ਡਿਊਟੀ ਦੌਰਾਨ ਅਚਾਨਕ ਹਾਰਟ ਅਟੈਕ ਆਉਣ ਨਾਲ ਅਧਿਆਪਕ ਦੀ ਮੌਤ
Wednesday, Apr 24, 2019 - 03:09 PM (IST)
![ਡਿਊਟੀ ਦੌਰਾਨ ਅਚਾਨਕ ਹਾਰਟ ਅਟੈਕ ਆਉਣ ਨਾਲ ਅਧਿਆਪਕ ਦੀ ਮੌਤ](https://static.jagbani.com/multimedia/2018_2image_20_11_252170000dead-death.jpg)
ਭਿੰਡੀ ਸੈਦਾਂ (ਗੁਰਜੰਟ) : ਸਰਕਾਰੀ ਐਲੀਮੈਂਟਰੀ ਸਕੂਲ ਭਿੰਡੀ ਸੈਦਾਂ ਵਿਖੇ ਡਿਊਟੀ ਦੌਰਾਂਨ ਇਕ ਅਧਿਆਪਕ ਦੀ ਅਚਾਨਕ ਹਾਰਟ ਅਟੈਕ ਆਉਣ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਅਧਿਆਪਕ ਪਰਮਿੰਦਰ ਸਿੰਘ ਕੜਿਆਲ ਨੇ ਦੱਸਿਆ ਸਰਕਾਰੀ ਐਲੀਮੈਂਟਰੀ ਸਕੂਲ਼ ਭਿੰਡੀ ਸੈਦਾਂ ਵਿਖੇ ਪਿਛਲੇ ਲੰਬੇ ਅਰਸੇ ਤੋਂ ਅਧਿਆਪਕ ਦੀ ਡਿਊਟੀ ਨਿਭਾਅ ਰਿਹਾ ਹਰਪ੍ਰੀਤ ਸਿੰਘ (40) ਦੀ ਅੱਜ ਸਵੇਰੇ ਸਕੂਲ ਆਉਣ ਤੋਂ ਬਾਅਦ ਆਪਣੀ ਹਾਜ਼ਰੀ ਲਗਾ ਕੇ ਜਦੋਂ ਉਹ ਕਲਾਸ 'ਚ ਬੱਚਿਆ ਨੂੰ ਪੜ੍ਹਾਉਣ ਗਿਆ ਤਾਂ ਅਚਾਨਕ ਉਸਦੀ ਛਾਤੀ 'ਚ ਦਰਦ ਹੋਇਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਅਜਨਾਲਾ ਦੇ ਇਕ ਹਸਪਤਾਲ ਲੈ ਕੇ ਲਿਆਂਦਾ ਗਿਆ, ਜਿਥੇ ਉਸਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਅਧਿਆਪਕ ਹਰਪ੍ਰੀਤ ਸਿੰਘ ਆਪਣੇ ਪਿਛੇ ਮਾਂ, ਦੋ ਲੜਕੇ ਤੇ ਇੱਕ ਲੜਕੀ ਛੱਡ ਗਿਆ।ਇਸ ਮਾਮਲੇ ਸੰਬੰਧੀ ਪੁਲਸ ਵਲੋਂ ਕਾਨੂੰਨੀ ਕਾਰਵਾਈ ਕਰਦਿਆ ਪੋਸਟਮਾਟਮ ਕਰਵਾਉਣ ਤੋਂ ਬਾਦ ਲਾਸ਼ ਵਾਰਸਾ ਹਵਾਲੇ ਕਰ ਦਿੱਤੀ ਹੈ।