ਬੀ. ਐੱਸ. ਐੱਫ 138 ਬਟਾਲੀਅਨ ਨੇ 23ਵਾਂ ਸਥਾਪਨਾ ਦਿਵਸ ਮਨਾਇਆ

Sunday, Feb 04, 2018 - 11:34 AM (IST)

ਭਿੱਖੀਵਿੰਡ, ਬੀੜ ਸਾਹਿਬ (ਭਾਟੀਆ, ਬਖਤਾਵਰ, ਲਾਲੂਘੁੰਮਣ ) - ਸ਼ਨੀਵਾਰ ਸੀਮਾ ਸਰੱਖਿਆ ਬਲ ਦੀ 138 ਬਟਾਲੀਅਨ ਨੇ 23 ਵਾਂ ਸਥਾਪਨਾ ਦਿਵਸ ਹੈੱਡ ਕੁਆਟਰ ਭਿੱਖੀਵਿੰਡ ਵਿਖੇ ਕਮਾਂਡੈਟ ਜੇ. ਕੇ ਸਿੰਘ ਦੀ ਅਗਵਾਈ ਹੇਠ ਮਨਾਇਆਂ ਤੇ ਇੱਕ ਸੱਭਿਆਚਾਰਕ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ। ਸ਼ਹੀਦ ਭਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਭਿੱਖੀਵਿੰਡ ਦੀਆਂ ਵਿਦਿਆਰਥਣਾਂ ਨੇ ਗਿੱਧਾ ਤੇ ਮਾਝਾ ਸੱਭਿਆਚਾਰਕ ਰੰਗਮੰਚ ਦੇ ਕਲਾਕਾਰਾਂ ਹਰਪਾਲ ਸਿੰਘ, ਜਸਪਾਲ ਸਿੰਘ, ਦਲਜੀਤ ਸਿੰਘ, ਅਮਨਦੀਪ ਰਾਣਾ ਆਦਿ ਟੀਮ ਵੱਲੋਂ ਭੰਗੜਾ, ਸਕਿੱਟਾਂ ਆਦਿ ਵੱਖ-ਵੱਖ ਪ੍ਰੋਗਰਾਮ ਪੇਸ਼ ਕਰਕੇ ਬੀ. ਐੱਸ. ਐੱਫ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਮੰਨੋਰੰਜਨ ਕੀਤਾ ਗਿਆ। ਇਸ ਸਮੇਂ ਬੀ. ਐੱਸ. ਐੱਫ ਦੇ ਇੰਸਪੈਕਟਰ ਟੀ ਚਨਿੱਪਾ ਸਮੇਤ ਵੱਖ-ਵੱਖ ਬੀ. ਐੱਸ. ਐੱਫ ਦੇ ਜੁਵਾਨਾਂ ਵੱਲੋਂ ਵੀ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਗਿਆ । ਇਸ ਮੌਕੇ ਪਹੁੰਚੇ ਬੀ. ਐੱਸ. ਐੱਫ ਦੇ ਅਧਿਕਾਰੀਆਂ ਤੇ ਜਵਾਨਾਂ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਡੀ. ਆਈ. ਜੀ. ਐੱਸ. ਪੀ ਉਬਰਾਏ  ਨੇ 138 ਬਟਾਲੀਅਨ ਵੱਲੋਂ ਸਰਹੱਦੀ ਇਲਾਕੇ ਵਿਖੇ ਸ਼ਾਨਦਾਰ ਸੇਵਾਵਾਂ ਨਿਭਾਈ ਤੇ ਬਟਾਲੀਅਨ ਦੇ 23ਵੇਂ ਸਥਾਪਨਾ 'ਤੇ ਵਧਾਈ ਦਿੱਤੀ ਤੇ ਆਖਿਆ ਕਿ ਇਸ ਕਾਰਜਕਾਲ ਦੌਰਾਨ ਜਵਾਨਾਂ ਵੱਲੋਂ ਦਿਨ-ਰਾਤ ਸਰਹੱਦ ਉਪਰ ਮੁਸਤੈਦੀ ਨਾਲ ਦਿੱਤੀ ਜਾ ਰਹੀ ਡਿਊਟੀ ਦੇ ਕਾਰਨ ਹੀ ਦੇਸ਼ ਵਿਰੋਧੀ ਤਾਕਤਾਂ ਦੇ ਮਨਸੂਬੇ ਫੇਲ ਹੋ ਰਹੇ ਹਨ। ਇਸ ਸਮਾਗਮ 'ਚ ਪਹੁੰਚੇ ਹਲਕਾ ਖੇਮਕਰਨ ਦੇ ਵਿਧਾਇਕ ਸੁਖਪਾਲ ਸਿੰਘ ਭੁੱਲਰ, ਐਡੀਸ਼ਨਲ ਜੱਜ ਐੱਸ. ਕੇ ਸੂਦ ਤਰਨਤਾਰਨ ਤੇ ਡੀ. ਆਈ. ਜੀ. ਐੱਸ. ਪੀ ਉਬਰਾਏ ਤੇ ਕਮਾਂਡੈਂਟ ਜੇ. ਕੇ ਸਿੰਘ ਨੇ ਸਨਮਾਨਚਿੰਨ ਦੇ ਕੇ ਸਨਮਾਨਿਤ ਕੀਤਾ ਤੇ ਸਥਾਪਨਾ ਦਿਵਸ ਮੌਕੇ ਪਹੁੰਚਣ ਤੇ ਦਿਲੋ ਧੰਨਵਾਦ ਕੀਤਾ। ਇਸ ਮੌਕੇ  ਟੂ-ਆਈ-ਸੀ ਰਾਕੇਸ਼ ਪਵਾਰ, ਡਿਪਟੀ ਕਮਾਡੈਂਟ ਵਿਪਨ ਕੁਮਾਰ, ਅੰਮ੍ਰਿਤਬੀਰ ਸਿੰਘ ਬਿੱਟੂ ਆਸਲ ਮਨੁੱਖੀ ਅਧਿਕਾਰ ਮੋਰਚੇ ਦੇ ਕੌਮੀ ਪ੍ਰਧਾਨ ਨਰਿੰਦਰ ਧਵਨ, ਪੀ. ਏ ਕੰਵਲਜੀਤ ਸਿੰਘ, ਪ੍ਰਿੰਸੀਪਲ ਅਮਰੀਕ ਸਿੰਘ, ਸੈਕਿੰਡ ਕਮਾਂਡੈਂਟ ਧਰਮਪਾਲ ਸਿੰਘ, ਡਿਪਟੀ ਕਮਾਂਡੈਂਟ ਦਵਿੰਦਰ ਕੁਮਾਰ, ਇੰਨਸਪੈਕਟਰ ਰਘੂਵਰ ਦੱਤ, ਰਾਏ ਮਲ, ਆਦਿ ਹਾਜ਼ਰ ਸਨ।    


Related News