102 ਕਿਲੋ ਭੁੱਕੀ ਸਮੇਤ ਕਾਰ ਚਾਲਕ ਵਿਅਕਤੀ ਕਾਬੂ

Thursday, Aug 23, 2018 - 11:57 PM (IST)

102 ਕਿਲੋ ਭੁੱਕੀ ਸਮੇਤ ਕਾਰ ਚਾਲਕ ਵਿਅਕਤੀ ਕਾਬੂ

ਪਠਾਨਕੋਟ,  (ਸ਼ਾਰਦਾ)-  ਅੱਜ ਸੀ. ਆਈ. ਏ. ਸਟਾਫ਼  ਨੇ  ਨਾਕੇ ਦੌਰਾਨ ਇਕ ਆਈ-10 ਕਾਰ (ਨੰ. ਪੀ ਬੀ 35 ਐਕਸ-6932) ਨੂੰ ਕਾਬੂ ਕਰ ਕੇ ਤਲਾਸ਼ੀ ਦੌਰਾਨ 102 ਕਿਲੋ ਭੁੱਕੀ  ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ। ਸਟਾਫ਼ ਮੁਖੀ ਭਾਰਤ ਭੂਸ਼ਣ ਨੇ ਦੱਸਿਆ ਕਿ ਏ. ਐੱਸ. ਆਈ. ਸਤੀਸ਼ ਕੁਮਾਰ ਨੇ ਪੁਲਸ ਪਾਰਟੀ ਸਮੇਤ ਨਸ਼ੇ ਦੇ ਸੌਦਾਗਰਾਂ ਨੂੰ ਕਾਬੂ ਕਰਨ ਲਈ ਨਲਵਾ ਪੁਲ ਦੇ ਨਜ਼ਦੀਕ ਨਾਕਾ ਲਾਇਆ ਹੋਇਆ ਸੀ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਉਕਤ ਨੰਬਰੀ ਕਾਰ ਜੇ. ਐਂਡ ਕੇ. ਵੱਲੋਂ ਆ ਰਹੀ ਹੈ। ਉਪਰੋਕਤ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ’ਚੋਂ  ਭਾਰੀ ਮਾਤਰਾ ਵਿਚ ਭੁੱਕੀ ਬਰਾਮਦ ਹੋਈ। ਸਟਾਫ਼ ਮੁਖੀ ਨੇ ਦੱਸਿਆ ਕਿ ਫਡ਼ੇ ਗਏ ਮੁਲਜ਼ਮ ਦੀ ਪਛਾਣ ਰੋਹਿਤ ਕੁਮਾਰ ਪੁੱਤਰ ਸਰੂਪ ਲਾਲ ਵਾਸੀ ਜੰਮੂ ਵਜੋਂ ਹੋਈ। ਉਨ੍ਹਾਂ  ਕਿਹਾ ਕਿ ਪੁਲਸ ਨੇ ਮੁਲਜ਼ਮ  ਖਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਦਾ ਇਕ ਹੋਰ ਸਾਥੀ ਸੀ ਜੋ ਕਿ ਬਿਸ਼ਨਾਹ ਜੰਮੂ-ਕਸ਼ਮੀਰ ਦਾ ਰਹਿਣ ਵਾਲਾ ਹੈ, ਉਹ ਰਸਤੇ ਵਿਚ ਹੀ ਉਤਰ ਗਿਆ ਸੀ। 
ਸਟਾਫ਼ ਮੁਖੀ ਭਾਰਤ ਭੂਸ਼ਣ ਨੇ  ਕਿਹਾ ਕਿ ਮੁਲਜ਼ਮ ਨੇ ਕਬੂਲ ਕੀਤਾ ਹੈ ਕਿ ਉਪਰੋਕਤ ਨਸ਼ੇ ਵਾਲਾ ਪਦਾਰਥ ਜੇ. ਐਂਡ ਕੇ. ਤੋਂ ਲਿਆਂਦਾ ਗਿਆ ਸੀ ਅਤੇ ਛੰਨੀ ਬੇਲੀ ਤੇ ਦਸੂਹਾ ਵਿਚ ਸਪਲਾਈ ਕਰਨਾ ਸੀ। ਉਨ੍ਹਾਂ  ਕਿਹਾ ਕਿ ਮੁਲਜ਼ਮ ਕੋਲੋਂ ਪੁੱਛਗਿੱਛ ਜਾਰੀ ਹੈ ਅਤੇ ਹੋਰ ਵੀ ਰਹੱਸਮਈ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਫਰਾਰ ਮੁਲਜ਼ਮ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ। 
 


Related News