NRIs ਸਦਕਾ ਭੁਲੱਥ ਦੇ ਸਰਕਾਰੀ ਹਸਪਤਾਲ ’ਚ ਬਣਿਆ ਡਾਇਲਸਿਸ ਸੈਂਟਰ, ਖਹਿਰਾ ਨੇ ਕੀਤੀਆਂ ਸਿਫ਼ਤਾਂ (ਵੀਡੀਓ)
Sunday, Mar 07, 2021 - 05:17 PM (IST)
ਭੁਲੱਥ- ਇਥੋਂ ਦੇ ਸਰਕਾਰੀ ਹਸਪਤਾਲ ’ਚ ਐੱਨ.ਆਰ. ਆਈਜ਼. ਵੱਲੋਂ ਵਿਸ਼ੇਸ਼ ਉਪਰਾਲਾ ਕਰਦੇ ਹੋਏ ਇਕ ਡਾਇਲਸਿਸ ਸੈਂਟਰ ਖੋਲ੍ਹਿਆ ਗਿਆ ਹੈ। ਇਸ ਡਾਇਲਸਿਸ ਸੈਂਟਰ ’ਚ ਮਰੀਜ਼ਾਂ ਦਾ ਮੁਫ਼ਤ ਵਿਚ ਇਲਾਜ ਕੀਤਾ ਜਾਵੇਗਾ। ਕਰੋੜਾਂ ਰੁਪਏ ਦੀ ਲਾਗਤ ਨਾਲ ਇਸ ਸਰਕਾਰੀ ਹਸਪਤਾਲ ’ਚ ਡਾਇਲਸਿਸ ਦੀਆਂ ਤਿੰਨ ਮਸ਼ੀਨਾਂ ਲਗਾਈਆਂ ਗਈਆਂ ਹਨ। ਐੱਨ. ਆਰ. ਆਈਜ਼. ਵੱਲੋਂ ਕੀਤੇ ਗਏ ਇਸ ਵਿਸ਼ੇਸ਼ ਉਪਲਾਰੇ ਦੀ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਨੇ ਰਜ ਕੇ ਤਾਰੀਫ਼ ਕੀਤੀ। ਮੌਕੇ ’ਤੇ ਮੌਜੂਦ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪਿੰਡਾਂ ਵਿਚ ਡਾਇਲਿਸਸ ਮਸ਼ੀਨਾਂ, ਹਾਰਟ ਦੀਆਂ ਮਸ਼ੀਨਾਂ ਅਤੇ ਸਪੈਸ਼ਲਿਸਟ ਦੀ ਬੇਹੱਦ ਘਾਟ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਸਿਹਤ ਪ੍ਰਣਾਲੀ ਕੋਲ ਇੰਨੇ ਸਾਧਨ ਨਹੀਂ ਹਨ। ਇਸੇ ਕਰਕੇ ਕੁਝ ਚੰਗੇ ਸੱਜਣਾਂ ਨੇ ਇਕੱਠੇ ਹੋ ਕੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸੇਵਾ ਸੋਸਾਇਟੀ ਵੱਲੋਂ ਭੁਲੱਥ ਹਲਕੇ ਦੇ ਸਰਕਾਰੀ ਹਸਪਤਾਲ ’ਚ ਮਸ਼ੀਨਾਂ ਲਗਾਉਣ ਦਾ ਕੰਮ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਜਲੰਧਰ ’ਚ ਹੋਏ ਟਿੰਕੂ ਕਤਲ ਮਾਮਲੇ ’ਚ ਸਾਹਮਣੇ ਆਈਆਂ ਵੱਡੀਆਂ ਗੱਲਾਂ, ਬੇਖ਼ੌਫ ਹਮਲਾਵਰ ਬੋਲੇ ‘ਲੈ ਲਿਆ ਬਦਲਾ’
ਉਨ੍ਹਾਂ ਕਿਹਾ ਕਿ ਇਸ ਸੈਂਟਰ ਦਾ ਨਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ’ਤੇ ਗੁਰੂ ਨਾਨਕ ਸਾਹਿਬ ਡਾਇਲਸਿਸ ਸੈਂਟਰ ਰੱਖਿਆ ਗਿਆ ਹੈ, ਜਿੱਥੇ ਮਰੀਜ਼ਾਂ ਦਾ ਮੁਫ਼ਤ ’ਚ ਇਲਾਜ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਿਊਜ਼ੀਲੈਂਡ ਤੋਂ ਜਸਵਿੰਦਰ ਸਿੰਘ ਬੱਸਰਾ ਪਹਿਲਾਂ ਤੋਂ ਹੀ ਲੁਧਿਆਣਾ ’ਚ ਇਕ ਡਾਇਲਿਸਸ ਸੈਂਟਰ ਚਲਾ ਰਹੇ ਹਨ। ਇਸ ਮੌਕੇ ਉਨ੍ਹਾਂ ਇਸ ਵਿਸ਼ੇਸ਼ ਉਪਰਾਲੇ ’ਚ ਸਾਥ ਦੇਣ ਵਾਲੇ ਜਸਵਿੰਦਰ ਸਿੰਘ ਬੱਸਰਾ ਅਤੇ ਰਾਏਪੁਰ ਪੀਰਬਖਸ਼ ਪਿੰਡ ਦੇ ਰਹਿਣ ਵਾਲੇ ਫਲਜਿੰਦਰ ਸਿੰਘ ਲਾਲੀਆ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।
ਇਹ ਵੀ ਪੜ੍ਹੋ: ਅਗਵਾ ਮਗਰੋਂ 6 ਸਾਲਾ ਬੱਚੀ ਦਾ ਕਤਲ, ਜੰਗਲ ’ਚ ਲਹੂ-ਲੁਹਾਨ ਹਾਲਤ ’ਚ ਮਿਲੀ ਲਾਸ਼
ਉਨ੍ਹਾਂ ਕਿਹਾ ਕਿ ਫਲਜਿੰਦਰ ਸਿੰਘ ਲਾਲੀਆ ਦੇ ਪਿਤਾ ਜੀ ਮੇਰੇ ਪਿਤਾ ਜੀ ਦੇ ਚੰਗੇ ਮਿੱਤਰ ਰਹੇ ਹਨ। ਉਨ੍ਹਾਂ ਕਿਹਾ ਕਿ ਫਲਜਿੰਦਰ ਇਟਲੀ ’ਚ ਰਹਿ ਕੇ ਇਕ ਉਪਰਾਲਾ ਕਰਦੇ ਹੋਏ ਡਾਇਲਸੈਸ ਸੈਂਟਰ ਦਾ ਵਿਸ਼ੇਸ਼ ਤੌਰ ’ਤੇ ਪ੍ਰਬੰਧ ਕੀਤਾ ਹੈ। ਇਸ ਦੇ ਨਾਲ ਹੀ ਡਾ. ਸੁਰਿੰਦਰ ਸਿੰਘ ਕੱਕੜ ਨੇ ਵੀ ਆਪਣਾ ਵਿਸ਼ੇਸ਼ ਯੋਗਦਾਨ ਪਾਇਆ ਹੈ। ਤਾਰੀਫਾਂ ਦੇ ਪੁਲ ਬੰਨ੍ਹਦੇ ਹੋਏ ਖਹਿਰਾ ਨੇ ਕਿਹਾ ਕਿ ਮਨੁੱਖਤਾ ਅਤੇ ਇਨਸਾਨੀਅਤ ਲਈ ਕੀਤੇ ਗਏ ਅਜਿਹੇ ਕੰਮ ਦਾ ਉਹ ਦਿਲੋਂ ਸੈਲਿਊਟ ਕਰਦੇ ਹਨ। ਇਸ ਮੌਕੇ ਖਹਿਰਾ ਵੱਲੋਂ ਵੀ ਗੁਰੂ ਨਾਨਕ ਡਾਇਲਸਿਸ ਸੈਂਟਰ ਨੂੰ 50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਨੂਰਪੁਰ ਜੱਟਾਂ ਤੋਂ ਮੇਰੇ ਮਿੱਤਰ ਕੁਲਦੀਪ ਸਿੰਘ, ਜੋਕਿ ਸਪੇਨ ਦੇ ਰਹਿਣ ਵਾਲੇ ਹਨ, ਦੇ ਪੁੱਤਰ ਅਰਸ਼ਦੀਪ ਸਿੰਘ ਵੱਲੋਂ ਆਪਣੀ ਪਰਸਨਲ ਕਿੱਟੀ ’ਚੋਂ 25 ਹਜ਼ਾਰ ਰੁਪਏ ਇਸ ਡਾਇਲਸੈਸ ਸੈਂਟਰ ਨੂੰ ਦੇਣ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ: ਨਸ਼ੇ ਨੇ ਨਿਗਲਿਆ ਮਾਂ ਦਾ ਜਵਾਨ ਪੁੱਤ, ਪਰਿਵਾਰ ਦਾ ਹੋਇਆ ਰੋ-ਰੋ ਬੁਰਾ ਹਾਲ
ਉਨ੍ਹਾਂ ਕਿਹਾ ਕਿ ਪਿੰਡ ਦੇ ਲੋਕਾਂ ਲਈ ਪ੍ਰਾਈਵੇਟ ਹੈਲਥ ਸਿਸਟਮ ਪਹੁੰਚ ਤੋਂ ਬਾਹਰ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਹੀ ਡਾਇਲਸਿਸ ਜੇਕਰ ਜਲੰਧਰ, ਲੁਧਿਆਣਾ, ਚੰਡੀਗੜ੍ਹ ਜਾਂ ਫਿਰ ਮੋਹਾਲੀ ਵਿਚ ਕਰਵਾਉਣਾ ਹੋਵੇ ਤਾਂ ਹਜ਼ਾਰਾਂ ਰੁਪਏ ਦਾ ਖ਼ਰਚ ਆਉਂਦਾ ਹੈ। ਉਨ੍ਹਾਂ ਇਸ ਮੌਕੇ ਸਰਕਾਰ ਨੂੰ ਵੀ ਅਪੀਲ ਕਰਦੇ ਹੋਏ ਕਿਹਾ ਕਿ ਪਿੰਡਾਂ ’ਚ ਵੀ ਜਿਹੜੀਆਂ ਸਿਹਤ ਸਹੂਲਤਾਂ ਦਾ ਪ੍ਰਬੰਧ ਨਹੀਂ ਹੈ, ਉਹ ਕੀਤਾ ਜਾਵੇ।
ਇਹ ਵੀ ਪੜ੍ਹੋ: ਜਲੰਧਰ ’ਚ ਵੱਡੀ ਵਾਰਦਾਤ: ਦਿਨ-ਦਿਹਾੜੇ ਸ਼ੋਅਰੂਮ ’ਚ ਚੱਲੀਆਂ ਗੋਲੀਆਂ
ਇਹ ਵੀ ਪੜ੍ਹੋ: ਮਜੀਠੀਆ ਦੇ ਕਾਂਗਰਸ ’ਤੇ ਵੱਡੇ ਇਲਜ਼ਾਮ, ਕਿਹਾ-ਕੈਪਟਨ ਦੇ ਇਸ਼ਾਰੇ ਤੋਂ ਬਾਅਦ ਸਾਨੂੰ ਸਦਨ ’ਚੋਂ ਕੱਢਿਆ ਬਾਹਰ