਚ ਪੱਤਰਕਾਰਾਂ ਨਾਲ ਗਲੱਬਾਤ ਕਰਦਿਆਂ ਕਹੇ।
ਉਨ੍ਹਾਂ ਕਿਹਾ ਕਿ ਅਫਿਗਾਨੀਸਤਾਨ ਤੋਂ ਆਏ ਬਹੁਤ ਸਾਰੇ ਹਿੰਦੂ ਸਿੱਖ ਪਰਿਵਾਰ ਪਿਛਲੀਆਂ ਤਿੰਨ ਪੀੜ੍ਹੀਆ ਤੋਂ ਭਾਰਤ ਵਿਚ ਰਹਿ ਰਹੇ ਹਨ ਪਰ ਭਾਰਤੀ ਨਾਗਰਿਕਤਾ ਨਾ ਮਿਲਣ ਕਾਰਨ ਉਨ੍ਹਾਂ ਨੂੰ ਬਹੁਤ ਪ੍ਰੇਸ਼ਾਨੀਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿਚ ਗੁਰਦੁਆਰਾ ਨਨਕਾਣਾ ਸਾਹਿਬ 'ਤੇ ਪੱਥਰਬਾਜ਼ੀੳ ਕਰਨ 'ਤੇ ਸਿੱਖ ਪੱਤਰਕਾਰ ਦੇ ਭਰਾ ਦਾ ਕਤਲ ਕਰਨ ਦੀਆਂ ਘਟਨਾਵਾਂ ਘੱਟ ਗਿਣਤੀ ਲੋਕਾਂ 'ਤੇ ਹੋਣ ਵਾਲੇ ਜ਼ੁਲਮ ਦੀਆਂ ਵੱਡੀਆਂ ਉਦਾਰਹਣਾ ਹਨ ਪਰ ਵਿਰੋਧੀ ਪਾਰਟੀਆਂ ਅਜੇ ਵੀ ਆਪਣੀ ਸੌੜੀ ਸਿਆਸਤ ਲਈ ਪਾਕਿਸਤਾਨ ਦੀ ਹੀ ਬੋਲੀ ਬੋਲ ਰਹੀਆਂ ਹਨ। ਪੁਲਸ ਮੁਲਾਜ਼ਮਾਂ ਨੂੰ 13 ਮਹੀਨੇ ਤਨਖਾਹ ਵਿਚੋਂ ਇਕ ਮਹੀਨੇ ਦੀ ਕਟੌਤੀ ਕਰਨ ਤੇ ਹੋਰ ਮੁਲਾਜ਼ਮਾਂ ਨੂੰ ਡੀ. ਏ. ਦੀਆਂ ਕਿਸਤਾਂ ਨਾ ਦੇਣ ਸਬੰਧੀ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਮੰਤਰੀਆਂ ਤੇ ਸਲਾਹਕਾਰਾਂ ਦੀ ਫੌਜ ਨੂੰ ਸਹੂਲਤਾ ਦੇਣ ਵੇਲੇ ਤਾਂ ਵਾਧੂ ਦੀ ਫਿਜੂਲ ਖਰਚੀ ਕਰਨ ਤੋਂ ਕੋਈ ਸੰਕੋਚ ਨਹੀਂ ਕਰਦੀ ਪਰ ਲੋਕਾਂ ਨੂੰ ਕੋਈ ਵੀ ਸਹੂਲਤ ਦੇਣ ਵੇਲੇ ਉਸ ਦਾ ਖਜ਼ਾਨਾ ਖਾਲੀ ਹੋ ਜਾਂਦਾ ਹੈ ।
ਪੰਜਾਬ ਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਖਾਲੀ ਖਜ਼ਾਨਾ ਮੰਤਰੀ ਦਾ ਨਾ ਦਿੰਦਿਆਂ ਉਨ੍ਹਾਂ ਕਿਹਾ ਕਿ ਉਸ ਦੀ ਨਾ ਕਾਬਲੀਅਤ ਕਾਰਨ ਸਮਾਜ ਦਾ ਹਰ ਵਰਗ ਸਰਕਾਰ ਤੋਂ ਦੁਖੀ ਹੈ। ਉਨ੍ਹਾਂ ਕਿਹਾ ਕਿ ਹੁਣ ਤਾਂ ਕਾਂਗਰਸ ਪਾਰਟੀ ਦੇ ਆਪਣੇ ਐਮ. ਐਲ. ਏ. ਵੀ ਸਰਕਾਰ ਖਿਲਾਫ ਬੋਲਣ ਲੱਗ ਪਏ ਹਨ ਕਿ ਇਸ ਸਰਕਾਰ ਵਿਚ ਭ੍ਰਿਸ਼ਟਾਚਾਰ ਦਾ ਕਿਨਾਂ ਬੋਲਬਾਲਾ ਹੈ । ਇਸ ਮੌਕੇ ਹੋਰਨਾਂ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਫਫੜੇ ਭਾਈ ਕੇ, ਹਲਕਾ ਸੇਵਾਦਾਰ ਡਾਕਟਰ ਨਿਸ਼ਾਨ ਸਿੰਘ, ਬਲਵਿੰਦਰ ਸਿੰਘ ਪਟਵਾਰੀ, ਦਰਸ਼ਨ ਸਿੰਘ ਗੰਢੂ ਕਲਾਂ, ਦਵਿੰਦਰ ਸਿੰਘ ਚੱਕ ਅਲੀਸ਼ੇਰ, ਰਘੁਵੀਰ ਸਿੰਘ ਚਹਿਲ, ਤਨਜੋਤ ਸਾਹਨੀ, ਬਿੱਟੂ ਚੌਧਰੀ, ਦਰਸ਼ਨ ਮੰਡੇਰ, ਬਿੰਦਰ ਸਿੰਘ ਮੰਘਾਣੀਆਂ, ਸੋਹਣਾ ਸਿੰਘ ਕਲੀਪੁਰ, ਸ਼ਾਮ ਲਾਲ ਧਲੇਵਾਂ, ਬਲਵਿੰਦਰ ਸਿੰਘ ਕਾਕਾ, ਕਰਮਜੀਤ ਸਿੰਘ ਮਾਘੀ, ਸ਼ਮਸ਼ੇਰ ਗੁੜੱਦੀ ਜਥੇਦਾਰ ਜੋਗਾ ਸਿੰਘ, ਗੁਰਦੀਪ ਸਿੰਘ ਟੋਡਰਪੁਰ , ਸਰਕਲ ਪ੍ਰਧਾਨ ਮਹਿੰਦਰ ਸਿੰਘ ਸੈਦੇਵਾਲਾ, ਹਰਮੇਲ ਸਿੰਘ ਕਲੀਪੁਰ, ਭੋਲਾ ਸਿੰਘ ਨਰਸੌਤ, ਪ੍ਰਕਾਸ਼ ਸਿੰਘ ਮੱਲ ਸਿੰਘ ਵਾਲਾ, ਸਾਬਕਾ ਸਰਪਚ ਗੁਰਦੀਪ ਸਿੰਘ ਭਾਵਾ , ਜਸਵੀਰ ਸਿੰਘ ਜੱਸੂ ਆਦਿ ਤੋਂ ਇਲਾਵਾ ਵੀ ਮੌਜੂਦ ਸਨ।