ਬੈਂਕ ਗਾਹਕਾਂ ਨੂੰ ਦਿੱਤੀ ਫਸਟ ਏਡ ਦੀ ਜਾਣਕਾਰੀ
Wednesday, Feb 20, 2019 - 04:02 AM (IST)

ਬਠਿੰਡਾ (ਸੁਖਵਿੰਦਰ)-ਓਰੀਐਂਟਲ ਬੈਂਕ ਆਫ ਕਾਮਰਸ ਦੀ 77ਵੀਂ ਵਰ੍ਹੇਗੰਢ ਮੌਕੇ ਪਰਸਰਾਮ ਨਗਰ ਬ੍ਰਾਂਚ ’ਚ ਰੈੱਡ ਕਰਾਸ ਸੋਸਾਇਟੀ ਤੋਂ ਪਹੁੰਚੇ ਫਸਟ ਏਡ ਟਰੇਨਰ ਨਰੇਸ਼ ਪਠਾਣੀਆ ਅਤੇ ਵਿਜੇ ਭੱਟ ਵਲੋਂ ਬੈਂਕ ਮੁਲਾਜ਼ਮਾਂ ਅਤੇ ਗਾਹਕਾਂ ਨੂੰ ਫਸਟ ਏਡ ਅਤੇ ਸਵਾਈਨ ਫਲੂ ਤੋਂ ਬਚਾਅ ਸਬੰਧੀ ਜਾਣਕਾਰੀ ਦਿੱਤੀ ਗਈ। ਜਾਣਕਾਰੀ ਦਿੰਦਿਆਂ ਸ਼੍ਰੀ ਪਠਾਣੀਆ ਅਤੇ ਵਿਜੇ ਭੱਟ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਬੇਹੋਸ਼ ਹੋ ਜਾਵੇ ਜਾਂ ਕੋਈ ਦੁਰਘਟਨਾ ਹੋ ਜਾਵੇ ਤਾਂ ਫਸਟ ਏਡ ਦੇ ਕੇ ਉਸਦੀ ਜਾਨ ਬਚਾਈ ਜਾ ਸਕਦੀ ਹੈ। ਉਨ੍ਹਾਂ ਪ੍ਰੈਕਟੀਕਲ ਕਰ ਕੇ ਵੀ ਦਿਖਾਇਆ। ਬ੍ਰਾਂਚ ਮੈਨੇਜਰ ਜੋਗਿੰਦਰ ਸਿੰਘ ਨੇ ਗਾਹਕਾਂ ਨੂੰ ਬੈਂਕ ਦੀਆਂ ਵਧੀਆ ਸੇਵਾਵਾਂ, ਵੱਖ-ਵੱਖ ਸਕੀਮਾਂ, ਬੈਂਕ ਖਾਤਿਆਂ, ਕਰਜ਼ਿਆਂ, ਵਿਆਜ ਦਰਾਂ, ਪੀ.ਪੀ.ਐੱਫ, ਆਨਲਾਈਨ ਲੈਣ-ਦੇਣ ਅਤੇ ਹੋਰ ਸਹਿਯੋਗੀ ਸੇਵਾਵਾਂ ਬਾਰੇ ਜਾਣੂ ਕਰਵਾਇਆ। ਗੁਰਸੇਵਕ ਬੀਡ਼ ਨੇ ਮਨੁੱਖੀ ਜ਼ਿੰਦਗੀਆਂ ਬਚਾਉਣ ਵਿਚ ਕੰਮ ਆਉਂਦੀ ਫਸਟ ਏਡ ਦੀ ਮਹੱਤਤਾ ’ਤੇ ਪ੍ਰੇਰਕ ਕਵੀਸ਼ਰੀ ਪੇਸ਼ ਕੀਤੀ। ਬੈਂਕ ਗਾਹਕਾਂ ਵਿਚੋਂ ਮਹਿੰਦਰ ਕਟਾਰੀਆ, ਅਮ੍ਰਿਤਲਾਲ, ਕੇ.ਕੇ. ਮਹੇਸ਼ਵਰੀ, ਰਾਮਾ ਸ਼ੰਕਰ, ਰਾਜੂ ਪਾਇਲਟ, ਜੈਕਸੀਨ ਜੌਡ਼ਾ, ਕਪਿਲ ਕੁਮਾਰ, ਹਰਪਾਲ ਸਿੰਘ, ਗੁਰਮੀਤ ਸਿੰਘ ਘੁੱਦਾ, ਜਸ਼ਨਦੀਪ ਸਿੰਘ, ਬਲਜਿੰਦਰ ਸਿੰਘ, ਜਸਕਰਨ ਸਿੰਘ ਮੀਤ, ਰੇਸ਼ਮ ਸਿੰਘ ਨੰਬਰਦਾਰ, ਸੰਦੀਪ ਨੇਗੀ ਸਮੇਤ ਹੋਰ ਗਾਹਕਾਂ ਨੇ ਵੀ ਸ਼ਿਰਕਤ ਕੀਤੀ।