ਵਿਸ਼ਾਲ ਕਿਸਾਨ ਮੁਕਤੀ ਕਨਵੈਨਸ਼ਨ ਭਵਾਨੀਗੜ੍ਹ ਵਿਖੇ 6 ਮਾਰਚ ਨੂੰ
Saturday, Mar 03, 2018 - 05:36 PM (IST)

ਭਵਾਨੀਗੜ੍ਹ (ਵਿਕਾਸ) - ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੋਦਾ) ਦੇ ਸੂਬਾ ਜਰਨਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਤੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਨੇ ਸਾਂਝੇ ਤੌਰ ’ਤੇ ਪ੍ਰੈ¤ਸ ਬਿਆਨ ’ਚ ਦ¤ਸਿਆ ਕਿ 200 ਤੋ ਵ¤ਧ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਤੇ ਅਧਾਰਿਤ ਗਠਿਤ ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸ¤ਦੇ ’ਤੇ ਸੂਬੇ ’ਚ ਤਿੰਨ ਵਿਸ਼ਾਲ ਕਾਨਫੰਰਸਾਂ 6 ਮਾਰਚ ਨੂੰ ਭਵਾਨੀਗੜ,7 ਮਾਰਚ ਨੂੰ ਮੋਗਾ ਅਤੇ 8 ਮਾਰਚ ਨੂੰ ਜਲੰਧਰ ਵਿਖੇ ਕੀਤੀਆਂ ਜਾਣਗੀਆਂ। ਆਗੂਆਂ ਨੇ ਦ¤ਸਿਆ ਕਿ ਜਿਸ ਤਹਿਤ ਦੇਸ਼ ਭਰ ਦੇ ਕਿਸਾਨ ਨੂੰ ਕਰਜਾ ਮੁਕਤ ਕਰਕੇ ਕਿਸਾਨਾਂ ਦੀਆਂ ਫਸਲਾਂ ਦੇ ਵਾਜਬ ਭਾਅ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਿਕ ਦੁਵਾਉਂਣ ਦੀ ਮੰਗ ਉਠਾਈ ਜਾਵੇਗੀ। ਇਸ ਮੌਕੇ ਸੂਬਾ ਜਰਨਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕਿ ਭਵਾਨੀਗੜ ’ਚ ਹੋਣ ਵਾਲੀ ਪਲੇਠੀ ਕਾਨਫਰੰਸ ਦੌਰਾਨ ਸੂਬੇ ਭਰ ਦੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਭਾਰੀ ਗਿਣਤੀ ’ਚ ਸ਼ਮੂਲੀਅਤ ਕਰਨਗੇ ਉ¤ਥੇ ਹੀ ਕੁਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਵਰਕਿੰਗ ਗਰੁੱਪ ਦੇ ਮੈਂਬਰ ਸਰਵਸ਼੍ਰੀ ਯੋਗਿੰਦਰ ਯਾਦਵ, ਡਾ.ਦਰਸ਼ਨਪਾਲ, ਸੱਤਿਆਵਾਨ ਅਤੇ ਹੋਰ ਕੌਮੀ ਪੱਧਰ ਦੇ ਆਗੂ ਪਹੁੰਚ ਕੇ ਅਪਣੇ ਵਿਚਾਰ ਰੱਖਣਗੇ।