ਭਵਾਨੀਗੜ੍ਹ ''ਚ ਕੋਰੋਨਾ ਬਲਾਸਟ: ਪਹਿਲੀ ਵਾਰ ਇੱਕੋ ਦਿਨ ''ਚ 17 ਮਰੀਜ ਆਏ ਸਾਹਮਣੇ

Tuesday, May 04, 2021 - 05:14 PM (IST)

ਭਵਾਨੀਗੜ੍ਹ ''ਚ ਕੋਰੋਨਾ ਬਲਾਸਟ: ਪਹਿਲੀ ਵਾਰ ਇੱਕੋ ਦਿਨ ''ਚ 17 ਮਰੀਜ ਆਏ ਸਾਹਮਣੇ

ਭਵਾਨੀਗੜ੍ਹ (ਵਿਕਾਸ): ਮੰਗਲਵਾਰ ਨੂੰ ਭਵਾਨੀਗੜ੍ਹ 'ਚ ਕੋਰੋਨਾ ਦਾ ਡਰਾਉਣ ਵਾਲਾ ਅੰਕੜਾ ਸਾਹਮਣੇ ਆਇਆ ਹੈ। ਪਹਿਲੀ ਵਾਰ ਭਵਾਨੀਗੜ੍ਹ ਬਲਾਕ 'ਚ ਇੱਕ ਹੀ ਦਿਨ ਅੰਦਰ 17 ਕੋਰੋਨਾ ਪਾਜ਼ੇਟਿਵ ਮਰੀਜ਼ ਮਿਲੇ ਹਨ। ਹਾਲਾਂਕਿ ਰਾਹਤ ਦੀ ਗੱਲ ਇਹ ਰਹੀ ਕਿ ਮੌਤ ਦਾ ਅੰਕੜਾ ਸਿਫ਼ਰ ਰਿਹਾ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਮੀਡੀਆ ਬੁਲੇਟਿਨ ਅਨੁਸਾਰ ਭਵਾਨੀਗੜ੍ਹ ਬਲਾਕ ਦੇ ਵਿੱਚ ਅੱਜ 17 ਲੋਕਾਂ ਨੂੰ ਕੋਰੋਨਾ ਨੇ ਆਪਣੀ ਗ੍ਰਿਫਤ ਵਿੱਚ ਲਿਆ ਹੈ। ਅਜਿਹੇ 'ਚ ਬਲਾਕ ਵਿੱਚ ਕੋਰੋਨਾ ਪਾਜ਼ੇਟਿਵ ਮਰੀਜਾਂ ਦਾ ਆਂਕੜਾ ਹੁਣ 492 'ਤੇ ਪਹੁੰਚ ਚੁੱਕਾ ਹੈ। ਜਿਨ੍ਹਾਂ ਵਿੱਚੋਂ 403 ਮਰੀਜ਼ ਠੀਕ ਹੋਏ ਹਨ ਤੇ 30 ਲੋਕ ਅਪਣੀਆਂ ਕੀਮਤੀ ਜਾਨਾਂ ਕੋਰੋਨਾ ਦੀ ਵਜ੍ਹਾ ਨਾਲ ਗਵਾ ਚੁੱਕੇ ਹਨ ਜਦੋਂਕਿ ਅਜੇ ਵੀ 59 ਕੇਸ ਐਕਟਿਵ ਚੱਲ ਰਹੇ ਹਨ।


author

Shyna

Content Editor

Related News