ਭਿੱਖੀਵਿੰਡ ’ਚ ਵੱਡੀ ਵਾਰਦਾਤ : ਜੁੱਤੀਆਂ ਗੰਢਣ ਵਾਲੇ ਬਜ਼ੁਰਗ ਦਾ ਭੇਤਭਰੇ ਹਾਲਾਤ ’ਚ ਕਤਲ, ਫੈਲੀ ਸਨਸਨੀ

Monday, Nov 22, 2021 - 01:58 PM (IST)

ਭਿੱਖੀਵਿੰਡ, ਖਾਲੜਾ ( ਭਾਟੀਆ ) - ਥਾਣਾ ਭਿੱਖੀਵਿੰਡ ਦੇ ਬਿਲਕੁੱਲ ਸਾਹਮਣੇ ਦੀਪ ਹਸਪਤਾਲ ਦੇ ਅੱਗੇ ਜੁੱਤੀਆਂ ਗੰਢਣ ਵਾਲੇ ਬਜ਼ੁਰਗ ਗੋਪੀ ਰਾਮ ਪੁੱਤਰ ਰੂਪਾ ਰਾਮ ਉਮਰ ਕਰੀਬ 77 ਸਾਲ ਦਾ ਬੀਤੀ ਰਾਤ ਭੇਤਭਰੇ ਹਾਲਾਤ ’ਚ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਗੋਪੀ ਰਾਮ ਦੇ ਮੁੰਡੇ ਦਲੀਪ ਕੁਮਾਰ ਨੇ ਦੱਸਿਆ ਕਿ ਬੀਤੀ ਕੱਲ ਸ਼ਾਮ 5 ਵਜੇ ਦੇ ਕਰੀਬ ਮੇਰੇ ਪਿਤਾ ਜੀ ਮੋਚੀ ਦੀ ਦੁਕਾਨ ਖੁੱਲ੍ਹੀ ਛੱਡ ਕੇ ਕਮੇਟੀਆਂ ਦੀ ਗਰਾਹੀ ਕਰਨ ਗਏ ਸਨ। ਉਨ੍ਹਾਂ ਕੋਲ ਕਰੀਬ ਡੇਢ ਤੋਂ ਦੋ ਲੱਖ ਰੁਪਏ ਕਮੇਟੀਆਂ ਦੀ ਗਰਾਹੀ ਦੇ ਸਨ।  ਗਰਾਹੀ ਕਰਨ ਤੋਂ ਬਾਅਦ ਉਹ ਦੇਰ ਰਾਤ ਤੱਕ ਘਰ ਵਾਪਿਸ ਨਹੀਂ ਆਏ।

ਪੜ੍ਹੋ ਇਹ ਵੀ ਖ਼ਬਰ - ਇੰਸਟਾਗ੍ਰਾਮ ’ਤੇ ਪਿਆਰ ਚੜ੍ਹਿਆ ਪ੍ਰਵਾਨ, ਵਿਦੇਸ਼ ਤੋਂ ਆਈ ਲਾੜੀ ਨੇ ਅੰਮ੍ਰਿਤਸਰ ਦੇ ਮੁੰਡੇ ਨਾਲ ਕਰਾਇਆ ਵਿਆਹ (ਤਸਵੀਰਾਂ)

ਮੁੰਡੇ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਬੰਧੀ ਥਾਣਾ ਭਿੱਖੀਵਿੰਡ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ। ਦਲੀਪ ਕੁਮਾਰ ਨੇ ਕਿਹਾ ਕਿ ਅਸੀ ਆਪਣੇ ਪਿਤਾ ਜੀ ਨੂੰ ਲੱਭਣ ਲਈ ਆਪਣੇ ਰਿਸ਼ਤੇਦਾਰਾਂ ਅਤੇ ਸਾਕ ਸਬੰਧੀਆਂ ਤੋਂ ਵੀ ਪੁੱਛਗਿੱਛ ਕੀਤੀ ਪਰ ਉਨ੍ਹਾਂ ਦਾ ਕੁਝ ਪਤਾ ਨਹੀਂ ਲੱਗਾ। ਅੱਜ ਸਵੇਰੇ ਅਖ਼ਬਾਰ ਵੱਡਣ ਵਾਲੇ ਹਾਕਰ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੇ ਪਿਤਾ ਗੋਪੀ ਰਾਮ ਦੀ ਲਾਸ਼ ਦੀਪ ਹਸਪਤਾਲ ਦੇ ਅੱਗੇ ਪਈ ਹੋਈ ਹੈ। ਜਦੋਂ ਅਸੀ ਜਾ ਕੇ ਦੇਖਿਆ ਤਾਂ ਮੇਰੇ ਪਿਤਾ ਜੀ ਦੇ ਸਿਰ ਵਿੱਚ ਗੰਭੀਰ ਸੱਟਾਂ ਲਗੀਆਂ ਹੋਈਆਂ ਸਨ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ। 

ਪੜ੍ਹੋ ਇਹ ਵੀ ਖ਼ਬਰ - ਦੁਖ਼ਦ ਖ਼ਬਰ : ਸਕੂਲ ਤੋਂ ਲਾਪਤਾ ਵਿਦਿਆਰਥੀ ਦੀ 5 ਦਿਨਾਂ ਬਾਅਦ ਸਿਧਵਾਂ ਨਹਿਰ ’ਚੋਂ ਤੈਰਦੀ ਹੋਈ ਮਿਲੀ ਲਾਸ਼

ਦਲੀਪ ਕੁਮਾਰ ਨੇ ਇਹ ਵੀ ਦੱਸਿਆ ਕਿ ਮੇਰੇ ਪਿਤਾ ਜੀ ਕੋਲ ਕਮੇਟੀਆਂ ਦੀ ਇਕੱਠੀ ਕੀਤੀ 2 ਲੱਖ ਦੇ ਕਰੀਬ ਰਕਮ ਸੀ, ਜੋ ਅਣਪਛਾਤੇ ਲੁਟੇਰਿਆ ਨੇ ਲੁੱਟ ਲਈ। ਲੁਟੇਰੇ ਉਸ ਦੇ ਪਿਤਾ ਦਾ ਕਤਲ ਕਰ ਲਾਸ਼ ਨੂੰ ਥਾਣਾ ਭਿੱਖੀਵਿੰਡ ਦੇ ਸਾਹਮਣੇ ਦੀਪ ਹਸਪਤਾਲ ਦੇ ਬਾਹਰ ਸੁੱਟ ਕੇ ਫ਼ਰਾਰ ਹੋ ਗਏ। ਮ੍ਰਿਤਕ ਬਜ਼ੁਰਗ ਦੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਪੁਲਸ ਦੇ ਉੱਚ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪਿਤਾ ਦੇ ਕਾਤਲਾਂ ਨੂੰ ਕਾਬੂ ਕੀਤਾ ਜਾਵੇ ਅਤੇ ਸਾਨੂੰ ਇਨਸਾਫ ਦਵਾਇਆ ਜਾਵੇ। 

ਪੜ੍ਹੋ ਇਹ ਵੀ ਖ਼ਬਰ - ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਐਲਾਨ, ਕਿਹਾ ‘ਪਟਿਆਲਾ ਤੋਂ ਹੀ ਲੜ੍ਹਨਗੇ ਚੋਣ’

ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮ੍ਰਿਤਕ ਗੋਪੀ ਰਾਮ ਬਾਬਾ ਰਾਮ ਰਹੀਮ ਦਾ ਪ੍ਰੇਮੀ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਜਦੋਂ ਸਬ ਇੰਸਪੈਕਟਰ ਪੰਨਾ ਲਾਲ ਜੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਮ੍ਰਿਤਕ ਬਜ਼ੁਰਗ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਮ੍ਰਿਤਕ ਦੇ ਪਰਿਵਾਰਕ ਮੈਬਰਾਂ ਦੇ ਬਿਆਨਾਂ ਦੇ ਅਧਾਰ ’ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। 

ਪੜ੍ਹੋ ਇਹ ਵੀ ਖ਼ਬਰ ਬਟਾਲਾ ਨੇੜੇ ਵਾਪਰਿਆ ਦਿਲ-ਕੰਬਾਊ ਹਾਦਸਾ: ਕਾਰ ਦੇ ਉੱਡੇ ਚੀਥੜੇ, ਵਿਆਹ ਤੋਂ ਪਰਤੇ ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ

ਨੋਟ - ਇਸ ਖ਼ਬਰ ਦੇ ਸਬੰਧ ’ਚ ਤੁਸੀਂ ਕੀ ਕਹੋਗੇ, ਕੁਮੈਂਟ ਕਰਕੇ ਦਿਓ ਜਵਾਬ


rajwinder kaur

Content Editor

Related News