...ਤੇ ਹੁਣ ਪੰਜਾਬ ਵੱਲ ਰੁਖ ਕਰਨ ਦੀ ਤਿਆਰੀ ''ਚ ''ਭਾਜਪਾ''

06/05/2019 2:17:48 PM

ਚੰਡੀਗੜ੍ਹ : ਦੇਸ਼ 'ਚ ਵੱਡੀ ਲੀਡ ਨਾਲ ਜਿੱਤ ਹਾਸਲ ਕਰਨ ਵਾਲੀ ਭਾਜਪਾ ਹੁਣ ਆਪਣਾ ਰੁਖ ਪੰਜਾਬ ਵੱਲ ਕਰਨ ਦੀ ਤਿਆਰੀ 'ਚ ਹੈ। ਦੱਸਿਆ ਜਾ ਰਿਹਾ ਹੈ ਕਿ ਪਾਰਟੀ ਨੇ ਆਪਣੇ ਹਿੱਸੇਦਾਰ ਅਕਾਲੀ ਦਲ ਤੋਂ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ 'ਚ 50 ਫੀਸਦੀ ਸੀਟਾਂ ਮੰਗਣ ਦੀ ਤਿਆਰੀ ਕਰ ਲਈ ਹੈ ਅਤੇ ਇਸ ਦੇ ਲਈ ਸਾਰੇ ਭਾਜਪਾ ਨੇਤਾ ਵੀ ਸਹਿਮਤ ਹੋ ਗਏ ਹਨ। ਦੱਸ ਦੇਈਏ ਕਿ ਮੌਜੂਦਾ ਸਮੇਂ 'ਚ ਭਾਜਪਾ ਵਿਧਾਨ ਸਭਾ ਦੀਆਂ 117 ਸੀਟਾਂ 'ਚੋਂ 23 ਅਤੇ ਲੋਕ ਸਭਾ ਦੀਆਂ 13 ਸੀਟਾਂ 'ਚੋਂ 3 ਸੀਟਾਂ 'ਤੇ ਚੋਣਾਂ ਲੜਦੀ ਹੈ। ਇਸ ਵਾਰ ਦੀਆਂ ਲੋਕ ਸਭਾ ਚੋਣਾਂ 'ਚ ਪਾਰਟੀ ਨੇ 3 ਸੀਟਾਂ 'ਚੋਂ 2 ਸੀਟਾਂ 'ਤੇ ਜਿੱਤ ਹਾਸਲ ਕਰਕੇ ਆਪਣੇ ਵੋਟ ਸ਼ੇਅਰ 'ਚ ਵਾਧਾ ਕਰ ਲਿਆ ਹੈ।


Babita

Content Editor

Related News