ਭੀਮ ਟਾਂਕ ਦੀ ਮਾਤਾ ਦਾ ਦੋਸ਼, ਗੈਂਗਸਟਰਾਂ ਨੂੰ ਸੁਖਬੀਰ ਤੇ ਬਿਕਰਮ ਦੀ ਹਿਮਾਇਤ

Wednesday, Dec 25, 2019 - 06:48 PM (IST)

ਭੀਮ ਟਾਂਕ ਦੀ ਮਾਤਾ ਦਾ ਦੋਸ਼, ਗੈਂਗਸਟਰਾਂ ਨੂੰ ਸੁਖਬੀਰ ਤੇ ਬਿਕਰਮ ਦੀ ਹਿਮਾਇਤ

ਅਬੋਹਰ (ਸੁਨੀਲ) : 12 ਦਸੰਬਰ 2015 ਨੂੰ ਸ਼ਰਾਬ ਵਪਾਰੀ ਅਤੇ ਉਸ ਸਮੇਂ ਦੇ ਅਕਾਲੀ ਦਲ ਹਲਕਾ ਇੰਚਾਰਜ ਸ਼ਿਵ ਲਾਲ ਡੋਡਾ ਦੇ ਰਾਮਸਰਾ ਪਿੰਡ ਸਥਿਤ ਫਾਰਮ ਹਾਊਸ 'ਚ ਮਾਰੇ ਗਏ ਦਲਿਤ ਨੌਜਵਾਨ ਭੀਮ ਟਾਂਕ ਦੀ ਮਾਤਾ ਕੌਸ਼ਲਿਆ ਦੇਵੀ ਤੇ ਗੁਰਜੰਟ ਸਿੰਘ ਜੰਟਾ ਨੇ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਆਪਣੇ ਦਾਅਵਿਆਂ ਦੇ ਉਲਟ ਹੁਣ ਵੀ ਗੈਂਗਸਟਰਾਂ ਤੇ ਕਾਤਲਾਂ ਨੂੰ ਬਚਾਉਣ ਦਾ ਕਥਿਤ ਰੂਪ ਤੋਂ ਯਤਨ ਕਰ ਰਹੇ ਹਨ। ਅੱਜ ਇਥੇ ਪੱਤਰਕਾਰਾਂ ਸਾਹਮਣੇ ਸੁਤੰਤਰਤਾ ਸੈਨਾਨੀ ਤੇ 3 ਵਾਰ ਕੌਂਸਲਰ ਰਹਿ ਚੁੱਕੇ ਕਸ਼ਮੀਰੀ ਲਾਲ ਟਾਂਕ ਦੀ ਨੂੰਹ ਕੌਸ਼ਲਿਆ ਦੇਵੀ ਤੇ ਜੰਟਾ ਨੇ ਕਲ ਡੋਡਾ ਦੀ ਪੇਸ਼ੀ ਦੌਰਾਨ ਬਣਾਈ ਗਈ ਵੀਡੀਓ ਫਿਲਮ ਅਤੇ ਫੋਟੋ ਪੇਸ਼ ਕਰਦੇ ਹੋਏ ਕਿਹਾ ਕਿ ਬਾਦਲ ਪਰਿਵਾਰ ਤੇ ਮਜੀਠੀਆ ਨੇ ਕਈ ਵਾਰ ਕਿਹਾ ਕਿ ਉਨ੍ਹਾਂ ਦਾ ਡੋਡਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਪਰ ਮੰਗਲਵਾਰ ਨੂੰ ਜਦੋਂ ਡੋਡਾ ਨੂੰ ਬੈਂਕ ਫਰਾਡ ਦੇ ਮਾਮਲੇ 'ਚ ਗੁਰਦਾਸਪੁਰ ਜੇਲ ਤੋਂ ਅਬੋਹਰ ਲਿਆਂਦਾ ਗਿਆ ਤਾਂ ਅਕਾਲੀ ਦਲ ਦੇ ਦਿਹਾਤੀ ਸਰਕਲ ਪ੍ਰਧਾਨ ਗੁਰਵਿੰਦਰ ਸਿੰਘ ਉਰਫ ਲਾਊ ਜਾਖੜ ਅਤੇ ਸ਼ਹਿਰੀ ਸਰਕਲ ਪ੍ਰਧਾਨ ਸੁਰੇਸ਼ ਸਤੀਜਾ ਸਮੇਤ ਕਈ ਅਕਾਲੀ ਲੀਡਰ ਉਸਦੇ ਸਵਾਗਤ ਲਈ ਕੋਰਟ 'ਚ ਪਹੁੰਚੇ। ਇਸ ਤੋਂ ਅਕਾਲੀ ਦਲ ਦੇ ਖੋਖਲੇ ਦਾਅਵੇ ਵੀ ਸਾਫ ਹੋ ਗਏ ਹਨ ਅਤੇ ਸਥਾਨਕ ਅਕਾਲੀ ਲੀਡਰਾਂ ਦੀਆਂ ਹਰਕਤਾਂ ਨਾਲ ਪਾਰਟੀ ਦੀ ਬਿੱਲੀ ਥੈਲੇ 'ਚੋਂ ਬਾਹਰ ਆ ਗਈ ਹੈ।

ਭੀਮ ਟਾਂਕ ਘਟਨਾ ਸਮੇਂ ਜ਼ਖਮੀ ਹੋਏ ਗੁਰਜੰਟ ਜੰਟਾ ਨੇ ਕਿਹਾ ਕਿ 19 ਦਸੰਬਰ 2018 ਨੂੰ +6466102113 ਨੰਬਰ ਤੋਂ ਵਟਸਐਪ ਕਾਲ ਕਰਨ ਵਾਲੇ ਵਿਅਕਤੀ ਨੇ ਆਪਣਾ ਨਾਂਅ ਜੈ ਪਾਲ ਸਿੰਘ ਭੁੱਲਰ ਦੱਸਦੇ ਹੋਏ ਉਸਨੂੰ ਧਮਕੀ ਦਿੱਤੀ ਕਿ ਜੇਕਰ ਉਸਨੇ ਟਾਂਕ ਹੱਤਿਆਕਾਂਡ 'ਚ ਅਦਾਲਤੀ ਸੁਣਵਾਈ ਦੌਰਾਨ ਡੋਡਾ ਦੇ ਪੱਖ 'ਚ ਬਿਆਨ ਨਾ ਦਿੱਤਾ ਤਾਂ ਗੰਭੀਰ ਨਤੀਜੇ ਭੁਗਤਣੇ ਹੋਣਗੇ। ਇਸਦੀ ਰਿਪੋਰਟ ਸਥਾਨਕ ਪੁਲਸ ਸਟੇਸ਼ਨ 'ਚ 8 ਜਨਵਰੀ 2019 ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ। ਭੁੱਲਰ ਬਾਰੇ ਪੁਲਸ ਬਹੁਤ ਵੱਡਾ ਗੈਂਗਸਟਰ ਹੋਣ ਦਾ ਦਾਅਵਾ ਕਰਦੀ ਹੈ ਅਤੇ ਉਸ ਵਿਰੁੱਧ ਕਈ ਮਾਮਲੇ ਦਰਜ ਹਨ। ਵਟਸਐਪ ਕਾਲ ਤੋਂ ਸੰਕੇਤ ਮਿਲਦਾ ਹੈ ਕਿ ਪਹਿਲਾਂ ਅਕਾਲੀ ਦਲ ਦੇ ਹਲਕਾ ਇੰਚਾਰਜ ਰਹੇ ਸ਼ਿਵ ਲਾਲ ਡੋਡਾ ਨੇੜਲੇ ਸਬੰਧ ਹਨ ਅਤੇ ਡੋਡਾ ਨੂੰ ਪਾਰਟੀ ਨੇਤਾਵਾਂ ਦਾ ਨੈਤਿਕ ਸਮਰਥਨ ਹੁਣ ਵੀ ਪ੍ਰਾਪਤ ਹੈ । ਉਨ੍ਹਾਂ ਪੰਜਾਬ ਪੁਲਸ ਮੁਖੀ ਤੋਂ ਮੰਗ ਕੀਤੀ ਕਿ ਗੈਂਗਸਟਰਾਂ ਦੇ ਇਨ੍ਹਾਂ ਸਿਆਸੀ ਲੀਡਰਾਂ ਨਾਲ ਸੰਬੰਧਾਂ ਦੀ ਉਚ ਪਧੱਰੀ ਜਾਂਚ ਕੀਤੀ ਜਾਵੇ।


author

Gurminder Singh

Content Editor

Related News