ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ 186ਵੇਂ ਦਿਨ ਵੀ ਧਰਨੇ ਜਾਰੀ

Monday, Apr 05, 2021 - 12:36 AM (IST)

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ 186ਵੇਂ ਦਿਨ ਵੀ ਧਰਨੇ ਜਾਰੀ

ਭਵਾਨੀਗੜ੍ਹ,(ਕਾਂਸਲ)- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਜ਼ਿਲ੍ਹਾ ਸੰਗਰੂਰ ਦੇ ਬਲਾਕ ਭਵਾਨੀਗੜ੍ਹ ਵੱਲੋਂ ਟੋਲ ਪਲਾਜ਼ਾ ਕਾਲਾਝਾੜ ਵਿਖੇ ਅਤੇ ਰਿਲਾਇੰਸ ਪੰਪ ਬਾਲਦ ਕਲਾਂ ਵਿਖੇ ਬਲਾਕ ਪ੍ਰਧਾਨ ਅਜੈਬ ਸਿੰਘ ਲਖੇਆਲ ਦੀ ਅਗਵਾਈ ਹੇਠ ਧਰਨੇ 186ਵੇਂ ਦਿਨ ਵੀ ਜਾਰੀ ਹਨ।

ਕਿਸਾਨ ਆਗੂਆਂ ਨੇ ਦੱਸਿਆ ਕਿ ਭਾਜਪਾ ਦੀ ਮੋਦੀ ਹਕੂਮਤ ਨੇ 5 ਜੂਨ 2020 ਨੂੰ ਬਿਲਾਂ ਨੂੰ ਕਾਨੂੰਨੀ ਜਾਂਮਾ ਪਹਿਨਾਇਆ । ਆਗੂਆਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਦੋ ਕਾਲੇ ਬਿੱਲ ਜਿਵੇਂ ਕਿ ਬਿਜਲੀ ਬਿਲ 2020 ਅਤੇ ਪ੍ਰਦੂਸ਼ਣ ਸੰਬੰਧੀ ਬਿਲ ਸਰਕਾਰ ਆਪਣੇ ਪਾਸ ਰੱਖੀ ਬੈਠੀ ਹੈ । ਇਹ ਤਿੰਨੇ ਕਾਲੇ ਕਾਨੂੰਨ ਜਿੱਥੇ ਖੇਤੀਬਾੜੀ ਦੀ ਆਰਥਿਕਤਾ ਨੂੰ ਤਬਾਹ ਕਰਨਗੇ ਮਿਹਨਤ ਕਰਨ ਵਾਲੇ ਲੋਕਾਂ ਦਾ ਸੱਤਿਆਨਾਸ਼ ਕਰਨਗੇ । ਇਥੇ ਦੱਸਣਾ ਬਣਦਾ ਹੈ ਕਿ 1991 ਵੇਲੇ ਨਰਸਿਮ੍ਹਾ ਰਾਓ ਪ੍ਰਧਾਨ ਮੰਤਰੀ ਅਤੇ ਮਨਮੋਹਨ ਸਿੰਘ ਮੋਜੂਦਾ ਵਿੱਤ ਮੰਤਰੀ WTO ਦੀਆਂ ਨੀਤੀਆਂ ਤੇ ਹਸਤਾਖਰ ਕਰਕੇ ਆਏ ਸਨ । ਅਸਲ ਵਿਚ ਮੋਕੇ ਦੀ ਸਰਕਾਰ ਪਹਿਲੇ ਕਾਨੂੰਨਾਂ ਰਾਹੀਂ ਫਸਲਾਂ ਦੀ ਸਰਕਾਰੀ ਖਰੀਦ ਬੰਦ ਕਰਨ ਜਾ ਰਹੀਆਂ ਹਨ । ਦੂਜਾ ਕਾਨੂੰਨਾਂ ਰਾਹੀਂ ਠੇਕਾ ਨੀਤੀ ਸ਼ੁਰੂ ਕਰ ਰਹੀਆਂ ਹਨ । ਤੀਜਾ ਕਾਨੂੰਨ ਜਰੂਰੀ ਵਸਤਾਂ ਨੂੰ ਸਟੋਰ ਕਰਨਾ ਦੱਸਦਾ ਹੈ ਕਿ ਕਾਰਪੋਰੇਟ ਘਰਾਣੇ ਅਨਾਜ, ਫਲਾਂ, ਸਬਜੀਆਂ ਆਦਿ ਨੂੰ ਆਪਣੇ ਕਬਜੇ ਹੇਠ ਜਮ੍ਹਾ ਕਰਨਗੀਆਂ । ਇਸ ਕਾਨੂੰਨ ਨਾਲ ਜਦੋਂ ਮਰਜੀ ਨਕਲੀ ਥੁੜ ਅਤੇ ਨਕਲੀ ਬਹੁਤਾਤ ਪੈਦਾ ਕਰਕੇ ਮਿਹਨਤੀ ਲੋਕਾਂ ਦਾ ਖੂਨ ਨਿਚੋੜੀਆ ਜਾ ਸਕਦਾ ਹੈ। ਬਿਜਲੀ ਐਕਟ 2020 ਵੀ ਇਹ ਸਾਫ ਕਰਦਾ ਹੈ ਕਿ ਮਿਹਨਤੀ ਲੋਕਾਂ ਨੂੰ ਮੋਤ ਦੇ ਘਾਟ ਉਤਾਰਨਾ ਹੈ ।

ਅਸਲ ਵਿਚ ਇਹ ਕਾਨੂੰਨ ਇਹ ਦੱਸ ਰਹੇ ਹਨ ਕਿ ਕਿਸਾਨਾਂ ਦੀ ਜਮੀਨ ਖੋਹ ਕੇ ਕਾਰਪੋਰੇਟ ਘਰਾਣਿਆਂ ਨੂੰ ਦੇਣੀ ਹੈ । ਆਗੂਆਂ ਨੇ ਕਿਹਾ ਕਿ ਤਿੰਨੇ ਕਾਨੂੰਨ ਅਤੇ ਦੋਨੋਂ ਬਿਲ ਖਤਮ ਹੋਣ ਤੱਕ ਸੰਘਰਸ਼ ਜਾਰੀ ਰਹੇਗਾ ਅਤੇ ਜਥੇਬੰਦੀ ਦੇ ਹੁਕਮਾਂ ਅਨੁਸਾਰ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ |

ਆਗੂਆਂ ਅਤੇ ਬੁਲਾਰਿਆਂ ਨੇ ਕਲ 5 ਅਪ੍ਰੈਲ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਦਿੱਤੇ ਪ੍ਰੋਗਰਾਮ ਤਹਿਤ ਐੱਫ.ਸੀ.ਆਈ. ਦਫਤਰ ਭਵਾਨੀਗੜ੍ਹ ਘੇਰਣ ਲਈ ਮਾਵਾਂ ਭੈਣਾਂ , ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਕਲ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਐਫ ਸੀ ਆਈ ਦਫਤਰ ਵਿਖੇ ਘੇਰਾਬੰਦੀ ਲਈ ਪੁਹੰਚਣ ਦੀ ਅਪੀਲ ਕੀਤੀ |

ਇਸ ਮੌਕੇ ਨਵਜੋਤ ਕੌਰ ਚੰਨੋ,ਬਲਵਿੰਦਰ ਸਿੰਘ ਘਨੋੜ, ਨਰੈਣ ਸਿੰਘ ਕਾਲਝਾੜ , ਚਮਕੌਰ ਸਿੰਘ ਤਰਕਸ਼ੀਲ ਆਗੂ ਆਦਿ ਵੀ ਹਾਜ਼ਰ ਸਨ |


author

Bharat Thapa

Content Editor

Related News